ਵਿਵਾਦਾਂ 'ਚ ਘਿਰੇ BCCI ਪ੍ਰਧਾਨ ਸੌਰਵ ਗਾਂਗੁਲੀ, ਜਾਣੋ ਪੂਰਾ ਮਾਮਲਾ
Tuesday, Nov 12, 2019 - 12:13 PM (IST)

ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਪ੍ਰਧਾਨ ਸੌਰਵ ਗਾਂਗੁਲੀ ਨੂੰ ਅਜੇ ਅਹੁਦਾ ਸੰਭਾਲੇ ਇਕ ਮਹੀਨਾ ਵੀ ਪੂਰਾ ਨਹੀਂ ਹੋਇਆ ਹੈ ਕਿ ਉਹ ਵਿਵਾਦਾਂ 'ਚ ਘਿਰ ਗਏ ਹਨ। ਮਾਮਲਾ ਹਿੱਤਾਂ ਦੇ ਟਕਰਾਅ ਦਾ ਹੈ। ਹਾਲਾਂਕਿ ਗਾਂਗੁਲੀ ਖ਼ੁਦ ਨੂੰ ਇਸ ਮਾਮਲੇ 'ਚ ਪੂਰੀ ਤਰ੍ਹਾਂ ਬੇਕਸੂਰ ਕਹਿੰਦੇ ਹਨ। ਦਸ ਦਈਏ ਕਿ ਗਾਂਗੁਲੀ ਨੇ 23 ਅਕਤੂਬਰ ਨੂੰ ਬੀ. ਸੀ. ਸੀ. ਆਈ. ਪ੍ਰਧਾਨ ਦਾ ਅਹੁਦਾ ਸੰਭਾਲਿਆ ਸੀ। ਹਾਲਾਂਕਿ, ਹਿੱਤਾਂ ਦੇ ਟਕਰਾਅ ਦੇ ਮੁੱਦੇ 'ਤੇ ਉਹ ਪਹਿਲਾਂ ਤੋਂ ਹੀ ਕਾਫੀ ਸਪੱਸ਼ਟਵਾਦੀ ਰਹੇ ਹਨ। ਉਹ ਬੀ. ਸੀ. ਸੀ. ਆਈ. ਦੀਆਂ ਪੂਰਬਲੀਆਂ ਬੈਠਕਾਂ 'ਚ ਕਹਿ ਚੁੱਕੇ ਹਨ ਕਿ ਇਸ ਮਾਮਲੇ 'ਚ ਜਾਰੀ ਦਿਸ਼ਾ-ਨਿਰਦੇਸ਼ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹਨ।
ਤਾਜਾ ਮਾਮਲਾ 8 ਨਵੰਬਰ ਨੂੰ ਰਾਜਕੋਟ 'ਚ ਹੋਏ ਦੂਜੇ ਟੀ-20 ਦਾ ਹੈ। ਉਸ ਮੈਚ ਦੇ ਬਾਅਦ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਟਵੀਟ ਕੀਤਾ ਸੀ, ''#INDvsBAN ਸੀਰੀਜ਼ 'ਚ ਅੱਗ ਲੱਗੀ ਹੋਈ ਹੈ। ਤਿੰਨ ਮੈਚਾਂ ਦੀ ਸੀਰੀਜ਼ 'ਚ ਬਰਾਬਰੀ ਹਾਸਲ ਕਰਨ ਦੇ ਬਾਅਦ ਉਤਸ਼ਾਹ ਸਿਖਰਾਂ 'ਤੇ ਹੈ। ਕੀ #TeamIndia ਜਿੱਤ ਦਾ ਸਿਲਸਿਲਾ ਜਾਰੀ ਰੱਖ ਸਕੇਗੀ ਜਾਂ ਬੰਗਲਾਦੇਸ਼ ਦੀ ਵਾਪਸੀ ਹੋਵੇਗੀ? ਮੇਰੀ ਟੀਮ @My11Cirlce ਨੂੰ ਹਰਾਓ ਅਤੇ ਵੱਡਾ ਇਨਾਮ ਜਿੱਤੋ। ਹੁਣ ਆਪਣੀ ਟੀਮ ਬਣਾਓ।''
