ਬੋਰਡ ਪ੍ਰੀਖਿਆਵਾਂ ਦੇ ਪਹਿਲੇ ਦਿਨ ਚੱਲੀ ਨਕਲ, 222 ਕੇਂਦਰਾਂ ’ਚੋਂ ਮਹਿਜ 14 ਕੇਂਦਰਾਂ ਤੱਕ ਪਹੁੰਚੀਆਂ ਟੀਮਾਂ
Thursday, Feb 20, 2025 - 04:09 PM (IST)

ਅੰਮ੍ਰਿਤਸਰ (ਦਲਜੀਤ)- ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਅੱਠਵੀਂ ਅਤੇ ਬਾਰਵੀਂ ਜਮਾਤ ਦੀਆਂ ਪ੍ਰੀਖਿਆਵਾਂ ਅੱਜ ਤੋਂ ਸ਼ੁਰੂ ਹੋ ਗਈਆਂ ਹਨ। ਨਕਲ ’ਤੇ ਨੱਥ ਪਾਉਣ ਦਾ ਦਾਅਵਾ ਕਰਨ ਵਾਲੇ ਸਿੱਖਿਆ ਵਿਭਾਗ ਦੀ ਵੱਡੀ ਲਾਪ੍ਰਵਾਹੀ ਕਾਰਨ ਚੋਰ ਮੋਰੀਆਂ ਰਾਹੀਂ ਨਕਲ ਵੱਜੀ ਹੈ । ਵਿਭਾਗ ਦੀਆਂ ਗਠਤ 6 ਟੀਮਾਂ ਵੱਲੋਂ 222 ’ਚੋਂ ਸਿਰਫ 14 ਪ੍ਰੀਖਿਆ ਕੇਂਦਰਾਂ ਦੀ ਜਾਂਚ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਅੱਠਵੀਂ ਅਤੇ ਬਾਰਵੀਂ ਜਮਾਤ ਦੀਆਂ ਪ੍ਰੀਖਿਆਵਾਂ ਬੀਤੇ ਦਿਨ ਤੋਂ ਸ਼ੁਰੂ ਹੋ ਗਈਆਂ ਹਨ ਵਿਭਾਗ ਵੱਲੋਂ ਅੱਠਵੀਂ ਜਮਾਤ ਲਈ ਜ਼ਿਲ੍ਹੇ ਅੰਦਰ 222 ਪ੍ਰੀਖਿਆ ਕੇਂਦਰ ਬਣਾਏ ਗਏ ਹਨ ਜਦ ਕਿ ਬਾਰਵੀਂ ਜਮਾਤ ਲਈ 194 ਪ੍ਰੀਖਿਆ ਕੇਂਦਰ ਬਣਾਏ ਗਏ ਹਨ ਅਤੇ 6 ਓਪਨ ਪ੍ਰੀਖਿਆ ਲਈ ਕੇਂਦਰ ਬਣਾਏ ਗਏ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਟ੍ਰੈਵਲ ਏਜੰਟਾਂ ਖ਼ਿਲਾਫ਼ ਬੰਪਰ ਐਕਸ਼ਨ! 52 ਨੂੰ ਜਾਰੀ ਹੋਇਆ ਨੋਟਿਸ
ਬਾਰਵੀਂ ਜਮਾਤ ਦੇ ਹੋਮ ਸਾਇੰਸ ਦੇ ਪ੍ਰੀਖਿਆ ’ਚ ਜਿਨ੍ਹਾਂ ਵਿਦਿਆਰਥੀਆਂ ਨੇ ਉਕਤ ਸਬਜੈਕਟ ਰੱਖਿਆ ਸੀ । ਉਹ ਪ੍ਰੀਖਿਆ ਦੇਣ ਆਏ ਜਦ ਕਿ ਅੱਠਵੀਂ ਜਮਾਤ ਦੇ 29,465 ਦੇ ਕਰੀਬ ਵਿਦਿਆਰਥੀ ਪ੍ਰੀਖਿਆ ਦੇਣ ਲਈ ਪਹੁੰਚੇ। ਵਿਭਾਗ ਨੇ ਦਾਅਵਾ ਕੀਤਾ ਹੈ ਕਿ 6 ਉਡਣ ਦਸਤਿਆਂ ਵੱਲੋਂ 14 ਪ੍ਰੀਖਿਆ ਕੇਂਦਰ ਚੈੱਕ ਕੀਤੇ ਗਏ ਹਨ। ਜਗ ਬਾਣੀ ਦੀ ਟੀਮ ਵੱਲੋਂ ਅੱਠਵੀਂ ਜਮਾਤ ਦੀ ਪ੍ਰੀਖਿਆ ’ਚ ਨਕਲ ’ਤੇ ਪਈ ਨੱਥ ਦੇ ਸਬੰਧ ’ਚ ਜਦੋਂ ਜ਼ਮੀਨੀ ਪੱਧਰ ’ਤੇ ਹਕੀਕਤ ਜਾਨਣ ਲਈ ਸਕੂਲਾਂ ਦਾ ਦੌਰਾ ਕੀਤਾ ਤਾਂ ਪ੍ਰੀਖਿਆ ਦੇਣ ਉਪਰੰਤ ਕਈ ਵਿਦਿਆਰਥੀਆਂ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ਇਹ ਦੱਸਿਆ ਕੀ ਅੱਜ ਪੇਪਰ ਬਹੁਤ ਵਧੀਆ ਹੋਇਆ ਹੈ, ਅੰਦਰ ਅਧਿਆਪਕਾਂ ਨੇ ਪੇਪਰ ਕਰਵਾ ਦਿੱਤਾ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਦਿਨ-ਦਿਹਾੜੇ ਵੱਡੀ ਵਾਰਦਾਤ, ਚੱਲੀਆਂ ਤਾਬੜਤੋੜ ਗੋਲੀਆਂ
