ਟੀ20 ਵਿਸ਼ਵ ਕੱਪ ਤੋਂ ਬਾਅਦ ਨਿਊਜ਼ੀਲੈਂਡ ਦੀ ਕਪਤਾਨੀ ਛੱਡ ਦੇਵੇਗੀ ਸੋਫੀ
Friday, Aug 30, 2024 - 05:27 PM (IST)

ਕ੍ਰਾਈਸਟਚਰਚ : ਨਿਊਜ਼ੀਲੈਂਡ ਦੀ ਸਟਾਰ ਆਲਰਾਊਂਡਰ ਸੋਫੀ ਡਿਵਾਈਨ ਅਕਤੂਬਰ 'ਚ ਸੰਯੁਕਤ ਅਰਬ ਅਮੀਰਾਤ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਤੋਂ ਬਾਅਦ ਰਾਸ਼ਟਰੀ ਟੀ-20 ਟੀਮ ਦੀ ਕਪਤਾਨੀ ਛੱਡ ਦੇਵੇਗੀ। ਇਹ 34 ਸਾਲਾ ਖਿਡਾਰਨ ਹਾਲਾਂਕਿ ਨਿਊਜ਼ੀਲੈਂਡ ਵਨਡੇ ਟੀਮ ਦੀ ਅਗਵਾਈ ਕਰਨਾ ਜਾਰੀ ਰੱਖੇਗੀ। ਡਿਵਾਇਨ ਨੇ 2006 'ਚ ਅੰਤਰਰਾਸ਼ਟਰੀ ਕ੍ਰਿਕਟ 'ਚ ਡੈਬਿਊ ਕੀਤਾ ਸੀ ਅਤੇ ਉਦੋਂ ਤੋਂ ਉਹ ਨਿਊਜ਼ੀਲੈਂਡ ਮਹਿਲਾ ਕ੍ਰਿਕਟ ਟੀਮ ਦਾ ਇੱਕ ਅਨਿੱਖੜਵਾਂ ਅੰਗ ਰਹੀ ਹੈ। ਉਨ੍ਹਾਂ ਨੇ ਹੁਣ ਤੱਕ 135 ਟੀ-20 ਅੰਤਰਰਾਸ਼ਟਰੀ ਮੈਚਾਂ 'ਚ 3268 ਦੌੜਾਂ ਬਣਾਈਆਂ ਹਨ। ਹੁਣ ਤੱਕ ਉਨ੍ਹਾਂ ਨੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਵਿੱਚ 56 ਮੈਚਾਂ ਵਿੱਚ ਟੀਮ ਦੀ ਅਗਵਾਈ ਕੀਤੀ ਹੈ। ਉਨ੍ਹਾਂ ਦੀ ਕਪਤਾਨੀ 'ਚ ਨਿਊਜ਼ੀਲੈਂਡ ਨੇ 25 ਮੈਚ ਜਿੱਤੇ ਜਦਕਿ 28 ਮੈਚਾਂ 'ਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਡਿਵਾਇਨ ਨੇ ਇਕ ਬਿਆਨ 'ਚ ਕਿਹਾ, 'ਮੈਨੂੰ ਦੋਵਾਂ ਫਾਰਮੈਟਾਂ 'ਚ ਨਿਊਜ਼ੀਲੈਂਡ ਦੀ ਕਪਤਾਨੀ ਕਰਨ ਦਾ ਮੌਕਾ ਮਿਲਣ 'ਤੇ ਬਹੁਤ ਮਾਣ ਹੈ। ਟੀ-20 ਟੀਮ ਦੀ ਕਪਤਾਨੀ ਛੱਡਣ ਤੋਂ ਬਾਅਦ ਮੇਰੀਆਂ ਜ਼ਿੰਮੇਵਾਰੀਆਂ ਕੁਝ ਘੱਟ ਹੋ ਜਾਣਗੀਆਂ। ਇਸ ਨਾਲ ਮੈਂ ਆਪਣੀ ਭੂਮਿਕਾ ਨਿਭਾਉਣ ਅਤੇ ਭਵਿੱਖ ਦੇ ਕਪਤਾਨਾਂ ਨੂੰ ਤਿਆਰ ਕਰਨ 'ਤੇ ਜ਼ਿਆਦਾ ਧਿਆਨ ਦੇ ਸਕਦੀ ਹਾਂ। ਇਹ ਆਲਰਾਊਂਡਰ ਨਿਊਜ਼ੀਲੈਂਡ ਵਲੋਂ ਸੀਮਤ ਓਵਰਾਂ ਦੇ ਦੋਵਾਂ ਫਾਰਮੈਟਾਂ 'ਚ ਖੇਡਣਾ ਜਾਰੀ ਰੱਖੇਗੀ।