ਸੌਰਵ ਗਾਂਗੁਲੀ ਖ਼ਤਰੇ ਤੋਂ ਬਾਹਰ, ਸੀਨੇ ’ਚ ਦਰਦ ਦੇ ਬਾਅਦ ਹਸਪਤਾਲ ’ਚ ਹੋਏ ਸਨ ਦਾਖ਼ਲ
Saturday, Jan 02, 2021 - 06:05 PM (IST)
ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਪ੍ਰਧਾਨ ਤੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੂੰ ਸ਼ਨੀਵਾਰ ਨੂੰ ਸੀਨੇ ’ਚ ਦਰਦ ਕਾਰਨ ਕੋਲਕਾਤਾ ਦੇ ਸਥਾਨਕ ਹਸਪਤਾਲ ’ਚ ਦਾਖ਼ਲ ਕਰਾਇਆ ਗਿਆ ਸੀ। ਉਨ੍ਹਾਂ ਦੇ ਪਰਿਵਾਰ ਦੇ ਇਕ ਕਰੀਬੀ ਸੂਤਰ ਨੇ ਜਾਣਕਾਰੀ ਦਿੱਤੀ ਹੈ ਕਿ ਗਾਂਗੁਲੀ ਦੀ ਹਾਲਤ ਸਥਿਰ ਹੈ ਤੇ ਉਹ ਖ਼ਤਰੇ ਤੋਂ ਬਾਹਰ ਹਨ। ਸੂਤਰ ਮੁਤਾਬਕ ਗਾਂਗੁਲੀ ਆਪਣੇ ਘਰ ’ਚ ਬਣੀ ਜਿੰਮ ’ਚ ਵਰਜਿਸ਼ ਕਰ ਰਹੇ ਸਨ ਤੇ ਇਸੇ ਦੌਰਾਨ ਉਨ੍ਹਾਂ ਨੂੰ ਚੱਕਰ ਆ ਗਿਆ ਤੇ ਫਿਰ ਉਨ੍ਹਾਂ ਨੇ ਬਲੈਕਆਊਟ ਦੀ ਸ਼ਿਕਾਇਤ ਕੀਤੀ।
ਇਹ ਵੀ ਪੜ੍ਹੋ : ਕਪਿਲ ਦੇਵ : ਸਦੀ ਦੇ ਮਹਾਨ ਕ੍ਰਿਕਟਰ ਬਾਰੇ ਜਾਣੋ ਕੁਝ ਦਿਲਚਸਪ ਤੱਥ
ਉਨ੍ਹਾਂ ਨੇ ਆਪਣੇ ਪਰਿਵਾਰਕ ਡਾਕਟਰ ਨੂੰ ਬੁਲਾਇਆ ਜਿਨ੍ਹਾਂ ਨੇ ਉਨ੍ਹਾਂ ਨੂੰ ਤੁਰੰਤ ਹਸਪਤਾਲ ’ਚ ਦਾਖ਼ਲ ਹੋਣ ਦੀ ਸਲਾਹ ਦਿੱਤੀ। ਕੋਲਕਾਤਾ ਵਸਨੀਕ ਗਾਂਗੁਲੀ ਨੂੰ ਤੁਰੰਤ ਸ਼ਹਿਰ ’ਚ ਹੀ ਸਥਿਤ ਵੁੱਡਲੈਂਡਸ ਮਿਊਨਿਸਿਪੈਲਿਟੀ ਹਸਪਤਾਲ ਲਿਜਾਇਆ ਗਿਆ। ਸੂਤਰ ਨੇ ਦੱਸਿਆ ਕਿ ਹਸਪਤਾਲ ਲਿਆਉਣ ਦੇ ਬਾਅਦ ਉਨ੍ਹਾਂ ਦਾ ਈ. ਸੀ. ਜੀ. ਟੈਸਟ ਕੀਤਾ ਗਿਆ। ਹੁਣ ਉਹ ਠੀਕ ਹਨ ਤੇ ਖ਼ਤਰੇ ਤੋਂ ਬਾਹਰ ਹਨ। ਉਨ੍ਹਾਂ ਦੀ ਪ੍ਰਾਈਮਰੀ ਐਂਜਿਓਪਲਾਸਟੀ ਕੀਤੀ ਗਈ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।