ਮੰਧਾਨਾ ਦੀ ਤਸਵੀਰ ਨਾਲ ਛੇੜਛਾੜ ਕਰਨਾ ਪਿਆ ਭਾਰੀ, ਲੋਕਾਂ ਨੇ ਇਸ ਵੈਬਸਾਈਟ ਨੂੰ ਕੱਢੀਆਂ ਗਾਲਾਂ

11/13/2019 5:49:25 PM

ਸਪੋਰਟਸ ਡੈਸਕ : ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਪਿਛਲੇ ਕੁਝ ਸਾਲਾਂ ਵਿਚ ਆਪਣੇ ਪ੍ਰਦਰਸ਼ਨ 'ਚ ਕਾਫੀ ਸੁਧਾਰ ਕੀਤਾ ਹੈ। ਟੀਮ ਦੇ ਇਸ ਪ੍ਰਦਰਸ਼ਨ ਵਿਚ ਵੱਡਾ ਹੱਥ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਦਾ ਕਿਹਾ ਜਾਵੇ ਤਾਂ ਗਲਤ ਨਹੀਂ ਹੋਵੇਗਾ। ਸਮ੍ਰਿਤੀ ਮੰਧਾਨਾ ਮੌਜੂਦਾ ਸਮੇਂ ਟੀਮ ਦੀ ਸਭ ਤੋਂ ਅਹਿਮ ਖਿਡਾਰਨ ਬਣ ਚੁੱਕੀ ਹੈ, ਜਿਸ ਨੇ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਸਮ੍ਰਿਤੀ ਮੰਧਾਨਾ ਦੇ ਬੱਲੇ ਤੋਂ ਕ੍ਰਿਕਟ ਦੇ ਦੋਵੇਂ ਹੀ ਫਾਰਮੈਟ ਵਨ ਡੇ ਅਤੇ ਟੀ-20 ਵਿਚ ਕਾਫੀ ਦੌੜਾਂ ਨਿਕਲ ਰਹੀਆਂ ਹਨ ਅਤੇ ਹਰ ਮੈਚ ਦੇ ਨਾਲ ਉਸ ਦੇ ਪ੍ਰਸ਼ੰਸਕਾਂ ਦੀ ਗਿਣਤੀ ਵਿਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ।

PunjabKesari

ਆਪਣੀ ਬੱਲੇਬਾਜ਼ੀ ਨਾਲ ਭਾਰਤੀ ਕ੍ਰਿਕਟ ਪ੍ਰਸ਼ੰਸਕਾਂ ਦੇ ਦਿਲ ਵਿਚ ਜਗ੍ਹਾ ਬਣਾ ਚੁੱਕੀ ਸਮ੍ਰਿਤੀ ਮੰਧਾਨਾ ਇਸ ਵਾਰ ਅਲੱਗ ਹੀ ਕਾਰਣਾਂ ਤੋਂ ਚਰਚਾ ਦਾ ਕੇਂਦਰ ਬਣ ਗਈ ਹੈ। ਭਾਰਤ ਦੀ ਸਭ ਤੋਂ ਖੂਬਸੂਰਤ ਮਹਿਲਾ ਕ੍ਰਿਕਟਰਾਂ ਵਿਚੋਂ ਇਕ ਮੰਨੀ ਜਾਣ ਵਾਲੀ ਜਾਂ ਇਕ ਤਰ੍ਹਾਂ ਨਾਲ ਨੈਸ਼ਨਲ ਕ੍ਰਸ਼ ਬਣ ਚੁੱਕੀ ਮੰਧਾਨਾ ਇਕ ਤਸਵੀਰ ਨੂੰ ਲੈ ਕੇ ਚਰਚਾ ਵਿਚ ਹੈ।

ਮੰਧਾਨਾ ਦੀ ਐਡਿਟ ਤਸਵੀਰ ਦਾ ਹੋਇਆ ਖੁਲਾਸਾ

ਦਰਅਸਲ, ਮਾਮਲਾ ਇਹ ਹੈ ਕਿ ਸੋਸ਼ਲ ਮੀਡੀਆ 'ਤੇ ਸਮ੍ਰਿਤੀ ਮੰਧਾਨਾ ਦੀ ਇਕ ਤਸਵੀਰ ਨੂੰ ਫੋਟੋਸ਼ਾਪ ਨਾਲ ਐਡਿਟ ਕੀਤਾ ਗਿਆ ਹੈ, ਜਿਸ ਵਿਚ ਉਸ ਦੇ ਬੁੱਲ੍ਹਾਂ 'ਤੇ ਲਿਪਸਟਿਕ ਦੇ ਨਾਲ ਹੀ ਉਸ ਦੀਆਂ ਅੱਖਾਂ ਵਿਚ ਕੱਜਲ ਦਿਖਾਈ ਗਈ ਹੈ ਪਰ ਇਕ ਟਵਿੱਟਰ ਯੂਜ਼ਰ ਨੇ ਅਸਲ ਫੋਟੋ ਨੂੰ ਆਪਣੇ ਟਵਿੱਟਰ ਅਕਾਊਂਟ 'ਤੇ ਅਪਲੋਡ ਕਰ ਕੇ ਇਸ ਦਾ ਖੁਲਾਸਾ ਕੀਤਾ ਹੈ। ਅਸਲ ਫੋਟੋ ਵਿਚ ਸਮ੍ਰਿਤੀ ਪੂਰੀ ਤਰ੍ਹਾਂ ਨਾਲ ਸਧਾਰਣ ਦਿਖਾਈ ਦੇ ਰਹੀ ਹੈ।

ਸਮ੍ਰਿਤੀ ਮੰਧਾਨਾ ਦੀ ਫੋਟੋ ਨਾਲ ਇਸ ਤਰ੍ਹਾਂ ਨਾਲ ਛੇੜਛਾੜ ਕਰਨ 'ਤੇ ਟਵਿੱਟਰ ਪ੍ਰਸ਼ੰਸਕਾਂ ਨੇ ਆਪਣੀ ਨਾਰਾਜ਼ਗੀ ਜਤਾਈ ਹੈ। ਮੰਧਾਨਾ ਦੀ ਤਸਵੀਰ ਨਾਲ ਛੇੜਛਾੜ (ਐਡਿਟ) ਕਰਨ ਵਾਲੀ ਵੈਬਸਾਈਟ 'ਤੇ ਪ੍ਰਸ਼ਸ਼ਕਾਂ ਨੇ ਰੱਜ ਕੇ ਭੜਾਸ ਕੱਢੀ ਹੈ।


Related News