ਸ਼ੁਭਮਨ ਗਿੱਲ ਦੇ ਰਿਪਲੇਸਮੈਂਟ ਨੂੰ ਲੈ ਕੇ ਚਲ ਰਹੇ ਵਿਵਾਦ ’ਤੇ ਗਾਂਗੁਲੀ ਨੇ ਦਿੱਤਾ ਇਹ ਬਿਆਨ
Friday, Jul 09, 2021 - 02:09 PM (IST)
ਸਪੋਰਟਸ ਡੈਸਕ— ਸੱਟ ਦਾ ਸ਼ਿਕਾਰ ਹੋਣ ਕਾਰਨ ਇੰਗਲੈਂਡ ਦੇ ਖ਼ਿਲਾਫ਼ ਆਗਾਮੀ ਦੌਰੇ ਲਈ ਭਾਰਤੀ ਓਪਨਰ ਸ਼ੁਭਮਨ ਗਿੱਲ ਨੂੰ ਸੀਰੀਜ਼ ਤੋਂ ਬਾਹਰ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਰਿਪਲੇਸਮੈਂਟ ਨੂੰ ਲੈ ਕੇ ਅਜੇ ਤਕ ਕੋਈ ਫ਼ੈਸਲਾ ਨਹੀਂ ਕੀਤਾ ਗਿਆ ਹੈ। ਇਸ ਵਾਰ ’ਚ ਬੀ. ਸੀ. ਸੀ. ਆਈ. ਪ੍ਰਧਾਨ ਸੌਰਵ ਗਾਂਗੁਲੀ ਨੇ ਕਿਹਾ ਕਿ ਇਹ ਚੋਣਕਰਤਾਵਾਂ ਦਾ ਫ਼ੈਸਲਾ ਹੋਵੇਗਾ।
ਭਾਰਤੀ ਟੀਮ ਪ੍ਰਬੰਧਨ ਨੇ 28 ਜੂਨ ਨੂੰ ਪ੍ਰਸ਼ਾਸਨਿਕ ਪ੍ਰਬੰਧਨ ਗਿਰੀਸ਼ ਡੋਂਗਰੇ ਦੇ ਜ਼ਰੀਏ 2 ਸਲਾਮੀ ਬੱਲੇਬਾਜ਼ਾਂ ਪਿ੍ਰਥਵੀ ਸ਼ਾਹ ਤੇ ਦੇਵਦੱਤ ਪਡੀਕੱਲ ਨੂੰ ਰਿਪਲੇਸਮੈਂਟ ਦੇ ਤੌਰ ’ਤੇ ਇੰਗਲੈਂਡ ਬੁਲਾਏ ਜਾਣ ਦੀ ਬੇਨਤੀ ਕੀਤੀ ਸੀ। ਪਰ ਚੋਣਕਰਤਾਵਾਂ ਦੇ ਪ੍ਰਧਾਨ ਚੇਤਨ ਸ਼ਰਮਾ ਨੇ ਕੁਝ ਦਿਨ ਪਹਿਲਾਂ ਤਕ ਉਸ ਮੇਲ ਦਾ ਕੋਈ ਜਵਾਬ ਨਹੀਂ ਭੇਜਿਆ ਕਿਉਂਕਿ ਚਾਰ ਸਲਾਮੀ ਬੱਲੇਬਾਜ਼ ਪਹਿਲੇ ਤੋਂ ਹੀ ਯੂਕੇ ’ਚ ਹਨ।
ਇਸ ਵਿਵਾਦਗ੍ਰਸਤ ਮੁੱਦੇ ’ਤੇ ਪੁੱਛੇ ਜਾਣ ’ਤੇ ਗਾਂਗੁਲੀ ਨੇ ਹਾਲ ਹੀ ’ਚ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸ਼ਾਹ ਤੇ ਪਡੀਕੱਲ ਦੋਵੇਂ ਹੀ 6 ਮੈਚਾਂ ਦੀ ਸੀਰੀਜ਼ ਦੇ ਲਈ ਸ਼ਿਖਰ ਧਵਨ ਦੀ ਅਗਵਾਈ ’ਚ ਭਾਰਤ ਦੀ ਸਫੈਦ ਗੇਂਦ ਵਾਲੀ ਟੀਮ ਦੇ ਨਾਲ ਸ਼੍ਰੀਲੰਕਾ ’ਚ ਹਨ। ਨਿਯਮਿਤ ਕਪਤਾਨ ਵਿਰਾਟ ਕੋਹਲੀ ਦੀ ਅਗਵਾਈ ’ਚ ਭਾਰਤ 4 ਅਗਸਤ ਤੋਂ ਇੰਗਲੈਂਡ ਦੇ ਵਿਰੁੱਧ 5 ਮੈਚਾਂ ਦੀ ਟੈਸਟ ਸੀਰੀਜ਼ ਖੇਡਣ ਨੂੰ ਤਿਆਰ ਹੈ। ਇਹ ਟੈਸਟ ਸੀਰੀਜ਼ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ. ਟੀ. ਸੀ.) 2021-23 ਦੇ ਦੂਜੇ ਚੱਕਰ ਦੀ ਪਹਿਲੀ ਸੀਰੀਜ਼ ਵੀ ਹੈ।