ਇਕ ਵਾਰ ਫਿਰ ਕਪਤਾਨੀ ਕਰਦੇ ਦਿਸਣਗੇ ਸਮਿਥ, ਇਸ ਟੀਮ ਦੀ ਸੰਭਾਲਣਗੇ ਕਮਾਨ

Wednesday, Feb 26, 2020 - 12:56 PM (IST)

ਇਕ ਵਾਰ ਫਿਰ ਕਪਤਾਨੀ ਕਰਦੇ ਦਿਸਣਗੇ ਸਮਿਥ, ਇਸ ਟੀਮ ਦੀ ਸੰਭਾਲਣਗੇ ਕਮਾਨ

ਨਵੀਂ ਦਿੱਲੀ : ਆਸਟਰੇਲੀਆ ਦੇ ਸਟੀਵ ਸਮਿਥ ਇੰਗਲੈਂਡ ਦੀ ਨਵੀਂ ਪ੍ਰਤੀਯੋਗਿਤਾ ‘ਦਿ ਹੰਡ੍ਰੇਡ’ ਵਿਚ ਵੇਲਸ ਫਾਇਰ ਦੀ ਅਗਵਾਈ ਕਰਨਗੇ। ਸਮਿਥ ਨੂੰ ਗੇਂਦ ਨਾਲ ਛੇੜਛਾੜ ਕਰਨ ਦੇ ਮਾਮਲੇ ਵਿਚ 2 ਸਾਲ ਪਹਿਲਾਂ ਆਸਟਰੇਲੀਆ ਦੀ ਕਪਤਾਨੀ ਤੋਂ ਹਟਾ ਦਿੱਤਾ ਗਿਆ ਸੀ। ਸਮਿਥ ਉਸ ਟੀਮ ਦੀ ਅਗਵਾਈ ਕਰਨਗੇ ਜਿਸ ਵਿਚ ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ, ਇੰਗਲੈਂਡ ਦੀ ਵਰਲਡ ਕੱਪ ਜੇਤੂ ਟੀਮ ਦੇ ਮੈਂਬਰ ਜਾਨੀ ਬੇਅਰਸਟੋ ਅਤੇ ਲਿਆਨ ਪਲੰਕੇਟ ਤੋਂ ਇਲਾਵਾ ਨਵੇਂ ਉੱਭਰਦੇ ਸਿਤਾਰੇ ਟਾਮ ਬੈਂਟਨ ਅਤੇ ਵੈਸਟਇੰਡੀਜ਼ ਦੇ ਤੇਜ਼ ਗੇਂਦਬਾਜ਼ ਰਵੀ ਰਾਮਪਾਲ ਸ਼ਾਮਲ ਹਨ। 

PunjabKesari

ਸਮਿਥ ਨੇ ਕਿਹਾ, ‘‘ਹੰਡ੍ਰੇਡ ਦੇ ਪਹਿਲੇ ਸਾਲ ਵਿਚ ਵੇਲਸ ਫਾਇਰ ਦੀ ਕਪਤਾਨੀ ਦਾ ਸੱਦਾ ਮਿਲਣਾ ਸਨਮਾਨ ਦੀ ਗੱਲ ਹੈ। ਸਾਡੀ ਟੀਮ ਕਾਫੀ ਮਜ਼ਬੂਤ ਦਿਸ ਰਹੀ ਹੈ ਅਤੇ ਉਸ ਵਿਚ ਅਜਿਹੇ ਖਿਡਾਰੀ ਹਨ ਜਿਨ੍ਹਾਂ ਨੇ ਪਿਛਲੇ ਕੁਝ ਸਾਲਾਂ ਵਿਚ ਕੌਮਾਂਤਰੀ ਅਤੇ ਘਰੇਲੂ ਪੱਧਰ ’ਤੇ ਦਬਦਬਾ ਬਣਾਇਆ ਹੈ।’’

PunjabKesari


Related News