RCB ਵੱਲੋਂ 3.4 ਕਰੋੜ ''ਚ ਖ਼ਰੀਦੇ ਜਾਣ ਤੋਂ ਬਾਅਦ ਸਮ੍ਰਿਤੀ ਮੰਧਾਨਾ ਦੀ ਪਹਿਲੀ ਪ੍ਰਤੀਕਿਰਿਆ ਆਈ ਸਾਹਮਣੇ
Monday, Feb 13, 2023 - 09:32 PM (IST)

ਸਪੋਰਟਸ ਡੈਸਕ : ਰਾਇਲ ਚੈਲੰਜਰਜ਼ ਬੈਂਗਲੁਰੂ (ਆਰ.ਸੀ.ਬੀ) ਵੱਲੋਂ 3.4 ਕਰੋੜ ਰੁਪਏ ਵਿੱਚ ਖ਼ਰੀਦੇ ਜਾਣ ਤੋਂ ਬਾਅਦ ਭਾਰਤ ਦੀ ਉਪ ਕਪਤਾਨ ਸਮ੍ਰਿਤੀ ਮੰਧਾਨਾ ਨੇ ਕਿਹਾ ਕਿ ਉਹ ਸ਼ੁਰੂਆਤੀ ਮਹਿਲਾ ਪ੍ਰੀਮੀਅਰ ਲੀਗ ਵਿੱਚ ਆਰ.ਸੀ.ਬੀ ਕੈਂਪ 'ਚ ਸ਼ਾਮਲ ਹੋਣ ਲਈ ਉਤਸ਼ਾਹਿਤ ਹੈ। ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਮੰਧਾਨਾ ਨੂੰ 3.40 ਕਰੋੜ ਦੀ ਵੱਡੀ ਰਕਮ 'ਚ ਖਰੀਦਿਆ, ਜੋ ਹੁਣ ਤੱਕ ਦੀ ਨਿਲਾਮੀ 'ਚ ਸਭ ਤੋਂ ਵੱਧ ਬੋਲੀ ਹੈ।
ਇਹ ਵੀ ਪੜ੍ਹੋ : 14 ਫਰਵਰੀ ਨੂੰ ਮੁੜ ਵਿਆਹ ਕਰਨਗੇ ਹਾਰਦਿਕ ਪੰਡਯਾ, ਜਾਣੋ ਕੌਣ ਬਣੇਗੀ ਦੁਲਹਨ ਤੇ ਕਿੱਥੇ ਹੋਵੇਗਾ ਵਿਆਹ
ਸਟਾਈਲਿਸ਼ ਓਪਨਰ ਨੂੰ ਖ਼ਰੀਦਣ ਲਈ ਮੁੰਬਈ ਇੰਡੀਅਨਜ਼ ਅਤੇ ਆਰ.ਸੀ.ਬੀ ਸਮੇਤ ਦੋ ਫ੍ਰੈਂਚਾਇਜ਼ੀ ਵਿਚਕਾਰ ਵੱਡੀ ਬੋਲੀ ਲੱਗੀ ਸੀ। ਸਭ ਤੋਂ ਮਹਿੰਗੀ ਖਿਡਾਰਨ ਵਜੋਂ ਵਿਕਣ ਤੋਂ ਬਾਅਦ ਮੰਧਾਨਾ ਨੇ ਕਿਹਾ ਕਿ ਅਸੀਂ ਪੁਰਸ਼ਾਂ ਦੀ ਨਿਲਾਮੀ ਨੂੰ ਦੇਖ ਰਹੇ ਹਾਂ। ਔਰਤਾਂ ਲਈ ਇਸ ਤਰ੍ਹਾਂ ਦੀ ਨਿਲਾਮੀ ਹੋਣਾ ਬਹੁਤ ਵੱਡਾ ਪਲ ਹੈ। ਸਾਰੀ ਗੱਲ ਸਹੀ ਹੈ।
