ਸਮਿਥ ਨੇ ਦੱਸਿਆ ਕਿਸ ਰਣਨੀਤੀ ਦੇ ਫੇਲ ਹੋਣ 'ਤੇ ਮਿਲੀ ਹਾਰ

Wednesday, Sep 30, 2020 - 11:59 PM (IST)

ਦੁਬਈ- ਕੋਲਕਾਤਾ ਤੋਂ 27 ਦੌੜਾਂ ਨਾਲ ਮੈਚ ਹਾਰਨ ਤੋਂ ਬਾਅਦ ਰਾਜਸਥਾਨ ਦੇ ਕਪਤਾਨ ਸਟੀਵ ਸਮਿਥ ਨੇ ਕਿਹਾ ਕਿ ਅਸੀਂ ਆਪਣੇ ਪਲਾਨ ਦੇ ਅਨੁਸਾਰ ਕੰਮ ਨਹੀਂ ਕਰ ਸਕੇ। ਕਈ ਬਾਰ ਟੀ-20 ਕ੍ਰਿਕਟ 'ਚ ਅਜਿਹਾ ਹੋ ਜਾਂਦਾ ਹੈ। ਸਾਨੂੰ ਕਦੇ ਕੁਝ ਖੇਤਰਾਂ 'ਚ ਸੁਧਾਰ ਕਰਨ ਦੀ ਜ਼ਰੂਰਤ ਹੈ, ਇਸ ਤੋਂ ਬਾਅਦ ਹੀ ਅਸੀਂ ਅੱਗੇ ਵੱਧ ਸਕਦੇ ਹਾਂ। ਤੁਸੀਂ ਮੈਚ ਦੇ ਦੌਰਾਨ ਅਚਾਨਕ ਇਕ ਰਸਤੇ ਤੋਂ ਦੂਜੇ ਰਸਤੇ 'ਤੇ ਨਹੀਂ ਜਾ ਸਕਦੇ। ਕੇ. ਕੇ. ਆਰ. ਨੂੰ ਟੀਚੇ ਦਾ ਪਿੱਛਾ ਕਰਨਾ ਵਧੀਆ ਲੱਗਦਾ ਹੈ।
ਸਮਿਥ ਬੋਲੇ- ਸਾਡਾ ਪਲਾਨ ਸੀ ਕਿ ਅਸੀਂ ਡੈਥ ਗੇਂਦਬਾਜ਼ੀ ਦੇ ਦੌਰਾਨ ਵਿਰੋਧੀ ਗੇਂਦਬਾਜ਼ਾਂ ਨੂੰ ਪ੍ਰੈਸ਼ਰ 'ਚ ਲਿਆਵਾਂਗੇ ਪਰ ਅਜਿਹਾ ਨਹੀਂ ਹੋ ਸਕਿਆ। ਅਸੀਂ ਵਿਕਟ ਗੁਆ ਦਿੱਤੇ। ਅਸੀਂ ਕੁਝ ਇਹੀ ਸੋਚ ਰਹੇ ਸੀ ਕਿ ਅਸੀਂ ਸ਼ਾਰਜਾਹ 'ਚ ਖੇਡ ਰਹੇ ਹਾਂ। ਸਾਡੇ ਲਈ ਇਸ ਪਿੱਚ 'ਤੇ ਬਹੁਤ ਸਾਰੀਆਂ ਗੇਂਦਾਂ ਉੱਥੇ ਆਈਆਂ, ਜਿੱਥੇ ਅਸੀਂ ਪਹਿਲਾਂ ਨਹੀਂ ਦੇਖਿਆ ਸੀ। ਅਸੀਂ ਕੁਝ ਕੈਚ ਵੀ ਛੱਡੇ, ਜਿਸਦੀ ਕੀਮਤ ਸਾਨੂੰ ਚੁੱਕਣੀ ਪਈ।
ਸਥਿਤ ਬੋਲੇ-ਇਹ ਉਨ੍ਹਾਂ ਸਥਿਤੀਆਂ ਦੇ ਲਈ ਸਭ ਤੋਂ ਵਧੀਆ ਹੈ, ਜਿਸਦਾ ਅਸੀਂ ਸਾਹਮਣਾ ਕਰ ਰਹੇ ਸੀ। ਅੱਜ ਦੀ ਰਾਤ ਨਿਰਾਸ਼ਾਜਨਕ ਹੈ ਪਰ ਸਾਨੂੰ ਅੱਗੇ ਵਧਦੇ ਰਹਿਣ ਦੀ ਜ਼ਰੂਰਤ ਹੈ। ਕਮਿੰਸ 'ਤੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਇਕ ਵੱਡੀ ਲੜਾਈ ਨਹੀਂ ਸੀ। ਉਨ੍ਹਾਂ ਨੇ ਆਸਾਨੀ ਨਾਲ ਮੁਕਾਬਲਾ ਜਿੱਤ ਲਿਆ।


Gurdeep Singh

Content Editor

Related News