ਸੌਰਵ ਗਾਂਗੁਲੀ ਨੇ ਕੀਤਾ ਰਿਸ਼ਭ ਪੰਤ ਦਾ ਬਚਾਅ, ਕਿਹਾ- ਹਰ ਸਮੇਂ ਮਾਸਕ ਲਾ ਕੇ ਰੱਖਣਾ ਸੰਭਵ ਨਹੀਂ
Friday, Jul 16, 2021 - 05:53 PM (IST)
ਸਪੋਰਟਸ ਡੈਸਕ— ਇੰਗਲੈਂਡ ਦੇ ਖ਼ਿਲਾਫ਼ ਆਗਾਮੀ ਟੈਸਟ ਸੀਰੀਜ਼ ਤੋਂ ਪਹਿਲਾਂ ਭਾਰਤੀ ਟੀਮ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ ਤੇ ਹੁਣ ਉਹ ਠੀਕ ਹਨ। ਫ਼ਿਲਹਾਲ ਉਹ ਇਕਾਂਤਵਾਸ ’ਚ ਹਨ। ਪੰਤ ਸਟੇਡੀਅਮ ’ਚ ਯੂਰੋ ਕੱਪ ਦੇਖਣ ਗਏ ਸਨ ਤੇ ਇਸ ਦੌਰਾਨ ਉਨ੍ਹਾਂ ਨੇ ਮੂੰਹ ਨੂੰ ਮਾਸਕ ਨਾਲ ਵੀ ਢਕਿਆ ਨਹੀਂ ਸੀ। ਹੁਣ ਇਸ ’ਤੇ ਸਾਬਕਾ ਭਾਰਤੀ ਕ੍ਰਿਕਟਰ ਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਮੌਜੂਦਾ ਪ੍ਰਧਾਨ ਸੌਰਵ ਗਾਂਗੁਲੀ ਨੇ ਰਿਸ਼ਭ ਪੰਤ ਦਾ ਬਚਾਅ ਕੀਤਾ ਹੈ।
ਗਾਂਗੁਲੀ ਨੇ ਇਕ ਮੀਡੀਆ ਹਾਊਸ ਨਾਲ ਗੱਲਬਾਤ ’ਚ ਪੰਤ ਦਾ ਬਚਾਅ ਕਰਦੇ ਹੋਏ ਕਿਹਾ, ‘‘ਅਸੀਂ ਇੰਗਲੈਂਡ ’ਚ ਯੂਰੋ ਚੈਂਪੀਅਨਸ਼ਿਪ ਤੇ ਵਿੰਬਲਡਨ ਦੇਖਿਆ ਹੈ। ਨਿਯਮ ਬਦਲ ਗਏ ਹਨ (ਮੈਦਾਨ ਅੰਦਰ ਭੀੜ ਨੂੰ ਇਜਾਜ਼ਤ ਦਿੱਤੀ ਗਈ ਹੈ)। ਉਹ ਛੁੱਟੀ ’ਤੇ ਸਨ ਤੇ ਹਰ ਸਮੇਂ ਮੂੰਹ ’ਤੇ ਮਾਸਕ ਲਾਉਣਾ ਨਾਮੁਮਕਿਨ ਹੈ। ਇਸ ਤੋਂ ਪਹਿਲਾਂ ਬੀ. ਸੀ. ਸੀ. ਆਈ. ਨੇ ਉਨ੍ਹਾਂ ਦੇ ਕੋਵਿਡ-19 ਪਾਜ਼ੇਟਿਵ ਪਾਏ ਜਾਣ ’ਤੇ ਬਿਆਨ ਦਿੱਤਾ ਸੀ। ਇਕ ਰਿਪੋਰਟ ਮੁਤਾਬਕ ਪੰਤ ਕੋਰੋਨਾ ਦੇ ਡੈਲਟਾ ਵੈਰੀਏਂਟ ਤੋਂ ਪ੍ਰਭਾਵਿਤ ਹਨ ਜਿਸ ਦੇ ਨਤੀਜੇ ਵੱਜੋਂ ਇੰਗਲੈਂਡ ’ਚ ਕੋਵਿਡ-19 ਮਾਮਲਿਆਂ ’ਚ ਵਾਧਾ ਹੋਇਆ ਹੈ। ਖ਼ਬਰਾਂ ਮੁਤਾਬਕ ਉਹ ਅਜੇ ਕੁਆਰਨਟਾਈਨ ’ਚ ਹਨ