ਸਮਿਥ ਦੀਆਂ ਅਜੇਤੂ 91 ਦੌੜਾਂ ਨਾਲ ਆਸਟਰੇਲੀਆ ਨੇ ਨਿਊਜ਼ੀਲੈਂਡ ਨੂੰ ਹਰਾਇਆ

Friday, May 10, 2019 - 09:45 PM (IST)

ਸਮਿਥ ਦੀਆਂ ਅਜੇਤੂ 91 ਦੌੜਾਂ ਨਾਲ ਆਸਟਰੇਲੀਆ ਨੇ ਨਿਊਜ਼ੀਲੈਂਡ ਨੂੰ ਹਰਾਇਆ

ਬ੍ਰਿਸਬੇਨ— 'ਕਮਬੈਕ ਕ੍ਰਿਕਟਰ' ਸਟੀਵ ਸਮਿਥ ਦੀ ਅਜੇਤੂ 91 ਦੌੜਾਂ ਦੀ ਧਮਾਕੇਦਾਰ ਪਾਰੀ ਦੀ ਬਦੌਲਤ ਆਸਟਰੇਲੀਆ ਨੇ ਨਿਊਜ਼ੀਲੈਂਡ ਇਲੈਵਨ ਵਿਰੁੱਧ ਸ਼ੁੱਕਰਵਾਰ ਨੂੰ ਆਈ. ਸੀ. ਸੀ. ਵਿਸ਼ਵ ਕੱਪ ਤੋਂ ਪਹਿਲਾਂ ਆਪਣੇ ਆਖਰੀ ਅਭਿਆਸ ਮੈਚ ਵਿਚ ਡਕਵਰਥ ਲੂਈਸ ਨਿਯਮ ਨਾਲ 16 ਦੌੜਾਂ ਨਾਲ ਜਿੱਤ ਦਰਜ ਕਰ ਲਈ।

PunjabKesari
ਨਿਊਜ਼ੀਲੈਂਡ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ  ਕਰਦਿਆਂ ਨਿਰਧਾਰਤ 50 ਓਵਰਾਂ ਵਿਚ ਵਿਲ ਯੰਗ ਦੀ 111 ਦੌੜਾਂ ਦੀ ਸੈਂਕੜੇ ਵਾਲੀ ਪਾਰੀ ਦੀ ਮਦਦ ਨਾਲ 9 ਵਿਕਟਾਂ 'ਤੇ 286 ਦੌੜਾਂ ਬਣਾਈਆਂ ਸਨ ਹਾਲਾਂਕਿ ਮੀਂਹ ਨਾਲ ਪ੍ਰਭਾਵਿਤ ਮੈਚ ਵਿਚ ਆਸਟਰੇਲੀਆ ਇਲੈਵਨ ਨੂੰ 44 ਓਵਰਾਂ ਵਿਚ 233 ਦੌੜਾਂ ਦਾ ਟੀਚਾ ਮਿਲਿਆ, ਜਿਸ ਦੇ ਜਵਾਬ ਵਿਚ ਉਸ ਨੇ 5 ਵਿਕਟਾਂ 'ਤੇ 248 ਦੌੜਾਂ ਬਣਾ ਕੇ ਜਿੱਤ ਆਪਣੇ ਨਾਂ ਕਰ ਲਈ।  ਬਾਲ ਟੈਂਪਰਿੰਗ ਵਿਚ 12 ਮਹੀਨਿਆਂ ਦੀ ਪਾਬੰਦੀ ਝੱਲਣ ਤੋਂ ਬਾਅਦ ਆਸਟਰੇਲੀਆ ਦੀ ਵਿਸ਼ਵ ਕੱਪ ਟੀਮ ਦਾ ਹਿਸਾ ਬਣਾਏ ਗਏ ਸਾਬਕਾ ਕਪਤਾਨ ਸਮਿਥ ਨੇ ਆਸਟਰੇਲੀਆਈ ਜਰਸੀ ਵਿਚ ਜ਼ਬਰਦਸਤ ਵਾਪਸੀ ਕਰਦਿਆਂ 108 ਗੇਂਦਾਂ 'ਤੇ 10 ਚੌਕਿਆਂ ਦੀ ਮਦਦ ਨਾਲ ਅਜੇਤੂ 91 ਦੌੜਾਂ ਬਣਾਈਆਂ।


author

Gurdeep Singh

Content Editor

Related News