ਓਧਰ ਦੂਸਰੇ ਪਾਸੇ ਕਈ ਅਧਿਆਪਕਾਂ ਨਾਲ ਵੀ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਵੀ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਕਿਹਾ ਕਿ ਪ੍ਰੀਖਿਆਵਾਂ ਦਾ ਨਤੀਜਾ ਅਧਿਆਪਕਾਂ ’ਤੇ ਪੈਂਦਾ ਹੈ। ਇਸ ਲਈ ਕੁਝ ਅਧਿਆਪਕ ਨਤੀਜਾ ਚੰਗਾ ਬਣਾਉਣ ਲਈ ਕੰਮ ਕਰ ਲੈਂਦੇ ਹਨ। ਉਨ੍ਹਾਂ ਕਿਹਾ ਕਿ ਬਲੈਕ ਬੋਰਡ ’ਤੇ ਨਹੀਂ ਸਗੋਂ ਬੋਲ ਕੇ ਬੱਚਿਆਂ ਨੂੰ ਹਲਕਾ ਜਿਹਾ ਪੇਪਰ ਕਰਵਾਇਆ ਹੈ। ਓਧਰ ਦੂਸਰੇ ਪਾਸੇ 222 ਪ੍ਰੀਖਿਆ ਕੇਂਦਰਾਂ ’ਚੋਂ ਸਿਰਫ 14 ਪ੍ਰੀਖਿਆ ਕੇਂਦਰ ਹੀ ਚੈੱਕ ਕੀਤੇ ਗਏ ਹਨ, ਜਦ ਕਿ 228 ਪ੍ਰੀਖਿਆ ਕੇਂਦਰਾਂ ਤੱਕ ਕੋਈ ਵੀ ਟੀਮ ਨਹੀਂ ਪਹੁੰਚੀ ਹੈ। ਪਹਿਲੇ ਦਿਨ ਹੀ ਚੋਰ ਮੋਰੀਆਂ ’ਚ ਨਕਲ ਵੱਜੀ ਹੈ ਅਤੇ ਹੁਣ ਵੇਖਣਾ ਹੋਵੇਗਾ ਕਿ ਕੀ ਵਿਭਾਗ ਨਕਲ ਰੋਕਣ ’ਚ ਕਿੱਥੋਂ ਤੱਕ ਕਾਮਯਾਬ ਹੁੰਦਾ ਹੈ। ਇਕ ਪਾਸੇ ਵਿਭਾਗ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਨਕਲ ’ਤੇ ਨੱਥ ਪੈ ਗਈ ਹੈ ਪਰ ਦੂਸਰੇ ਪਾਸੇ ਜ਼ਿਲ੍ਹੇ ਅੰਦਰ ਚੋਰ ਮੋਰੀਆਂ ਰਾਹੀਂ ਨਕਲ ਦਾ ਸਿਲਸਿਲਾ ਹੋ ਰਿਹਾ ਹੈ। ਇਹ ਸਬੰਧ ’ਚ ਜਦੋਂ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਹਰਭਗਵੰਤ ਸਿੰਘ ਨਾਲ ਫੋਨ ਤੇ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।
ਇਹ ਵੀ ਪੜ੍ਹੋ- ਚਾਂਵਾਂ ਨਾਲ ਵਿਆਹ ਕੇ ਲਿਆਂਦੀ ਨੂੰਹ ਨੇ ਚੜ੍ਹਾ 'ਤਾ ਚੰਨ, ਕੁਝ ਹੀ ਹਫ਼ਤਿਆਂ ਬਾਅਦ ਘਰਦਿਆਂ ਦੇ ਉੱਡਾ ਦਿੱਤੇ ਹੋਸ਼
ਵਿਭਾਗ ਦਾ ਦਾਅਵਾ 6 ਨੇ ਦਸਤਿਆਂ ਨੇ 14 ਸੈਂਟਰ ਕੀਤੇ ਚੈੱਕ
ਵਿਭਾਗ ਦੇ ਬੁਲਾਰੇ ਵੱਲੋਂ ਭੇਜੀ ਰਿਪੋਰਟ ਅਨੁਸਾਰ ਹਰਭਗਵੰਤ ਸਿੰਘ ਵੱਲੋਂ ਚੇਤਨਪੁਰਾ ਮਹਿਲਾਂ ਜੰਡਿਆਲਾ ਜਗਦੇਵ ਕਲਾ ਸਕੂਲਾਂ ਵਿਚ ਬਣੇ ਪ੍ਰੀਖਿਆ ਕੇਂਦਰ ਦੀ ਜਾਂਚ ਕੀਤੀ ਗਈ ਹੈ ਜਦ ਕਿ ਡਿਪਟੀ ਡੀ.ਈ.ਓ. ਰਾਜੇਸ਼ ਕੁਮਾਰ ਵੱਲੋਂ ਸਰਕਾਰੀ ਸਕੂਲ ਵੇਰਕਾ, ਸੰਤ ਸਿੰਘ ਸੁੱਖਾ ਸਿੰਘ ਸਕੂਲ ’ਚ ਬਣੇ ਪ੍ਰੀਖਿਆ ਕੇਂਦਰ ਦੀ ਜਾਂਚ ਕੀਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8