99 ਦੌੜਾਂ ਦੇ ਚੱਕਰ ''ਚ ਫੱਸ ਚੁੱਕੇ ਹਨ ਇੰਨੇ ਬੱਲੇਬਾਜ਼, ਗੇਲ ਹੋਏ ਦੂਜੀ ਬਾਰ ਸ਼ਿਕਾਰ

Friday, Oct 30, 2020 - 10:46 PM (IST)

99 ਦੌੜਾਂ ਦੇ ਚੱਕਰ ''ਚ ਫੱਸ ਚੁੱਕੇ ਹਨ ਇੰਨੇ ਬੱਲੇਬਾਜ਼, ਗੇਲ ਹੋਏ ਦੂਜੀ ਬਾਰ ਸ਼ਿਕਾਰ

ਆਬੂ ਧਾਬੀ- ਕਿੰਗਜ਼ ਇਲੈਵਨ ਪੰਜਾਬ ਤੇ ਰਾਜਸਥਾਨ ਰਾਇਲਜ਼ ਦੇ ਵਿਚਾਲੇ ਖੇਡੇ ਜਾ ਰਹੇ ਮੈਚ 'ਚ ਕ੍ਰਿਸ ਗੇਲ ਨੇ ਰਿਕਾਰਡ ਤੋੜ ਪਾਰੀ ਖੇਡੀ। ਰਾਜਸਥਾਨ ਵਿਰੁੱਧ ਗੇਲ ਸ਼ੁਰੂ ਤੋਂ ਹੀ ਲੈਅ 'ਚ ਲੱਗ ਰਹੇ ਸਨ ਅਤੇ ਉਨ੍ਹਾਂ ਨੇ ਆਉਂਦੇ ਹੀ ਗੇਂਦਬਾਜ਼ਾਂ ਦੀ ਖੂਬ ਕਲਾਸ ਲਗਾਈ ਪਰ ਇਸ ਮੈਚ 'ਚ ਕ੍ਰਿਸ ਗੇਲ ਆਪਣਾ ਟੀ-20 ਦਾ ਸੈਂਕੜਾ ਪੂਰਾ ਨਹੀਂ ਕਰ ਸਕੇ ਅਤੇ 99 ਦੌੜਾਂ 'ਤੇ ਆਊਟ ਹੋ ਗਏ। ਗੇਲ ਪਹਿਲੇ ਬੱਲੇਬਾਜ਼ ਨਹੀਂ ਹਨ ਜੋ 99 ਦੌੜਾਂ 'ਤੇ ਆਊਟ ਹੋਏ ਹੋਣ, ਉਨ੍ਹਾਂ ਤੋਂ ਪਹਿਲਾਂ ਵੀ ਬੱਲੇਬਾਜ਼ ਇਸ ਚੱਕਰ 'ਚ ਫੱਸ ਚੁੱਕੇ ਹਨ। ਦੇਖੋ ਰਿਕਾਰਡ-

PunjabKesari
99 ਦੌੜਾਂ ਦੇ ਚੱਕਰ 'ਚ ਫੱਸਣ ਵਾਲੇ ਬੱਲੇਬਾਜ਼
ਗੇਲ 99 - ਬਨਾਮ ਆਰ. ਆਰ. (2020)
ਗੇਲ 99 - ਬਨਾਮ ਆਰ. ਸੀ. ਬੀ. (2019)
ਕਿਸ਼ਨ 99 - ਬਨਾਮ ਆਰ. ਸੀ. ਬੀ. (2020)
ਸ਼ਾਹ 99 -ਬਾਨਮ ਕੇ. ਕੇ. ਆਰ (2019)
ਰੈਨਾ 99 - ਬਨਾਮ ਐੱਚ. ਆਰ. ਐੱਚ. (2013)
ਕੋਹਲੀ 99- ਬਨਾਮ ਦਿੱਲੀ (2013)

PunjabKesari
ਰਾਜਸਥਾਨ ਵਿਰੁੱਧ ਮੈਚ 'ਚ ਗੇਲ ਨੇ ਟੀ-20 ਕ੍ਰਿਕਟ 'ਚ ਆਪਣੇ ਨਾਂ ਇਕ ਵੱਡਾ ਰਿਕਾਰਡ ਦਰਜ ਕੀਤਾ ਹੈ। ਉਹ ਟੀ-20 ਕ੍ਰਿਕਟ 'ਚ 1000 ਛੱਕੇ ਪੂਰੇ ਕਰਨ ਵਾਲੇ ਪਹਿਲੇ ਖਿਡਾਰੀ ਬਣ ਗਏ ਹਨ। ਆਈ. ਪੀ. ਐੱਲ. 'ਚ ਵੀ ਉਸਦੇ ਨਾਂ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਦਾ ਰਿਕਾਰਡ ਹੈ। ਉਨ੍ਹਾਂ ਨੇ ਆਈ. ਪੀ. ਐੱਲ. 'ਚ 349 ਛੱਕੇ ਲਗਾਏ ਹਨ।


author

Gurdeep Singh

Content Editor

Related News