ਬੀ. ਸੀ. ਸੀ. ਆਈ. ਪ੍ਰਧਾਨ ਵੱਲੋਂ ਕੀਤਾ ਗਿਆ ਇਹ ਟਵੀਟ, ਕਿਸੇ ਉੱਧਮ ਦੇ ਪ੍ਰਮੋਸ਼ਨ ਨੂੰ ਉਤਸ਼ਾਹਤ ਦੇਣ ਦੇ ਨਾਲ-ਨਾਲ ਇਹ ਬੀ. ਸੀ. ਸੀ. ਆਈ. ਵੱਲੋਂ ਸੰਚਾਲਤ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਅਧਿਕਾਰਤ ਭਾਈਵਾਲ Dream 11 ਦੇ ਲਈ ਐਮਬੁਸ਼ (ਨੁਕਸਾਨ ਪਹੁੰਚਾਉਣ ਵਾਲੀ) ਮਾਰਕਿਟਿੰਗ ਦਾ ਵੀ ਮੁੱਦਾ ਹੈ। ਗਾਂਗੁਲੀ ਨੇ ਇਸ ਸਾਲ ਇੰਗਲੈਂਡ 'ਚ ਹੋਏ ਆਈ. ਸੀ. ਸੀ. ਕ੍ਰਿਕਟ ਵਰਲਡ ਕੱਪ 'ਚ ਕੁਮੈਂਟਰੀ ਵੀ ਕੀਤੀ ਸੀ। ਉਦੋਂ ਉਹ ਬੰਗਾਲ ਕ੍ਰਿਕਟ ਸੰਘ (ਸੀ. ਏ. ਬੀ.) ਦੇ ਪ੍ਰਧਾਨ ਵੀ ਸਨ। ਹੁਣ ਇਕ ਫੈਂਟਸੀ ਕ੍ਰਿਕਟ ਲੀਗ @My11Cirlce ਨੂੰ ਲੈ ਕੇ ਕੀਤੇ ਗਏ ਟਵੀਟ ਦੇ ਬਾਅਦ ਸੌਰਵ ਗਾਂਗੁਲੀ ਫਿਰ ਤੋਂ ਹਿੱਤਾਂ ਦੇ ਟਕਰਾਅ ਦੇ ਮਾਮਲੇ 'ਚ ਫਸਦੇ ਦਿਸ ਰਹੇ ਹਨ। ਉਨ੍ਹਾਂ ਨੇ ਆਪਣੇ ਯੂਜ਼ਰਸ ਨੂੰ ਮੈਚ ਲਈ ਸਰਵਸ੍ਰੇਸ਼ਠ ਪਲੇਇੰਗ ਇਲੈਵਨ ਦੀ ਭੱਵਿਖਬਾਣੀ ਕਰਨ ਅਤੇ ਨਕਦੀ ਇਨਾਮ ਜਿੱਤਣ ਦਾ ਮੌਕਾ ਦਿੱਤਾ ਸੀ।
ਹਾਲਾਂਕਿ ਗਾਂਗੁਲੀ ਇਸ ਮਾਮਲੇ ਨੂੰ ਹਿਤਾਂ ਦਾ ਟਕਰਾਅ ਨਹੀਂ ਮੰਨਦੇ ਹਨ। ਉਨ੍ਹਾਂ ਨੇ ਮੁੰਬਈ 'ਚ ਬੀ. ਸੀ. ਸੀ. ਆਈ. ਹੈੱਡ ਕੁਆਰਟਰ ਦੇ ਬਾਹਰ ਇਸ ਮੁੱਦੇ 'ਤੇ ਸਫਾਈ ਵੀ ਦਿੱਤੀ। ਉਨ੍ਹਾਂ ਕਿਹਾ, ''ਮੈਨੂੰ ਨਹੀਂ ਲਗਦਾ ਕਿ ਇਸ 'ਚ ਕੋਈ ਟਕਰਾਅ ਹੈ। ਇਹ ਮੇਰਾ ਨਿੱਜੀ ਮਾਮਲਾ ਹੈ। ਜੇਕਰ ਮੈਂ Dream 11ਦੇ ਬਾਰੇ 'ਚ ਟਵੀਟ ਕੀਤਾ ਤਾਂ ਇਹ ਹਿੱਤਾਂ ਦੇ ਟਕਰਾਅ ਦੇ ਘੇਰੇ 'ਚ ਨਹੀਂ ਆਉਂਦਾ। ਮੈਨੂੰ ਆਪਣੇ ਟਵੀਟ 'ਚ ਕੋਈ ਹਿੱਤਾਂ ਦੇ ਟਕਰਾਅ ਜਿਹੀ ਗੱਲ ਨਹੀਂ ਦਿਖਾਈ ਦਿੰਦੀ।