ਮੰਧਾਨਾ ਨੇ ਕਿਹਾ ਕਿ ਆਰ.ਸੀ.ਬੀ ਇਕ ਰੋਮਾਂਚਕ ਫਰੈਂਚਾਇਜ਼ੀ ਹੈ। ਉਸ ਦਾ ਬਹੁਤ ਵੱਡਾ ਫੈਨਬੇਸ ਹੈ। ਮੈਂ ਆਰ.ਸੀ.ਬੀ ਦਾ ਹਿੱਸਾ ਬਣਨ ਲਈ ਬਹੁਤ ਉਤਸ਼ਾਹਿਤ ਹਾਂ। ਸਾਰੇ ਪ੍ਰਸ਼ੰਸਕ, ਸਾਡਾ ਸਮਰਥਨ ਕਰਦੇ ਹਨ, ਅਸੀਂ ਇੱਕ ਵਧੀਆ ਟੂਰਨਾਮੈਂਟ ਦੀ ਕੋਸ਼ਿਸ਼ ਕਰਾਂਗੇ।
ਇਹ ਵੀ ਪੜ੍ਹੋ : PM ਮੋਦੀ ਨੇ ਭਾਰਤੀ ਕ੍ਰਿਕਟਰਾਂ ਨਾਲ ਕੀਤੀ ਮੁਲਾਕਾਤ, ਖਿਡਾਰੀਆਂ ਨੇ ਸਾਂਝੀਆਂ ਕੀਤੀਆਂ ਤਸਵੀਰਾਂ
ਓਪਨਰ ਦੀ ਬੇਸ ਪ੍ਰਾਈਸ 50 ਲੱਖ ਰੁਪਏ ਸੀ। ਰਾਇਲ ਚੈਲੇਂਜਰਜ਼ ਬੈਂਗਲੁਰੂ ਅਤੇ ਮੁੰਬਈ ਇੰਡੀਅਨਜ਼ ਨੇ ਭਾਰਤ ਦੇ ਟੀ-20 ਉਪ-ਕਪਤਾਨ ਲਈ ਸਖ਼ਤ ਲੜਾਈ ਲੜੀ ਅਤੇ ਅੰਤ ਵਿੱਚ, ਆਰ.ਸੀ.ਬੀ ਨੇ ਮੰਧਾਨਾ ਦੀਆਂ ਸੇਵਾਵਾਂ ਪ੍ਰਾਪਤ ਕੀਤੀਆਂ। ਸਭ ਤੋਂ ਵਧੀਆ ਮਹਿਲਾ ਕ੍ਰਿਕਟਰਾਂ ਵਿੱਚੋਂ ਇੱਕ, ਮੰਧਾਨਾ ਕਦੇ ਵੀ ਗੇਂਦ ਨੂੰ ਓਵਰਹਿਟ ਕਰਨ ਦੀ ਕੋਸ਼ਿਸ਼ ਨਹੀਂ ਕਰਦੀ। ਉਹ ਤੇਜ਼ ਅਤੇ ਸਪਿਨ ਦੋਵੇਂ ਖੇਡਣ ਦੀ ਸਮਰੱਥਾ ਕਾਰਨ ਦੁਨੀਆ ਦੇ ਚੋਟੀ ਦੇ ਬੱਲੇਬਾਜ਼ਾਂ ਵਿੱਚੋਂ ਇੱਕ ਹੈ। ਮਹਿਲਾ ਆਈ.ਪੀ.ਐਲ ਦੀ ਸ਼ੁਰੂਆਤੀ ਨਿਲਾਮੀ ਲਈ ਕੁੱਲ 1,525 ਖਿਡਾਰੀਆਂ ਨੇ ਰਜਿਸਟਰ ਕੀਤਾ ਅਤੇ ਅੰਤਿਮ ਸੂਚੀ ਨੂੰ 409 ਖਿਡਾਰੀਆਂ ਤੱਕ ਸੀਮਤ ਕਰ ਦਿੱਤਾ ਗਿਆ। ਮਹਿਲਾ ਆਈ.ਪੀ.ਐਲ ਦਾ ਉਦਘਾਟਨੀ ਐਡੀਸ਼ਨ 4 ਤੋਂ 26 ਮਾਰਚ ਤੱਕ ਮੁੰਬਈ ਦੇ 2 ਸਥਾਨਾਂ 'ਤੇ ਖੇਡਿਆ ਜਾਵੇਗਾ ਅਤੇ ਇਸਦੇ ਲਈ ਖਿਡਾਰੀਆਂ ਦੀ ਨਿਲਾਮੀ 13 ਫਰਵਰੀ ਨੂੰ ਹੋਈ।