ਸਮਿਥ ਪੈਟਰਨਿਟੀ ਲੀਵ ਕਾਰਨ ਨਿਊਜ਼ੀਲੈਂਡ ਦੌਰੇ ਤੋਂ ਬਾਹਰ ਰਹਿਣਗੇ

Tuesday, Oct 29, 2024 - 05:38 PM (IST)

ਸਮਿਥ ਪੈਟਰਨਿਟੀ ਲੀਵ ਕਾਰਨ ਨਿਊਜ਼ੀਲੈਂਡ ਦੌਰੇ ਤੋਂ ਬਾਹਰ ਰਹਿਣਗੇ

ਲੰਡਨ, (ਭਾਸ਼ਾ) : ਇੰਗਲੈਂਡ ਦੇ ਵਿਕਟਕੀਪਰ ਜੈਮੀ ਸਮਿਥ ਆਪਣੇ ਪਹਿਲੇ ਬੱਚੇ ਦੇ ਜਨਮ ਲਈ ਪੈਟਰਨਿਟੀ ਲੀਵ ਕਾਰਨ ਨਵੰਬਰ-ਦਸੰਬਰ ਵਿੱਚ ਨਿਊਜ਼ੀਲੈਂਡ ਦੌਰੇ ‘ਤੇ ਨਹੀਂ ਜਾ ਸਕਣਗੇ। ਜੌਰਡਨ ਕੌਕਸ ਵਿਕਟਕੀਪਿੰਗ ਦੀ ਜ਼ਿੰਮੇਵਾਰੀ ਸੰਭਾਲਣਗੇ। ਆਸਟਰੇਲੀਆ ਦੇ ਖਿਲਾਫ ਟੀ-20 ਅਤੇ ਵਨਡੇ ਮੈਚਾਂ 'ਚ ਡੈਬਿਊ ਕਰਨ ਵਾਲੇ ਬੱਲੇਬਾਜ਼ ਆਲਰਾਊਂਡਰ ਜੈਕਬ ਬੇਥਲ ਨੂੰ ਪਹਿਲੀ ਵਾਰ ਟੈਸਟ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਪਹਿਲਾ ਟੈਸਟ 28 ਨਵੰਬਰ ਤੋਂ ਕ੍ਰਾਈਸਟਚਰਚ 'ਚ ਸ਼ੁਰੂ ਹੋਵੇਗਾ। 

ਇੰਗਲੈਂਡ ਟੀਮ : ਬੇਨ ਸਟੋਕਸ (ਕਪਤਾਨ), ਰੇਹਾਨ ਅਹਿਮਦ, ਗੁਸ ਐਟਕਿੰਸਨ, ਸ਼ੋਏਬ ਬਸ਼ੀਰ, ਜੈਕਬ ਬੈਥਲ, ਹੈਰੀ ਬਰੂਕ, ਬ੍ਰਾਈਡਨ ਕਾਰਸ, ਜੌਰਡਨ ਕਾਕਸ, ਜ਼ੈਕ ਕ੍ਰਾਲੀ, ਬੇਨ ਡਕੇਟ, ਜੈਕ ਲੀਚ, ਓਲੀ ਪੋਪ, ਮੈਥਿਊ ਪੋਟਸ, ਜੋ ਰੂਟ, ਓਲੀ ਸਟੋਨ , ਕ੍ਰਿਸ ਵੋਕਸ। 


author

Tarsem Singh

Content Editor

Related News