ਭਾਰਤੀ ਟੀਮ ਦੇ ਵਿਕਟਕੀਪਰ ਸਾਹਾ ਬਣੇ ਬੇਟੇ ਦੇ ਪਿਤਾ, ਕਹੀ ਇਹ ਗੱਲ

Friday, Mar 06, 2020 - 11:29 PM (IST)

ਭਾਰਤੀ ਟੀਮ ਦੇ ਵਿਕਟਕੀਪਰ ਸਾਹਾ ਬਣੇ ਬੇਟੇ ਦੇ ਪਿਤਾ, ਕਹੀ ਇਹ ਗੱਲ

ਨਵੀਂ ਦਿੱਲੀ— ਭਾਰਤੀ ਟੀਮ ਦੇ ਟੈਸਟ ਵਿਕਟਕੀਪਰ ਬੱਲੇਬਾਜ਼ ਰਿਧੀਮਾਨ ਸਾਹਾ ਬੇਟੇ ਦੇ ਪਿਤਾ ਬਣ ਗਏ ਹਨ। ਸਾਹਾ ਦੀ ਪਤਨੀ ਰੋਮੀ ਨੇ ਲੜਕੇ ਨੂੰ ਜਨਮ ਦਿੱਤਾ ਹੈ। ਸਾਹਾ ਨੇ ਆਪਣੇ ਇੰਸਟਾਗ੍ਰਾਮ 'ਤੇ ਬੇਟੇ ਦੇ ਨਾਲ ਇਕ ਤਸਵੀਰ ਸ਼ੇਅਰ ਕੀਤੀ ਹੈ ਜਿਸ 'ਚ ਉਨ੍ਹਾਂ ਨੇ ਲਿਖਿਆ ਹੈ- ਸਾਡੀ ਖੁਸ਼ੀਆਂ ਦਾ ਭੰਡਾਰ ਆ ਗਿਆ ਹੈ। ਮੈਂ, ਰੋਮੀ ਮਿੱਤਰਾ ਤੇ ਵੱਡੀ ਭੈਣ ਅਨਵੀ ਬੇਬੀ ਬੁਆਏ ਦਾ ਦੁਨੀਆ 'ਚ ਆਉਣ 'ਤੇ ਸਵਾਗਤ ਕਰਦੇ ਹਾਂ। ਦੇਖੋ ਪੋਸਟ—

 
 
 
 
 
 
 
 
 
 
 
 
 
 

Our little bundle of joy has arrived! Me, @romi_mitra and big sister Anvi are ecstatic to welcome our little baby boy into this world. #2020baby

A post shared by Wriddhiman Saha (@wriddhi) on Mar 6, 2020 at 7:43am PST


ਰਿਧੀਮਾਨ ਸਾਹਾ ਨੇ ਫੈਮਿਲੀ ਦੇ ਨਾਲ ਸ਼ੇਅਰ ਕੀਤੀ ਤਸਵੀਰ

PunjabKesari
ਸਾਹਾ ਨੇ ਬੀਤੇ ਦਿਨੀਂ ਵੀ ਆਪਣੇ ਜਨਮਦਿਨ ਦੇ ਮੌਕੇ 'ਤੇ ਆਪਣੀ ਕਿਊਟ ਸੈਲਫੀ ਦੀ ਤਸਵੀਰ ਸ਼ੇਅਰ ਕੀਤੀ ਸੀ। ਉਨ੍ਹਾਂ ਨੇ ਇਸ ਤਸਵੀਰ ਰਾਹੀ ਆਪਣੇ ਫੈਂਸ ਨੂੰ ਦੱਸਿਆ ਕਿ ਉਹ ਦੂਜੀ ਵਾਰ ਪਿਤਾ ਬਣਨ ਵਾਲੇ ਹਨ। ਕੈਪਸ਼ਨ 'ਚ ਰਿਧੀਮਾਨ ਸਾਹਾਨ ਨੇ ਲਿਖਿਆ ਸੀ-ਇਸ ਜਨਮਦਿਨ 'ਤੇ ਕੁਝ ਖਾਸ ਹੈ, ਅਸੀਂ ਆਪਣੇ ਪਰਿਵਾਰ 'ਚ ਇਕ ਹੋਰ ਮੈਂਬਰ ਨੂੰ ਜੋੜਣ ਦੇ ਲਈ ਬੇਤਾਬ ਹਾਂ।

 

author

Gurdeep Singh

Content Editor

Related News