ਬੰਗਾਲ 'ਚ ਤੂਫਾਨ ਨੇ ਮਚਾਈ ਤਬਾਹੀ, BCCI ਪ੍ਰਧਾਨ ਸੌਰਵ ਗਾਂਗੁਲੀ ਦੇ ਘਰ ਵੀ ਡਿੱਗਿਆ ਵੱਡਾ ਰੁੱਖ

05/22/2020 1:02:28 PM

ਸਪੋਰਟਸ ਡੈਸਕ — ਇਕ ਪਾਸੇ ਪੂਰੀ ਦੁਨੀਆ ਕੋਰੋਨਾ ਵਾਇਰਸ ਨਾਲ ਜੰਗ ਲੜ ਰਹੀ ਹੈ ਅਤੇ ਦੂਜੇ ਪਾਸੇ ਭਾਰਤ ਦੇ ਬੰਗਾਲ ਸੂਬੇ ’ਚ ਅਮਫਾਨ ਤੂਫਾਨ ਨੇ ਰੱਜ ਕੇ ਤਬਾਹੀ ਮਚਾਈ। ਜਿਸ ਦੇ ਚੱਲਦੇ ਹਜ਼ਾਰਾਂ ਲੋਕਾਂ ਦੇ ਘਰ ਬਰਬਾਦ ਹੋ ਗਏ। ਅਜਿਹੇ ’ਚ ਬੀ. ਸੀ. ਸੀ. ਆਈ. ਪ੍ਰਧਾਨ ਸੌਰਵ ਗਾਂਗੁਲੀ ਦੇ ਘਰ ਵੀ ਇਸ ਤੂਫਾਨ ਦਾ ਕਹਿਰ ਦੇਖਣ ਨੂੰ ਮਿਲਿਆ। ਇਸ ਤੂਫਾਨ ਕਾਰਨ ਦਾਦਾ ਦੇ ਘਰ ਲੱਗਾ ਅੰਬ ਦਾ ਰੁੱਖ ਹੇਠਾਂ ਆ ਡਿੱਗ ਪਿਆ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਰੱਜ ਕੇ ਵਾਇਰਲ ਹੋ ਰਹੀ ਹੈ।PunjabKesariਟੀਮ ਇੰਡੀਆ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਆਪਣੇ ਟਵਿਟਰ ਅਕਾਊਂਟ ’ਤੇ ਦੋ ਤਸਵੀਰਾਂ ਸ਼ੇਅਰ ਕੀਤੀਆਂ, ਜਿਨਾਂ ’ਚ ਬਾਹਰ ਲੱਗਾ ਅੰਬ ਦਾ ਰੁੱਖ ਤੁੂਫਾਨ ਕਾਰਨ ਹੇਠਾਂ ਆ ਡਿੱਗਾ। ਗਾਂਗੁਲੀ ਖੁਦ ਘਰ ਦੀ ਬਾਲਕਨੀ ’ਚ ਖੜੇ੍ਹ ਹੋ ਕੇ ਇਸ ਰੁੱਖ ਨੂੰ ਦੁਬਾਰਾ ਆਪਣੀ ਜਗ੍ਹਾ ’ਤੇ ਲਗਾਉਂਦੇ ਹੋਏ ਨਜ਼ਰ ਆ ਰਹੇ ਹਨ। 

ਗਾਂਗੁਲੀ ਨੇ ਟਵਿਟਰ ਅਕਾਊਂਟ ’ਤੇ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ, ਘਰ ’ਚ ਲੱਗੇ ਅੰਬ ਦੇ ਰੁੱਖ ਨੂੰ ਚੁੱਕਣਾ ਪਿਆ, ਵਾਪਸ ਖਿੱਚਿਆ ਗਿਆ ਅਤੇ ਫਿਰ ਤੋਂ ਉਸ ਨੂੰ ਉਸਦੀ ਠੀਕ ਜਗ੍ਹਾ ’ਤੇ ਲਗਾਇਆ ਗਿਆ। ਉਨ੍ਹਾਂ ਨੇ ਸਮਾਇਲੀ ਪੋਸਟ ਕਰਦੇ ਹੋਏ ਕਿਹਾ ਕਿ ਮਜ਼ਬੂਤੀ ਆਪਣੇ ਸਿਖ਼ਰ ’ਤੇ ਹੈ। ਦੱਸ ਦੇਈਏ ਕਿ ਬੁੱਧਵਾਰ ਦਾ ਦਿਨ ਕੋਲਕਾਤਾ ਵਾਸੀਆਂ ਲਈ ਤਕਲੀਫ ਭਰਿਆ ਰਿਹਾ। ਪੱਛਮ ਬੰਗਾਲ ’ਚ ਅਮਫਾਨ ਤੂਫਾਨ ਦਾ ਕਹਿਰ ਦੇਖਣ ਨੂੰ ਮਿਲਿਆ। 160 ਤੋਂ 180 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਇਸ ਤੂਫਾਨ ਨੇ ਸੂਬੇ ’ਚ ਕਾਫ਼ੀ ਤਬਾਹੀ ਮਚਾਈ।  

PunjabKesari

ਧਿਆਨ ਯੋਗ ਹੈ ਕਿ 6 ਘੰਟੇ ਦੇ ਤੂਫਾਨ ਅਮਫਾਨ ਦੀ ਤੇਜ਼ ਹਵਾਵਾਂ ਨੇ ਕੋਲਕਾਤਾ ਏਅਰਪੋਰਟ ਨੂੰ ਬਰਬਾਦ ਕਰ ਕੇ ਰੱਖ ਦਿੱਤਾ। ਹਰ ਪਾਸੇ ਪਾਣੀ ਭਰਿਆ ਹੋਇਆ ਹੈ। ਰਨਵੇ ਅਤੇ ਹੈਂਗਰ ਪਾਣੀ ’ਚ ਡੂੱਬੇ ਹਨ। ਏਅਰਪੋਰਟ ਦੇ ਇਕ ਹਿੱਸੇ ’ਚ ਤਾਂ ਕਈ ਇੰਫਾਸਟਰਕਚਰ ਪਾਣੀ ’ਚ ਡੂੱਬੇ ਹਨ। ਕੋਲਕਾਤਾ ਦੇ ਕਈ ਇਲਾਕਿਆਂ ’ਚ ਪਾਣੀ ਭਰ ਗਿਆ ਹੈ। ਤੂਫਾਨ ਦਾ ਅਸਰ ਕੋਲਕਾਤਾ ਏਅਰਪੋਰਟ ’ਤੇ ਦਿਖਾਈ ਦੇ ਰਿਹੇ ਹੈ। ਇੱਥੇ ਹਰ ਪਾਸੇ ਪਾਣੀ ਭਰਿਆ ਹੋਇਆ ਹੈ।


Davinder Singh

Content Editor

Related News