ਜਦੋਂ 5 ਦਿਨਾਂ ’ਚ ਅਚਾਨਕ ਵੱਧ ਗਏ 2.99 ਲੱਖ ਫਾਲੋਅਰਸ ਤਾਂ ਮੰਧਾਨਾ ਨੇ ਕਿਹਾ, 'ਪਾਗਲ ਹੋ ਗਏ ਲੋਕ'

3/12/2020 5:24:06 PM

ਸਪੋਰਟਸ ਡੈਸਕ— ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਅਸਲੀ ਪਹਿਚਾਣ 2017 ਦੇ ਵਰਲਡ ਕੱਪ ਫਾਈਨਲ ’ਚ ਪੁੱਜਣ ਤੋਂ ਬਾਅਦ ਮਿਲੀ। ਮਿਤਾਲੀ ਰਾਜ ਦੀ ਕਪਤਾਨੀ ’ਚ ਭਾਰਤੀ ਟੀਮ 2017 ਦੇ 50 ਓਵਰ ਵਰਲਡ ਕੱਪ ਦੇ ਫਾਈਨਲ ’ਚ ਇੰਗਲੈਂਡ ਦੇ ਹੱਥੋਂ 9 ਦੌੜਾਂ ਨਾਲ ਹਾਰ ਦੀ ਵਜ੍ਹਾ ਕਰਕੇ ਖਿਤਾਬ ਜਿੱਤਣ ਤੋਂ ਖੂੰਝ ਗਈ ਸਨ ਪਰ ਇਸ ਵਰਲਡ ਕੱਪ ’ਚ ਭਾਰਤੀ ਟੀਮ ਦੇ ਦਮਦਾਰ ਖੇਡ ਨੇ ਕੁਝ ਖਿਡਾਰੀਆਂ ਨੂੰ ਰਾਤੋਂ ਰਾਤ ਸਟਾਰ ਬਣਾ ਦਿੱਤਾ ਸੀ । ਇਨਾਂ ’ਚੋਂ ਵਰਤਮਾਨ ਟੀ-20 ਕਪਤਾਨ ਹਰਮਨਪ੍ਰੀਤ ਕੌਰ ਅਤੇ ਓਪਨਰ ਸਿਮਰਤੀ ਮੰਧਾਨਾ ਦੇ ਨਾਂ ਪ੍ਰਮੁੱਖ ਹੈ।

PunjabKesari  ਮੰਧਾਨਾ ਨੇ ਹਾਲ ਹੀ ’ਚ ਇਕ ਚੈਟ ਸ਼ੋਅ ’ਚ ਦੱਸਿਆ ਕਿ ਕਿਵੇਂ 2017 ਵਰਲਡ ਕੱਪ ਤੋਂ ਬਾਅਦ ਕਿਵੇਂ ਭਾਰਤੀ ਮਹਿਲਾ ਟੀਮ ਅਤੇ ਆਪਣੀ ਖੁੱਦ ਦੀ ਲੋਕਪ੍ਰਿਅਤਾ ਇਕ ਦਮ ਨਾਲ ਵੱਧ ਗਈ ਸੀ।PunjabKesariਮੰਧਾਨਾ ਨੇ ਸ਼ੋਅ ’ਚ ਕਿਹਾ, ਮੇਰਾ ਟਵਿਟਰ ਅਕਾਊਂਟ ਡਿਲੀਟ ਹੋ ਗਿਆ ਸੀ ਅਤੇ ਮੈਨੂੰ ਨਹੀਂ ਪਤਾ ਸੀ ਕਿ ਇੰਸਟਾਗ੍ਰਾਮ ਕੀ ਹੈ। ਮੈਨੂੰ ਬਸ ਇਹ ਪਤਾ ਸੀ ਕਿ ਇਕ ਦਿਨ ਮੇਰੇ 200 ਫਾਲੋਅਰ ਸਨ ਅਤੇ ਪੰਜ ਦਿਨਾਂ ’ਚ ਮੇਰੇ 2 ਲੱਖ 99 ਹਜ਼ਾਰ ਫਾਲੋਅਰ ਹੋ ਗਏ ਸਨ ਅਤੇ ਮੈਨੂੰ ਲੱਗਾ ਕਿ ਪਾਗਲ ਹੋ ਗਏ ਲੋਕ। ਮੰਧਾਨਾ ਅਤੇ ਭਾਰਤੀ ਟੀਮ ਦਾ 2017 ਵਰਲਡ ਕੱਪ ਤੋਂ ਬਾਅਦ ਆਪਣੇ ਦੇਸ਼ ਪੁੱਜਣ ’ਤੇ ਜ਼ੋਰਦਾਰ ਸਵਾਗਤ ਹੋਇਆ ਸੀ। ਮੰਧਾਨਾ ਨੇ ਉਨ੍ਹਾਂ ਪਲਾਂ ਨੂੰ ਯਾਦ ਕਰਦੇ ਹੋਏ ਕਿਹਾ, ਕਿਸੇ ਨੇ ਸਾਡੇ ਫਾਈਨਲ ’ਚ ਪੁੱਜਣ ਦੀ ਉਮੀਦ ਨਹੀਂ ਕੀਤੀ ਸੀ, ਇਸ ਲਈ ਅਸੀਂ ਆਪਣੇ ਟਿਕਟ ਪਹਿਲਾਂ ਹੀ ਬੁੱਕ ਕਰਾ ਲਈਆਂ ਸਨ।PunjabKesari