ਕੇਨਿਨ ਨੇ ਮੁਗੂਰੁਜਾ ਨੂੰ ਹਰਾ ਕੇ ਆਸਟਰੇਲੀਆਈ ਓਪਨ ਮਹਿਲਾ ਸਿੰਗਲ ਖਿਤਾਬ ਜਿੱਤਿਆ
Saturday, Feb 01, 2020 - 05:26 PM (IST)

ਮੈਲਬੋਰਨ— ਪਹਿਲੀ ਵਾਰ ਗ੍ਰੈਂਡ ਸਲੈਮ ਫਾਈਨਲ ਖੇਡ ਰਹੀ ਅਮਰੀਕਾ ਦੀ ਸੋਫੀਆ ਕੇਨਿਨ ਨੇ ਦੋ ਵਾਰ ਦੀ ਗ੍ਰੈਂਡਸਲੈਮ ਚੈਂਪੀਅਨ ਗਾਰਬਾਈਨ ਮੁਗੂਰੁਜਾ ਨੂੰ ਹਰ ਕੇ ਆਸਟਰੇਲੀਆਈ ਓਪਨ ਮਹਿਲਾ ਸਿੰਗਲ ਖਿਤਾਬ ਜਿੱਤ ਲਿਆ। 21 ਸਾਲਾ ਦੀ ਕੇਨਿਨ ਨੇ ਇਕ ਸੈੱਟ ਤੋਂ ਪਿਛੜਨ ਦੇ ਬਾਅਦ ਸ਼ਾਨਦਾਰ ਵਾਪਸੀ ਕਰਦੇ ਹੋਏ ਦੋ ਘੰਟੇ ਤਕ ਚਲੇ ਮੈਚ 'ਚ 4-6, 6-2, 6-2 ਨਾਲ ਜਿੱਤ ਦਰਜ ਕੀਤੀ। ਕੇਨਿਨ ਪਿਛਲੇ 21 ਸਾਲਾਂ 'ਚ ਸਭ ਤੋਂ ਯੁਵਾ ਗ੍ਰੈਂਡਸਲੈਮ ਚੈਂਪੀਅਨ ਹਨ। ਮਾਰੀਆ ਸ਼ਾਰਾਪੋਵਾ ਨੇ 20 ਸਾਲ ਦੀ ਉਮਰ 'ਚ ਖਿਤਾਬ ਜਿੱਤਿਆ ਸੀ। ਸ਼ਾਰਾਪੋਵਾ ਦੇ ਬਾਅਦ ਕੇਨਿਨ 21 ਸਾਲ 'ਚ ਸਭ ਤੋਂ ਯੁਵਾ ਗ੍ਰੈਂਡ ਸਲੈਮ ਚੈਂਪੀਅਨ ਹੈ। ਮਾਰੀਆ ਸ਼ਾਰਾਪੋਵਾ ਨੇ 2008 'ਚ 20 ਸਾਲ ਦੀ ਉਮਰ 'ਚ ਖਿਤਾਬ ਜਿੱਤਿਆ ਸੀ। ਕੇਨਿਨ 21 ਸਾਲ 80 ਦਿਨ ਦੀ ਹੈ। ਜਾਪਾਨ ਦੀ ਨਾਓਮੀ ਓਸਾਕਾ ਉਨ੍ਹਾਂ ਤੋਂ 22 ਦਿਨ ਵੱਡੀ ਸੀ। ਜਦੋਂ ਉਨ੍ਹਾਂ ਨੇ ਇਹ ਖਿਤਾਬ ਜਿੱਤਿਆ ਸੀ।