ਸਮਿਥ ਦਾ ਸ਼ਾਨਦਾਰ ਸੈਂਕੜਾ, ਆਸਟਰੇਲੀਆ ਨੇ ਇੰਗਲੈਂਡ ਨੂੰ ਹਰਾਇਆ
Monday, May 27, 2019 - 03:47 AM (IST)

ਸਾਊਥੰਪਟਨ— ਸਾਬਕਾ ਕਪਤਾਨ ਸਟੀਵ ਸਮਿਥ (116) ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਸਾਬਕਾ ਚੈਂਪੀਅਨ ਆਸਟਰੇਲੀਆ ਨੇ ਮੇਜ਼ਬਾਨ ਇੰਗਲੈਂਡ ਨੂੰ ਵਿਸ਼ਵ ਕੱਪ ਦੇ ਰੋਮਾਂਚਕ ਅਭਿਆਸ ਮੈਚ ਵਿਚ 12 ਦੌੜਾਂ ਨਾਲ ਹਰਾ ਕੇ ਸੰਕੇਤ ਦੇ ਦਿੱਤਾ ਹੈ ਕਿ ਉਹ ਆਪਣਾ ਖਿਤਾਬ ਬਚਾਉਣ ਲਈ ਤਿਆਰ ਹੈ। ਆਸਟਰੇਲੀਆ ਨੇ 50 ਓਵਰਾਂ ਵਿਚ 9 ਵਿਕਟਾਂ 'ਤੇ 297 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ ਤੇ ਇੰਗਲੈਂਡ ਦੀ ਚੁਣੌਤੀ ਨੂੰ 49.3 ਓਵਰਾਂ ਵਿਚ 285 ਦੌੜਾਂ 'ਤੇ ਰੋਕ ਦਿੱਤਾ। ਇੰਗਲੈਂਡ ਨੂੰ ਅਖੀਰਲੇ ਓਵਰਾਂ ਵਿਚ ਫਿਨਿਸ਼ਰ ਦੀ ਕਮੀ ਮਹਿਸੂਸ ਹੋਈ। ਇੰਗਲੈਂਡ ਨੂੰ ਆਖਰੀ ਓਵਰ ਵਿਚ 15 ਦੌੜਾਂ ਦੀ ਲੋੜ ਸੀ ਪਰ ਦੋ ਵਿਕਟਾਂ ਗੁਆਉਣ ਦੇ ਨਾਲ ਹੀ ਉਸਦੀ ਪਾਰੀ ਸਿਮਟ ਗਈ।