15 ਸਾਲ ਦੀ ਭਾਰਤੀ ਗੋਲਫਰ ਸਨੇਹਾ ਨੇ ਜਿੱਤਿਆ ਮਹਿਲਾ ਗੋਲਫ ਦਾ ਖਿਤਾਬ

Saturday, Aug 10, 2019 - 01:12 PM (IST)

15 ਸਾਲ ਦੀ ਭਾਰਤੀ ਗੋਲਫਰ ਸਨੇਹਾ ਨੇ ਜਿੱਤਿਆ ਮਹਿਲਾ ਗੋਲਫ ਦਾ ਖਿਤਾਬ

ਸਪੋਰਟਸ ਡੈਸਕ- ਹੈਦਰਾਬਾਦ ਦੀ 15 ਸਾਲ ਦੀ ਅਮੇਚਯੋਰ ਗੋਲਫਰ ਸਨੇਹਾ ਸਿੰਘ ਨੇ ਸ਼ੁੱਕਰਵਾਰ ਨੂੰ ਤੀਜੇ ਤੇ ਆਖਰੀ ਰਾਊਂਡ 'ਚ ਸ਼ਾਨਦਾਰ ਪ੍ਰਦਰਸ਼ਨ ਕਰ ਹੀਰੋ ਮਹਿਲਾ ਪ੍ਰੋ ਗੋਲਫ ਟੂਰ ਦੇ 11ਵੇਂ ਪੜਾਅ ਦਾ ਖਿਤਾਬ ਜਿੱਤ ਲਿਆ। ਸੁਨੇਹਾ ਨੇ ਆਖਰੀ ਰਾਊਂਡ 'ਚ ਪਾਰ 71 ਦਾ ਕਾਡਰ ਖੇਡੀਆ ਜਦ ਕਿ ਦੂੱਜੇ ਰਾਊਂਡ 'ਚ ਬੜ੍ਹਤ ਬਣਾਉਣ ਵਾਲੀ ਵਾਲੀ ਵਾਣੀ ਕਪੂਰ ਨੇ ਛੇ ਓਵਰ 77 ਦਾ ਨਿਰਾਸ਼ਾਜਨਕ ਕਾਡਰ ਖੇਡ ਕੇ ਖਿਤਾਬ ਜਿੱਤਣ ਦਾ ਮੌਕਾ ਗੁਆ ਦਿੱਤਾ।  ਦੂਜੇ ਰਾਊਂਡ ਤੋਂ ਬਾਅਦ ਬਾਣੀ ਦੇ ਕੋਲ ਸੁਨੇਹਾ 'ਤੇ ਪੰਜ ਸ਼ਾਟ ਦੀ ਬੜ੍ਹਤ ਸੀ ਪਰ ਤੀਜੇ ਰਾਊਂਡ ਤੋਂ ਬਾਅਦ ਉਹ ਇਕ ਸ਼ਾਟ ਪਿਛੇ ਰਹਿ ਕੇ ਦੂਜਾ ਸਥਾਨ ਹੀ ਹਾਸਲ ਕਰ ਸਕੀ।PunjabKesari
ਸੁਨੇਹਾ ਨੇ 222 ਦੇ ਸਕੋਰ ਨਾਲ ਖਿਤਾਬ ਜਿੱਤਿਆ ਜਦ ਕਿ ਵਾਣੀ 223 ਦੇ ਸਕੋਰ ਦੇ ਨਾਲ ਦੂਜੇ ਸਥਾਨ 'ਤੇ ਰਹੀ। ਗੌਰਿਕਾ ਬਿਸ਼ਨੋਈ (76) ਨੂੰ ਤੀਜਾ ਤੇ ਅਨੰਨਿਆ ਦਾਨੀ (76) ਨੂੰ ਚੌਥਾ ਸਥਾਨ ਮਿਲਿਆ। ਸੁਨੇਹਾ ਇਸ ਸਤਰ 'ਚ ਖਿਤਾਬ ਜਿੱਤਣ ਵਾਲੀ ਪਹਿਲੀ ਅਮੇਚਯੋਰ ਬਣੀ ਹੈ।


Related News