ਇਸ ਕ੍ਰਿਕਟਰ ਨੇ 14 ਚੌਕਿਆਂ ਤੇ 16 ਛੱਕਿਆਂ ਤੇ ਮਦਦ ਨਾਲ ਠੋਕਿਆ ਦੋਹਰਾ ਸੈਂਕੜਾ

Thursday, Apr 25, 2019 - 04:13 PM (IST)

ਇਸ ਕ੍ਰਿਕਟਰ ਨੇ 14 ਚੌਕਿਆਂ ਤੇ 16 ਛੱਕਿਆਂ ਤੇ ਮਦਦ ਨਾਲ ਠੋਕਿਆ ਦੋਹਰਾ ਸੈਂਕੜਾ

ਸਪੋਰਟਸ ਡੈਸਕ— ਵਰਲਡ ਕੱਪ 2019 ਦੀ ਬੰਗਲਾਦੇਸ਼ੀ ਟੀਮ 'ਚ ਆਪਣੀ ਜਗ੍ਹਾ ਪੱਕੀ ਕਰ ਚੁੱਕੇ ਸੌਮਿਆ ਸਰਕਾਰ ਨੇ ਦੋਹਰਾ ਸੈਂਕੜਾ ਲਗਾ ਕੇ ਰਿਕਾਰਡ ਕਾਇਮ ਕੀਤਾ ਹੈ। ਸੌਮਿਆ ਨੇ ਦੋਹਰਾ ਸੈਂਕੜਾ ਬੰਗਲਾਦੇਸ਼ 'ਚ ਖੇਡੀ ਜਾ ਰਹੀ ਢਾਕਾ ਪ੍ਰੀਮੀਅਮ ਲੀਗ ਦੇ ਅੰਤਿਮ ਮੈਚ 'ਚ ਲਗਾਇਆ।
PunjabKesari
ਸੌਮਿਆ ਅਬਹਾਨੀ ਲਿਮਟਿਡ ਵੱਲੋਂ ਖੇਡਦੇ ਹਨ। ਸ਼ੇਖ ਜਮਾਲ ਧਨਮੋਂਡੀ ਕਲੱਬ ਦੇ ਨਾਲ ਅਬਹਾਨੀ ਲਿਮਟਿਡ ਦਾ ਮੈਚ ਖੇਡਿਆ ਗਿਆ। ਅਬਹਾਨੀ ਲਿਮਟਿਡ ਵੱਲੋਂ ਖੇਡਦੇ ਹੋਏ ਸੌਮਿਆ ਨੇ 153 ਗੇਂਦਾਂ 'ਚ 208 ਦੌੜਾਂ ਬਣਾਈਆਂ। ਇਸ ਪਾਰੀ 'ਚ ਸੌਮਿਆ ਨੇ 16 ਛੱਕੇ ਅਤੇ 14 ਚੌਕੇ ਲਗਾਏ। ਸ਼ੇਖ ਜਮਾਲ ਧਨਮੋਂਡੀ ਕਲੱਬ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰ 'ਚ 317 ਦੌੜਾਂ ਦਾ ਟੀਚਾ ਦਿੱਤਾ।
PunjabKesari
ਟੀਚੇ ਦਾ ਪਿੱਛਾ ਕਰਨ ਉਤਰੀ ਅਬਹਾਨੀ ਲਿਮਟਿਡ ਵੱਲੋਂ ਸੌਮਿਆ ਨੇ ਜਹਰੂਲ ਇਸਲਾਮ ਦੇ ਨਾਲ ਬੈਟਿੰਗ ਕਰਦੇ ਹੋਏ ਪਹਿਲੇ ਵਿਕਟ ਲਈ 312 ਦੌੜਾਂ ਦੀ ਸਾਂਝੇਦਾਰੀ ਕੀਤੀ। ਜਹਰੂਲ ਨੇ ਵੀ 100 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਸੌਮਿਆ ਸਰਕਾਰ ਦੀ ਸ਼ਾਨਦਾਰ ਪਾਰੀ ਨਾਲ ਅਬਹਾਨੀ ਲਿਮਟਿਡ ਨੇ ਨਾ ਸਿਰਫ ਮੈਚ ਜਿੱਤਿਆ ਸਗੋਂ ਢਾਕਾ ਪ੍ਰੀਮੀਅਮ ਲੀਗ ਦਾ ਖਿਤਾਬ ਆਪਣੇ ਨਾਂ ਕੀਤਾ। ਵਿਸ਼ਵ ਕੱਪ 2019 ਲਈ ਸੌਮਿਆ ਦਾ ਫਾਰਮ 'ਚ ਹੋਣਾ ਬੰਗਲਾਦੇਸ਼ ਦੀ ਟੀਮ ਲਈ ਚੰਗਾ ਸੰਕੇਤ ਹੈ।


author

Tarsem Singh

Content Editor

Related News