ਇੰਗਲੈਂਡ ਦੀਆਂ ਮਹਿਲਾ ਖਿਡਾਰੀਆਂ ਕਰ ਰਹੀਆਂ ਸਨ ਸਲੇਜਿੰਗ, ਸਨੇਹ ਤੇ ਤਾਨੀਆ ਨੇ ਦਿੱਤਾ ਇੰਝ ਜਵਾਬ

Monday, Jun 21, 2021 - 05:12 PM (IST)

ਬਿ੍ਰਸਟਲ— ਇੰਗਲੈਂਡ ਦੀਆਂ ਮਹਿਲਾ ਖਿਡਾਰੀਆਂ ਨੇ ਸਨੇਹ ਰਾਣਾ ਤੇ ਉਸ ਦੀ ਸਾਥੀਆਂ ਦੀ ਇਕਾਗਰਤਾ ਭੰਗ ਕਰਨ ਲਈ ਲਗਾਤਾਰ ਸਲੇਜਿੰਗ ਕੀਤੀ ਪਰ ਭਾਰਤੀ ਖਿਡਾਰੀ ਸ਼ਾਂਤ ਰਹੇ ਤੇ ਇਕ ਮਾਤਰ ਮਹਿਲਾ ਟੈਸਟ ਕ੍ਰਿਕਟ ਮੈਚ ਨੂੰ ਡਰਾਅ ਕਰਾਉਣ ’ਚ ਸਫਲ ਰਹੇ। ਆਪਣਾ ਪਹਿਲਾ ਟੈਸਟ ਮੈਚ ਖੇਡ ਰਹੀਆਂ ਖਿਡਾਰੀਆਂ ਸ਼ੇਫ਼ਾਲੀ ਸ਼ਰਮਾ, ਤਾਨੀਆ ਭਾਟੀਆ, ਸਨੇਹ ਰਾਣਾ ਤੇ ਪੂਜਾ ਵਸਤਰਾਕਾਰ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਭਾਰਤ ਨੇ ਫ਼ਾਲੋਆਨ ਕਰਨ ਦੇ ਬਾਵਜੂਦ ਮੈਡ ਡਰਾਅ ਕਰਾਇਆ।

ਇੰਗਲੈਂਡ ਨੂੰ ਚੌਥੇ ਤੇ ਆਖ਼ਰੀ ਦਿਨ ਆਖ਼ਰੀ ਸੈਸ਼ਨ ’ਚ ਦੋ ਵਿਕਟਾਂ ਚਾਹੀਦੀਆਂ ਸਨ। ਇੰਗਲੈਂਡ ਦੇ ਗੇਂਦਬਾਜ਼ਾ ਨੇ ਹਰ ਤਰ੍ਹਾਂ ਦੀ ਰਣਨੀਤੀ ਅਪਣਾਈ ਤੇ ਲਗਾਤਾਰ ਸਲੇਜਿੰਗ ਵੀ ਕੀਤੀ ਪਰ ਸਨੇਹ ਤੇ ਤਾਨੀਆ ’ਤੇ ਇਸ ਦਾ ਕੋਈ ਪ੍ਰਭਾਵ ਨਾ ਪਿਆ। ਤਾਨੀਆ ਦੇ ਨਾਲ ਅਟੁੱਟ ਸਾਂਝੇਦਾਰੀ ਨਿਭਾਉਣ ਵਾਲੀ ਸਨੇਹ ਰਾਣਾ ਨੇ ਕਿਹਾ ਕਿ ਸਾਨੂੰ ਪਰੇਸ਼ਾਨ ਕਰਨਾ ਉਨ੍ਹਾਂ ਦਾ ਕੰਮ ਸੀ ਤੇ ਉਨ੍ਹਾਂ ਨੇ ਇਸ ਦੇ ਲਈ ਕਈ ਕੋਸ਼ਿਸ਼ਾਂ ਕੀਤੀਆਂ। ਪਰ ਅਸੀਂ ਇਸ ’ਤੇ ਕੋਈ ਧਿਆਨ ਨਾ ਦਿੱਤਾ। ਅਸੀਂ ਭਾਵੇਂ ਦੂਰ ਜਾਂ ਪਾਸ ਸੀ ਪਰ ਹਰ ਗੇਂਦ ਦੇ ਬਾਅਦ ਇਕ ਦੂਜੇ ਨਾਲ ਗੱਲਬਾਤ ਕਰਦੇ ਰਹੇ। ਇਸ ਨਾਲ ਸਾਡਾ ਹੌਸਲਾ ਵਧਿਆ। ਅਸੀਂ ਆਪਣੀ ਟੀਮ ਲਈ ਕ੍ਰੀਜ਼ ’ਤੇ ਟਿਕੇ ਰਹਿਣਾ ਚਾਹੁੰਦੇ ਸੀ। ਅਸੀਂ ਕਿਸੇ ਵੀ ਤਰ੍ਹਾਂ ਦੇ ਦਬਾਅ ’ਚ ਆਉਣ ਦੀ ਜਗ੍ਹਾ ਆਪਣੀ ਖੇਡ ’ਤੇ ਧਿਆਨ ਦੇ ਰਹੇ ਸੀ।


Tarsem Singh

Content Editor

Related News