ਪਾਕਿਸਤਾਨ ਵਿਰੁੱਧ ਵਨ-ਡੇ ਲੜੀ ਲਈ ਸਮਿਥ ਤੇ ਵਾਰਨਰ ਆਸਟਰੇਲੀਆਈ ਟੀਮ ''ਚ ਨਹੀਂ
Friday, Mar 08, 2019 - 11:51 PM (IST)
ਸਿਡਨੀ—ਪਾਕਿਸਤਾਨ ਵਿਰੁੱਧ ਵਨ-ਡੇ ਕ੍ਰਿਕਟ ਲੜੀ ਦੇ ਆਖਰੀ ਦੋ ਮੈਚਾਂ ਲਈ ਸਟੀਵ ਸਮਿਥ ਤੇ ਡੇਵਿਡ ਵਾਰਨਰ ਨੂੰ ਆਸਟਰੇਲੀਆ ਟੀਮ ਵਿਚ ਸ਼ਾਮਲ ਨਹੀਂ ਕੀਤਾ ਗਿਆ ਹੈ, ਜਦਕਿ ਉਨ੍ਹਾਂ 'ਤੇ ਲਾਈ ਗਈ ਪਾਬੰਦੀ ਤਦ ਤਕ ਖਤਮ ਹੋ ਜਾਵੇਗੀ। ਜ਼ਖ਼ਮੀ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਵੀ ਟੀਮ ਵਿਚੋਂ ਬਾਹਰ ਹੈ, ਜਿਸ ਨੂੰ ਸ਼੍ਰੀਲੰਕਾ ਵਿਰੁੱਧ ਕੈਨਬਰਾ ਵਿਚ ਦੂਜੇ ਟੈਸਟ ਦੌਰਾਨ ਸੱਟ ਲੱਗੀ ਸੀ। ਸਮਿਥ ਤੇ ਵਾਰਨਰ 'ਤੇ ਗੇਂਦ ਨਾਲ ਛੇੜਖਾਨੀ ਕਰਨ ਦੇ ਮਾਮਲੇ ਵਿਚ ਲਾਈ ਗਈ ਪਾਬੰਦੀ 28 ਮਾਰਚ ਨੂੰ ਖਤਮ ਹੋ ਰਹੀ ਹੈ, ਅਰਥਾਤ ਉਹ ਚੌਥੇ ਵਨ-ਡੇ ਲਈ ਉਪਲੱਬਧ ਸਨ।
