ਜਿੱਤ ਹਾਸਲ ਕਰ ਬੋਲੇ ਸਮਿਥ- ਸਟੋਕਸ ਦੇ ਟੀਮ ''ਚ ਹੋਣ ਨਾਲ ਫਰਕ ਤਾਂ ਪੈਂਦਾ ਹੈ
Sunday, Oct 11, 2020 - 10:22 PM (IST)
ਦੁਬਈ- ਰਾਜਸਥਾਨ ਰਾਇਲਜ਼ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ ਅਹਿਮ ਮੁਕਾਬਲੇ 'ਚ 5 ਵਿਕਟਾਂ ਨਾਲ ਹਰਾ ਦਿੱਤਾ। ਰਾਜਸਥਾਨ ਦੀ ਜਿੱਤ 'ਚ ਰਿਆਨ ਪਰਾਗ ਅਤੇ ਰਾਹੁਲ ਤਵੇਤੀਆ ਦੀ ਬਹੁਤ ਵੱਡੀ ਭੂਮਿਕਾ ਰਹੀ ਪਰ ਰਾਜਸਥਾਨ ਦੇ ਕਪਤਾਨ ਸਟੀਵ ਸਮਿਥ ਨੂੰ ਲੱਗਦਾ ਹੈ ਕਿ ਟੀਮ ਦੇ ਸਟਾਰ ਆਲਰਾਊਂਡਰ ਬੇਨ ਸਟੋਕਸ ਦੀ ਵਾਪਸੀ ਨਾਲ ਸਕਾਰਾਤਮਕ ਮਾਹੌਲ ਪਰਤ ਆਇਆ ਅਤੇ ਟੀਮ ਜਿੱਤ ਦੀ ਲੈਅ 'ਤੇ ਆ ਗਈ। ਮੈਚ ਜਿੱਤਣ ਤੋਂ ਬਾਅਦ ਸਮਿਥ ਨੇ ਇਸ 'ਤੇ ਗੱਲ ਕੀਤੀ।
ਸਮਿਥ ਨੇ ਕਿਹਾ- ਮੈਨੂੰ ਲੱਗਦਾ ਹੈ ਕਿ ਇਕ ਨੌਜਵਾਨ ਬੱਚੇ ਦੇ ਰੂਪ 'ਚ ਰਾਹੁਲ ਅਤੇ ਰਿਆਨ ਨੇ ਸ਼ਾਨਦਾਰ ਤਾਲਮੇਲ ਦਿਖਾਇਆ। ਸਟੋਕਸ ਨੇ ਅੱਜ ਵਧੀਆ ਪ੍ਰਦਰਸ਼ਨ ਨਹੀਂ ਕੀਤਾ। ਸਾਡੇ ਚੋਟੀ ਦੇ 4 ਖਿਡਾਰੀ ਵਧੀਆ ਪ੍ਰਦਰਸ਼ਨ ਨਹੀਂ ਕਰ ਸਕੇ ਪਰ ਅੱਜ ਸਾਡੀ ਡੂੰਘਾਈ ਦਿਖਾਈ ਦਿੱਤੀ। ਸਟੋਕਸ ਦੇ ਨਾਲ ਹੋਣਾ ਸਾਡੇ ਲਈ ਇਕ ਵਧੀਆ ਸੰਤੁਲਨ ਹੋਣਾ ਹੈ। ਉਹ ਪ੍ਰਭਾਵਸ਼ਾਲੀ ਹੈ, ਹੈ ਨਾ? ਉਹ ਸਾਡੇ ਲਈ ਇਕ ਸ਼ਾਨਦਾਰ ਖਿਡਾਰੀ ਹੈ।
ਸ਼ੁਰੂਆਤੀ ਬੱਲੇਬਾਜ਼ਾਂ ਦੇ ਸਟ੍ਰਗਲ 'ਤੇ ਸਮਿਥ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਇਹ ਸਭ ਤੋਂ ਆਸਾਨ ਵਿਕਟ ਸੀ ਅਤੇ ਚੌਕੇ ਦੀ ਹੱਦ ਵੀ ਬਹੁਤ ਵੱਡੀ ਹੈ ਪਰ ਸਾਡੇ ਵਲੋਂ ਪਰਾਗ ਨੇ ਵਧੀਆ ਖੇਡ ਦਿਖਾਇਆ। ਮਾਣ ਹੈ ਕਿ ਉਹ ਵਾਪਸ ਆ ਸਕਦਾ ਹੈ ਅਤੇ ਵਧੀਆ ਦੌੜਾਂ ਬਣਾ ਸਕਦਾ ਹੈ। ਹੁਣ ਅਸੀਂ ਅੱਗੇ ਦੀ ਦੇਖ ਰਹੇ ਹਾਂ। ਕੋਸ਼ਿਸ਼ ਰਹੇਗੀ ਕਿ ਕੁਝ ਨਜ਼ਰ ਆ ਰਹੀ ਕਮਜ਼ੋਰੀਆਂ ਨੂੰ ਦੂਰ ਕਰਾਂਗੇ।