ਹੁਣ ਤਕ ਇਹ ਟੀਮਾਂ ICC T20 ਵਿਸ਼ਵ ਕੱਪ ਖਿਤਾਬ ਜਿੱਤ ਚੁੱਕੀਆਂ ਹਨ, ਦੇਖੋ ਪੂਰੀ ਲਿਸਟ
Sunday, Nov 13, 2022 - 09:31 PM (IST)

ਸਪੋਰਟਸ ਡੈਸਕ : ਮੈਲਬੋਰਨ ਕ੍ਰਿਕਟ ਗਰਾਊਂਡ 'ਤੇ ਆਈਸੀਸੀ ਟੀ-20 ਵਿਸ਼ਵ ਕੱਪ 2022 ਦੇ ਫਾਈਨਲ ਮੈਚ 'ਚ ਇੰਗਲੈਂਡ ਨੇ ਪਾਕਿਸਤਾਨ ਨੂੰ ਹਰਾ ਕੇ ਟਰਾਫੀ 'ਤੇ ਕਬਜ਼ਾ ਕਰ ਲਿਆ ਹੈ। ਨਾਲ ਹੀ ਇਸ ਟੂਰਨਾਮੈਂਟ ਦਾ ਖਿਤਾਬ ਵੀ ਉਸ ਨੇ ਦੂਜੀ ਵਾਰ ਜਿੱਤਿਆ ਹੈ। ਇਹ ਟੀ-20 ਵਿਸ਼ਵ ਕੱਪ ਦਾ 8ਵਾਂ ਐਡੀਸ਼ਨ ਸੀ। ਆਓ ਜਾਣਦੇ ਹਾਂ ਕਿ ਹੁਣ ਤੱਕ ਪਿਛਲੀਆਂ ਟੀ-20 ਵਿਸ਼ਵ ਕੱਪ ਜੇਤੂ ਟੀਮਾਂ ਕੌਣ ਹਨ...
ਹੁਣ ਤੱਕ ਆਈਸੀਸੀ ਟੀ-20 ਵਿਸ਼ਵ ਕੱਪ ਜੇਤੂ ਟੀਮ
ਆਈਸੀਸੀ ਟੀ-20 ਵਿਸ਼ਵ ਕੱਪ ਦਾ ਪਹਿਲਾ ਐਡੀਸ਼ਨ ਸਾਲ 2007 ਵਿੱਚ ਖੇਡਿਆ ਗਿਆ ਸੀ, ਜਿਸ ਵਿੱਚ ਭਾਰਤ ਨੇ ਫਾਈਨਲ ਮੈਚ ਵਿੱਚ ਪਾਕਿਸਤਾਨ ਨੂੰ ਹਰਾ ਕੇ ਜਿੱਤ ਦਰਜ ਕੀਤੀ ਸੀ। ਯਾਨੀ ਭਾਰਤ ਇਸ ਟੂਰਨਾਮੈਂਟ ਦੀ ਟਰਾਫੀ ਚੁੱਕਣ ਵਾਲਾ ਪਹਿਲਾ ਦੇਸ਼ ਹੈ। ਫਿਰ 2009 'ਚ ਪਾਕਿਸਤਾਨ ਨੇ ਟੀ-20 ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਤਾਂ ਫਿਰ 2010 'ਚ ਇੰਗਲੈਂਡ ਨੇ ਇਸ 'ਤੇ ਕਬਜ਼ਾ ਕੀਤਾ।
ਇਸ ਤੋਂ ਬਾਅਦ ਵਿੰਡੀਜ਼ ਨੇ 2012 'ਚ ਟੀ-20 ਵਿਸ਼ਵ ਕੱਪ ਜਿੱਤਿਆ। 2014 ਦੇ ਟੀ-20 ਵਿਸ਼ਵ ਕੱਪ ਦੀ ਜੇਤੂ ਸ਼੍ਰੀਲੰਕਾ ਰਹੀ। ਵੈਸਟਇੰਡੀਜ਼ ਨੇ 2016 ਦਾ ਟੀ-20 ਵਿਸ਼ਵ ਕੱਪ ਦੁਬਾਰਾ ਜਿੱਤਿਆ। ਇਸ ਤੋਂ ਬਾਅਦ ਪਿਛਲੇ ਸਾਲ ਯਾਨੀ 2021 ਟੀ-20 ਵਿਸ਼ਵ ਕੱਪ 'ਚ ਆਸਟ੍ਰੇਲੀਆ ਨੇ ਟਰਾਫੀ ਜਿੱਤੀ ਸੀ। ਇਸ ਤੋਂ ਬਾਅਦ ਇੰਗਲੈਂਡ ਨੇ ਮੁੜ ਇਹ ਟਰਾਫੀ ਜਿੱਤੀ ਹੈ।
ਆਈਸੀਸੀ ਟੀ-20 ਵਿਸ਼ਵ ਕੱਪ ਜੇਤੂ
2007 - ਭਾਰਤ
2009 - ਪਾਕਿਸਤਾਨ
2010 - ਇੰਗਲੈਂਡ
2012 - ਵੈਸਟ ਇੰਡੀਜ਼
2014 - ਸ਼੍ਰੀਲੰਕਾ
2016- ਵਿੰਡੀਜ਼
2021- ਆਸਟ੍ਰੇਲੀਆ
2022 - ਇੰਗਲੈਂਡ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।