ਯੁਵਰਾਜ ਦੀ ਪਤਨੀ ਹੇਜ਼ਲ ਨੇ ਸੁਣਾਈ ਆਪ ਬੀਤੀ, ਬੇਹੱਦ ਦਰਦ ਭਰਿਆ ਰਿਹਾ 10 ਸਾਲ ਦਾ ਸਫਰ

Monday, Jan 21, 2019 - 05:32 PM (IST)

ਯੁਵਰਾਜ ਦੀ ਪਤਨੀ ਹੇਜ਼ਲ ਨੇ ਸੁਣਾਈ ਆਪ ਬੀਤੀ, ਬੇਹੱਦ ਦਰਦ ਭਰਿਆ ਰਿਹਾ 10 ਸਾਲ ਦਾ ਸਫਰ

ਮੁੰਬਈ—ਸੋਸ਼ਲ ਮੀਡੀਆ 'ਤੇ ਇਨ੍ਹਾਂ ਦਿਨਾਂ 'ਚ 10 ਸਾਲ ਚੈਲੇਂਜ ਕਾਫੀ ਵਾਇਰਲ ਹੋ ਰਿਹਾ ਹੈ। ਬਾਲੀਵੁੱਡ ਅਤੇ ਹਾਲੀਵੁੱਡ ਦੇ ਕਈ ਸਟਾਰਸ ਨੇ ਇਸ ਚੈਲੇਂਜ ਨੂੰ ਪੂਰਾ ਕੀਤਾ ਅਤੇ ਆਪਣੀ 10 ਸਾਲ ਪੁਰਾਣੀਆਂ ਤਸਵੀਰਾਂ ਸ਼ੇਅਰ ਕੀਤੀਆਂ। ਇਨ੍ਹਾਂ 'ਚੋਂ ਕਈ ਸਟਾਰ ਆਪਣੇ ਲੁੱਕ ਨੂੰ ਲੈ ਕੇ ਟਰੋਲ ਵੀ ਹੋਏ। ਹਾਲ ਹੀ 'ਚ ਕ੍ਰਿਕਟਰ ਯੁਵਰਾਜ ਸਿੰਘ ਦੀ ਪਤਨੀ ਅਦਾਕਾਰ ਹੇਜ਼ਲ ਕੀਚ ਨੇ ਆਪਣੀ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ। ਤਸਵੀਰ 'ਚ ਹੇਜ਼ਲ ਕਾਫੀ ਬੀਮਾਰ ਲੱਗ ਰਹੀ ਹੈ।

