ਸੌਰਭ ਵਰਮਾ ਹਾਂਗਕਾਂਗ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਮੁੱਖ ਡਰਾਅ ''ਚ ਪਹੁੰਚੇ

11/12/2019 2:27:28 PM

ਹਾਂਗਕਾਂਗ— ਭਾਰਤੀ ਸ਼ਟਲਰ ਸੌਰਭ ਵਰਮਾ ਨੇ ਮੰਗਲਵਾਰ ਨੂੰ ਦੋ ਕਆਲੀਫਾਇੰਗ ਮੁਕਾਬਲੇ 'ਚ ਸਿੱਧੇ ਗਮੇ 'ਚ ਜਿੱਤ ਦਰਜ ਕਰਕੇ ਹਾਂਗਕਾਂਗ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਪੁਰਸ਼ ਸਿੰਗਲ ਦੇ ਮੁੱਖ ਡਰਾਅ 'ਚ ਪ੍ਰਵੇਸ਼ ਕੀਤਾ। ਕੁਆਲੀਫਾਇਰਸ 'ਚ ਚੌਥਾ ਦਰਜਾ ਪ੍ਰਾਪਤ ਸੌਰਭ ਨੇ ਪਹਿਲਾਂ ਥਾਈਲੈਂਡ ਦੇ ਤਾਨੋਂਗਸਾਕ ਸੀਸੋਮਬੂਨਸੁਕ ਨੂੰ 21-15, 21-19 ਨਾਲ ਅਤੇ ਫਿਰ ਫਰਾਂਸ ਦੇ ਲੁਕਾਸ ਕਲੇਰਬੋਟ ਨੂੰ 21-19, 21-19 ਨਾਲ ਹਰਾ ਕੇ ਮੁੱਖ ਡਰਾਅ 'ਚ ਜਗ੍ਹਾ ਬਣਾਈ।

ਮੁੱਖ ਡਰਾਅ ਦੇ ਮੁਕਾਬਲੇ ਬੁੱਧਵਾਰ ਤੋਂ ਸ਼ੁਰੂ ਹੋਣਗੇ ਜਿਸ 'ਚ ਪੁਰਸ਼ ਸਿੰਗਲ 'ਚ ਕਿਦਾਂਬੀ ਸ਼੍ਰੀਕਾਂਤ, ਬੀ. ਸਾਈ ਪ੍ਰਣੀਤ, ਸਮੀਰ ਵਰਮਾ, ਐੱਚ. ਐੱਸ. ਪ੍ਰਣਯ ਅਤੇ ਪਾਰੂਪੱਲੀ ਕਸ਼ਯਪ ਵੀ ਹਿੱਸਾ ਲੈਣਗੇ। ਸ਼੍ਰੀਕਾਂਤ ਪਹਿਲੇ ਦੌਰ 'ਚ ਵਿਸ਼ਵ ਦੇ ਨੰਬਰ ਇਕ ਜਾਪਾਨੀ ਖਿਡਾਰੀ ਕੇਂਟੋ ਮੋਮੋਤਾ ਨਾਲ ਜਦਕਿ ਸੌਰਭ ਦੇ ਭਰਾ ਸਮੀਰ ਤਾਈਪੇ ਦੇ ਜੁ ਵੇਈ ਵਾਨ ਨਾਲ ਭਿੜਨਗੇ। ਬੀ ਸਾਈ ਪ੍ਰਣੀਤ ਦਾ ਸਾਮਹਣਾ ਚੀਨ ਦੇ ਤੀਜਾ ਦਰਜਾ ਪ੍ਰਾਪਤ ਸ਼ੀ ਯੂ ਕਵੀ ਨਾਲ ਹੋਵੇਗਾ ਜਦਕਿ ਪ੍ਰਣਯ ਅਤੇ ਕਸ਼ਯਪ ਕ੍ਰਮਵਾਰ ਚੀਨ ਦੇ ਹੁਆਗ ਯੂ ਝੀਆਂਗ ਅਤੇ ਜਾਪਾਨ ਦੇ ਕੇਂਟਾ ਨਿਸ਼ਿਮੋਤੋ ਦਾ ਸਾਹਮਣਾ ਕਰਨਗੇ।


Tarsem Singh

Content Editor

Related News