ISL ਦਾ ਵੀ ਚਿਹਰਾ ਹੋਣਗੇ BCCI ਦੇ ਆਗਾਮੀ ਪ੍ਰਧਾਨ ਗਾਂਗੁਲੀ

10/17/2019 3:51:20 PM

ਕੋਲਕਾਤਾ— ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.)  ਦੇ ਅਗਲੇ ਮੁੱਖੀ ਸੌਰਵ ਗਾਂਗੁਲੀ ਆਗਾਮੀ ਇੰਡੀਅਨ ਸੁਪਰ ਲੀਗ ਫੁੱਟਬਾਲ ਟੂਰਨਾਮੈਂਟ ਦਾ ਵੀ 'ਚਿਹਰਾ' ਹੋਣਗੇ। ਆਈ. ਸੀ. ਸੀ. ਦਾ ਨਵਾਂ ਸੈਸ਼ਨ ਐਤਵਾਰ ਨੂੰ ਕੋਚੀ 'ਚ ਬੁੱਧਵਾਰ ਨੂੰ ਹੋਵੇਗਾ ਜਿਸ 'ਚ ਕੇਰਲ ਬਲਾਸਟਰਸ ਦਾ ਸਾਹਮਣਾ ਦੋ ਵਾਰ ਚੈਂਪੀਅਨ ਏ. ਟੀ. ਕੇ. ਨਾਲ ਹੋਵੇਗਾ। ਗਾਂਗੁਲੀ ਇਸ ਮੌਕੇ 'ਤੇ ਹਾਜ਼ਰ ਰਹਿਣਗੇ। ਗਾਂਗੁਲੀ ਨੇ ਬੁੱਧਵਾਰ ਨੂੰ ਈਡਨ ਗਾਰਡਨਸ 'ਤੇ ਕਿਹਾ, ''ਮੈਂ ਇਸ ਵਾਰ ਆਈ. ਐੱਸ. ਐੱਲ. ਦਾ ਚਿਹਰਾ ਹਾਂ ਅਤੇ ਉਨ੍ਹਾਂ ਲਈ ਸ਼ੂਟ ਕਰ ਰਿਹਾ ਹਾਂ। ਇਸ ਲਈ ਮੈਨੂੰ ਕੇਰਲ 'ਚ ਉਦਘਾਟਨ ਸਮਾਰੋਹ 'ਚ ਹਾਜ਼ਰ ਰਹਿਣਾ ਹੋਵੇਗਾ ਅਤੇ ਇਸੇ ਵਜ੍ਹਾ ਨਾਲ ਮੈਂ ਰਾਂਚੀ ਟੈਸਟ ਮੈਚ 'ਚ ਨਹੀਂ ਰਹਾਂਗਾ।''

ਬੀ. ਸੀ. ਸੀ. ਆਈ. ਦੇ ਨਵੇਂ ਪ੍ਰਧਾਨ ਬਣਨ ਵਾਲੇ ਗਾਂਗੁਲੀ ਨੂੰ ਰਾਂਚੀ 'ਚ ਰਹਿਣਾ ਸੀ। ਨਵੇਂ ਘਟਨਾਕ੍ਰਮ ਦਾ ਮਤਲਬ ਹੈ ਕਿ ਗਾਂਗੁਲੀ ਆਈ. ਐੱਸ. ਐੱਲ. ਦੇ ਉਦਘਾਟਨ ਸਮਾਰੋਹ 'ਚ ਹਿੱਸਾ ਲੈਣ ਦੇ ਬਾਅਦ ਅਗਲੇ ਦਿਨ ਮੁੰਬਈ ਪਹੁੰਚ  ਕੇ 23 ਅਕਤੂਬਰ ਨੂੰ ਬੀ. ਸੀ. ਸੀ. ਆਈ. ਦੀ ਸਾਲਾਨਾ ਬੈਠਕ (ਏ. ਜੀ. ਐੱਮ) 'ਚ ਇਸ ਦੇ ਪ੍ਰਧਾਨ ਦਾ ਅਹੁਦਾ ਸੰਭਾਲਣਗੇ। ਸਬੱਬ ਨਾਲ ਗਾਂਗੁਲੀ ਆਈ. ਐੱਸ. ਐੱਲ. ਫ੍ਰੈਂਚਾਈਜ਼ੀ ਏ. ਟੀ. ਕੇ. ਦੇ ਸਹਿ ਮਾਲਕ ਵੀ ਹਨ। ਉਨ੍ਹਾਂ ਕਿਹਾ, ਮੈਂ ਅਜੇ ਵੀ ਏ. ਟੀ. ਕੇ ਦੇ ਨਾਲ ਹਾਂ ਅਤੇ ਛੇਤੀ ਹੀ ਉਨ੍ਹਾਂ ਨਾਲ ਗੱਲ ਕਰਾਂਗੇ।''
PunjabKesari
ਗਾਂਗੁਲੀ ਨੇ ਕਿਹਾ ਕਿ ਆਗਾਮੀ ਨਵੀਂ ਜ਼ਿੰਮੇਵਾਰੀ ਦੇ ਕਾਰਨ ਉਨ੍ਹਾਂ ਨੂੰ ਇੰਡੀਅਨ ਪ੍ਰੀਮੀਅਰ ਲੀਗ ਦੀ ਫ੍ਰੈਂਚਾਈਜ਼ੀ ਦਿੱਲੀ ਕੈਪੀਟਲਸ ਦੇ ਮੈਂਟਰ ਦਾ ਅਹੁਦਾ ਛੱਡਣਾ ਪਿਆ। ਉਨ੍ਹਾਂ ਕਿਹਾ, ''ਮੈਂ ਸਿਰਫ (ਬੰਗਾਲੀ ਟੀ. ਵੀ. ਪ੍ਰੋਗਰਾਮ) ਦਾਦਾਗਿਰੀ  ਅਤੇ ਵਿਗਿਆਪਨ ਹੀ ਕਰ ਸਕਾਂਗਾ, ਬਾਕੀ ਸਭ ਬੰਦ ਹੋ ਜਾਵੇਗਾ। ਕੁਮੈਂਟਰੀ, ਲੇਖ ਲਿਖਣਾ ਅਤੇ ਆਈ. ਪੀ. ਐੱਲ. ਮੈਂ ਇਹ ਸਭ ਬੰਦ ਕਰ ਦੇਵਾਂਗਾ। ਮੈਂ ਪਹਿਲਾਂ ਹੀ ਦਿੱਲੀ ਕੈਪੀਟਲਸ ਨੂੰ ਛੱਡ ਚੁੱਕਾ ਹਾਂ ਅਤੇ ਇਸ ਤੋਂ ਉਨ੍ਹਾਂ ਨੂੰ ਜਾਣੂ ਕਰਾ ਦਿੱਤਾ ਹੈ। ਇਹ ਅਹਿਮ ਜ਼ਿੰਮੇਵਾਰੀ ਹੈ ਅਤੇ ਪਹਿਲਾ ਕੰਮ ਚੋਟੀ ਦੀ ਪਰਿਸ਼ਦ ਦੀ ਬੈਠਕ ਬੁਲਾ ਕੇ ਵੱਖ-ਵੱਖ ਕਮੇਟੀਆਂ ਦਾ ਗਠਨ ਕਰਨਾ ਹੈ।''


Tarsem Singh

Content Editor

Related News