ਸੂਰਮਾ ਕਲੱਬ ਨੇ ਰਾਂਚੀ ਰਾਇਲਜ਼ ਨੂੰ ਹਰਾ ਕੇ ਮਹਿਲਾ HIL ’ਚ ਪਹਿਲੀ ਜਿੱਤ ਦਰਜ ਕੀਤੀ
Tuesday, Jan 06, 2026 - 11:01 AM (IST)
ਰਾਂਚੀ- ਪੇਨੀ ਸਕਿੱਬ ਤੇ ਓਲੀਵੀਆ ਸ਼ੇਨਨ ਦੇ ਗੋਲ ਨਾਲ ਜੇ. ਐੱਸ. ਡਬਲਯੂ. ਸੂਰਮਾ ਕਲੱਬ ਨੇ ਸੋਮਵਾਰ ਨੂੰ ਇੱਥੇ ਮਹਿਲਾ ਹਾਕੀ ਇੰਡੀਆ ਲੀਗ (ਐੱਚ. ਆਈ. ਐੱਲ.) ਵਿਚ ਰਾਂਚੀ ਰਾਇਲਜ਼ ਨੂੰ 2-1 ਨਾਲ ਹਰਾ ਕੇ ਪਹਿਲੀ ਜਿੱਤ ਦਰਜ ਕੀਤੀ। ਪੇਨੀ ਨੇ ਪਹਿਲੇ ਜਦਕਿ ਓਲੀਵੀਆ ਨੇ 39ਵੇਂ ਮਿੰਟ ਵਿਚ ਗੋਲ ਕਰ ਕੇ ਆਪਣੀ ਟੀਮ ਦੀ ਪ੍ਰਤੀਯੋਗਿਤਾ ਵਿਚ ਪਹਿਲੀ ਜਿੱਤ ਤੈਅ ਕੀਤੀ। ਰਾਇਲਜ਼ ਵੱਲੋਂ ਇਕਲੌਤਾ ਗੋਲ 35ਵੇਂ ਮਿੰਟ ਵਿਚ ਐਂਗੋਸਟੀਨਾ ਓਲੋਂਸੋ ਨੇ ਕੀਤਾ।