PunjabKesari
ਡਿਪਰੈਸ਼ਨ ਦਾ ਸ਼ਿਕਾਰ ਰਹਿ ਚੁੱਕੀ ਹੈ ਹੇਜ਼ਲ
ਹੇਜ਼ਲ ਨੇ ਤਸਵੀਰ ਸ਼ੇਅਰ ਕਰਕੇ ਦੱਸਿਆ ਕਿ ਉਹ ਡਿਪਰੈਸ਼ਨ ਦਾ ਸ਼ਿਕਾਰ ਰਹਿ ਚੁੱਕੀ ਹੈ। ਅਸਲ 'ਚ ਤਸਵੀਰ ਨਾਲ ਹੇਜ਼ਲ ਨੇ ਲਿਖਿਆ ਕਿ ਉਹ 22 ਸਾਲ ਦੀ ਉਮਰ 'ਚ ਡਿਪਰੈਸ਼ਨ ਦਾ ਸ਼ਿਕਾਰ ਸੀ। ਖੁਦ ਨੂੰ ਫਿੱਟ ਦਿਖਾਉਣ ਲਈ ਉਹ ਦਿਨ-ਭਰ ਭੁੱਖ ਰਹਿੰਦੀ ਸੀ। ਪੋਸਟ ਦੇ ਨਾਲ ਉਨ੍ਹਾਂ ਨੇ ਲਿਖਿਆ ਕਿ 22 ਤੋਂ 32 ਦਾ ਸਫਰ ਬਹੁਤ ਲੰਬਾ ਸੀ। ਮੈਂ ਉਸ ਦੌਰ 'ਚ ਡਿਪਰੈਸ਼ਨ 'ਚ ਸੀ। ਮੈਂ ਖੁਦ ਨੂੰ ਕਿਸ ਤਰ੍ਹਾਂ ਸਲਿਮ ਦਿਖਾਉਣ ਦੇ ਚੱਕਰ 'ਚ ਪੂਰਾ ਦਿਨ ਭੁੱਖੀ ਰਹਿੰਦੀ ਸੀ। ਆਪਣੇ ਵਾਲਾਂ ਨੂੰ ਡਾਈ ਕਰਕੇ ਖੁੱਲ੍ਹੇ ਰੱਖਦੀ ਸੀ ਤਾਂ ਕਿ ਖੁੱਲ੍ਹੇ ਵਾਲਾਂ 'ਚ ਲੋਕਾਂ ਦੇ ਸਾਹਮਣੇ ਫਿੱਟ ਨਜ਼ਰ ਆ ਸਕਾਂ।
ਮੈਂ ਲੋਕਾਂ ਨਾਲ ਹੱਸ ਕੇ ਗੱਲ ਕਰਦੀ ਅਤੇ ਮਿਲਦੀ ਸੀ, ਜਿਸ ਦੇ ਪਿੱਛੇ ਮੈਂ ਆਪਣੀ ਭੁੱਖ ਅਤੇ ਬਾਕੀ ਤਕਲੀਫਾਂ ਨੂੰ ਲੁਕਾ ਕੇ ਚਿਹਰੇ 'ਤੇ ਹਮੇਸ਼ਾ ਖੁਸ਼ੀ ਰੱਖਦੀ ਸੀ। ਨਾਲ ਹੀ ਸ਼ੇਅਰ ਵੀ ਸੁਣਾਉਂਦੀ ਸੀ ਤਾਂ ਕਿ ਮੈਂ ਖੁਸ਼ ਦਿਖਾਈ ਦੇਵਾਂ।

PunjabKesari

2016 'ਚ ਹੋਇਆ ਸੀ ਯੁਵਰਾਜ ਸਿੰਘ ਨਾਲ ਵਿਆਹ
30 ਨਵੰਬਰ 2016 ਨੂੰ ਜਲੰਧਰ 'ਚ ਗੁਰਦੁਆਰੇ 'ਚ ਯੁਵਰਾਜ ਸਿੰਘ ਅਤੇ ਹੇਜ਼ਲ ਕੀਚ ਦਾ ਵਿਆਹ ਹੋਇਆ ਸੀ। ਬਾਅਦ 'ਚ ਗੋਆ 'ਚ ਹਿੰਦੂ ਰੀਤੀ-ਰਿਵਾਜ ਨਾਲ ਵੀ ਵਿਆਹ ਹੋਇਆ।

ਕਈ ਸਟਾਰਸ ਰਹਿ ਚੁੱਕੇ ਹਨ ਡਿਪਰੈਸ਼ਨ ਦਾ ਸ਼ਿਕਾਰ
ਜਾਣਕਾਰੀ ਮੁਤਾਬਕ ਸਿਰਫ ਹੇਜ਼ਲ ਹੀ ਨਹੀਂ, ਬਾਲੀਵੁੱਡ ਦੇ ਕਈ ਮਸ਼ਹੂਰ ਸਟਾਰਸ ਜਿਵੇਂ ਕਿ ਦੀਪਿਕਾ ਪਾਦੁਕੋਣ, ਸ਼ਾਹਰੁਖ ਖਾਨ, ਅਨੁਸ਼ਕਾ ਸ਼ਰਮਾ ਵੀ ਡਿਪਰੈਸ਼ਨ ਦਾ ਸ਼ਿਕਾਰ ਰਹਿ ਚੁੱਕੇ ਹਨ।  ਸਾਰਿਆਂ ਨੂੰ ਹਸਾਉਣ ਵਾਲੇ ਕਪਿਲ ਸ਼ਰਮਾ ਵੀ ਇਸ ਬੀਮਾਰੀ ਨਾਲ ਜੂਝ ਚੁੱਕੇ ਹਨ।


author

Shyna

Content Editor

Related News