ਸ੍ਰਮਿਤੀ ਮੰਧਾਨਾ ਨੂੰ ICC ਮਹਿਲਾ ਟੀ20 ਟੀਮ ਆਫ ਦਿ ਯੀਅਰ 'ਚ ਮਿਲੀ ਜਗ੍ਹਾ

01/19/2022 7:59:28 PM

ਦੁਬਈ- ਭਾਰਤੀ ਸਟਾਰ ਮਹਿਲਾ ਬੱਲੇਬਾਜ਼ ਸ੍ਰਮਿਤੀ ਸੰਧਨਾ ਨੂੰ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੀ 2021 ਦੀ ਮਹਿਲਾ ਟੀ-20 ਟੀਮ ਆਫ ਦਿ ਯੀਅਰ ਵਿਚ ਸ਼ਾਮਿਲ ਕੀਤਾ ਗਿਆ ਹੈ। ਆਈ. ਸੀ. ਸੀ. ਨੇ ਬੁੱਧਵਾਰ ਨੂੰ ਆਪਣੀ 2021 ਦੀ ਮਹਿਲਾ ਟੀ-20 ਟੀਮ ਦਾ ਐਲਾਨ ਕੀਤਾ, ਜਿਸਦਾ ਕਪਤਾਨ ਇੰਗਲੈਂਡ ਦੀ ਸਟਾਰ ਆਲਰਾਊਂਡਰ ਨੈੱਟ ਸਾਈਵਰ ਨੂੰ ਬਣਾਇਆ ਗਿਆ ਹੈ, ਜਦਕਿ ਉਸਦੀ ਹਮਵਤਨ ਐਮੀ ਜੋਨਲ ਨੂੰ ਵਿਕਟਕੀਪਰ ਚੁਣਿਆ ਗਿਆ ਹੈ।

PunjabKesari
ਇਸ ਟੀਮ ਵਿਚ ਸ੍ਰਮਿਤੀ ਮੰਧਾਨਾ ਦੇ ਰੂਪ ਵਿਚ ਕੇਵਲ ਇਕ ਹੀ ਭਾਰਤੀ ਖਿਡਾਰੀ ਸ਼ਾਮਿਲ ਹੈ, ਜਦਕਿ ਇੰਗਲੈਂਡ ਦੇ ਪੰਜ ਖਿਡਾਰੀ ਮੌਜੂਦ ਹਨ। ਇਸ ਤੋਂ ਇਲਾਵਾ ਦੱਖਣੀ ਅਫਰੀਕਾ ਦੇ ਤਿੰਨ, ਇਕ ਆਇਰਲੈਂਡ ਤੇ ਇਕ ਜ਼ਿੰਬਾਬਵੇ ਦਾ ਖਿਡਾਰੀ ਚੁਣਿਆ ਗਿਆ ਹੈ। ਜ਼ਿਕਰਯੋਗ ਹੈ ਕਿ ਸ੍ਰਮਿਤੀ 2021 ਵਿਚ 9 ਟੀ-20 ਮੈਚਾਂ ਵਿਚ 31.87 ਦੀ ਔਸਤ ਨਾਲ 255 ਦੌੜਾਂ ਬਣਾ ਕੇ ਟੀ-20 ਸਵਰੂਪ ਵਿਚ ਭਾਰਤੀ ਦੀ ਸਭ ਤੋਂ ਜ਼ਿਆਦਾ ਦੌੜਾਂ ਦੀ ਸਕੋਰਰ ਰਹੀ ਸੀ। ਉਨ੍ਹਾਂ ਨੇ ਨੇ 2 ਅਰਧ ਸੈਂਕੜੇ ਵੀ ਬਣਾਏ ਸਨ। ਉਨ੍ਹਾਂ ਨੇ ਟੀ-20 ਮੈਚਾਂ ਵਿਚ ਟੀਮ ਨੂੰ ਮਹੇਸ਼ਾ ਮਜ਼ਬੂਤ ਸ਼ੁਰੂਆਤ ਦਿੱਤੀ। 2021 ਵਿਚ ਉਸਦਾ ਟੀ-20 ਵਿਟ ਸਟ੍ਰਾਈਕ ਰੇਟ 131.44 ਰਿਹਾ। 

PunjabKesari
ICC ਮਹਿਲਾ ਟੀ-20 ਟੀਮ ਆਫ ਦ ਯੀਅਰ :-
ਸ੍ਰਮਿਤੀ ਮੰਧਾਨਾ (ਭਾਰਤ), ਟੈਮੀ ਬਿਊਮੌਂਟ (ਇੰਗਲੈਂਡ), ਡੈਨੀ ਵਿਆਟ (ਇੰਗਲੈਂਡ), ਗੈਬੀ ਲੁਈਸ (ਆਇਰਲੈਂਡ), ਨਟ ਸਾਈਵਰ (ਇੰਗਲੈਂਡ), ਐਮੀ ਜੋਨਸ (ਇੰਗਲੈਂਡ), ਲੌਰਾ ਵੋਲਵਾਡਰਟ (ਦੱਖਣੀ ਅਫਰੀਕਾ), ਮੈਰੀਜਾਨ ਕਪ (ਦੱਖਣ ਅਫਰੀਕਾ), ਸੋਫੀ ਏਕਲੇਸਟੋਨ (ਇੰਗਲੈਂਡ), ਲੋਰਿਨ ਫਿਰੀ (ਜ਼ਿੰਬਾਬਵੇ), ਸ਼ਬਨਮ ਇਸਮਾਈਲ (ਦੱਖਣ ਅਫਰੀਕਾ)।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News