SL vs NZ : ਲਾਥਮ ਦੇ ਅਜੇਤੂ ਸੈਂਕੜੇ ਨਾਲ ਨਿਊਜ਼ੀਲੈਂਡ ਮਜ਼ਬੂਤ

Saturday, Aug 24, 2019 - 08:21 PM (IST)

SL vs NZ : ਲਾਥਮ ਦੇ ਅਜੇਤੂ ਸੈਂਕੜੇ ਨਾਲ ਨਿਊਜ਼ੀਲੈਂਡ ਮਜ਼ਬੂਤ

ਕੋਲੰਬੋ— ਓਪਨਰ ਟਾਮ ਲਾਥਮ ਦੀ ਅਜੇਤੂ 111 ਦੌੜਾਂ ਦੀ ਸ਼ਾਨਦਾਰ ਸੈਂਕੜੇ ਵਾਲੀ ਪਾਰੀ ਦੀ ਬਦੌਲਤ ਨਿਊਜ਼ੀਲੈਂਡ ਨੇ ਸ਼੍ਰੀਲੰਕਾ ਵਿਰੁੱਧ ਦੂਜੇ ਟੈਸਟ ਦੇ ਤੀਜੇ ਦਿਨ ਸ਼ਨੀਵਾਰ ਆਪਣੀ ਪਹਿਲੀ ਪਾਰੀ 'ਚ 4 ਵਿਕਟਾਂ 'ਤੇ 196 ਦੌੜਾਂ ਬਣਾ ਕੇ ਆਪਣੀ ਸਥਿਤੀ ਮਜ਼ਬੂਤ ਕਰ ਲਈ। ਨਿਊਜ਼ੀਲੈਂਡ ਅਜੇ ਵੀ ਸ਼੍ਰੀਲੰਕਾ ਦੇ 244 ਦੇ ਸਕੋਰ ਤੋਂ 48 ਦੌੜਾਂ ਪਿੱਛੇ ਹੈ ਪਰ ਉਸਦੀਆਂ 6 ਵਿਕਟਾਂ ਬਾਕੀ ਹਨ। ਇਸ ਤੋਂ ਪਹਿਲਾਂ ਸ਼੍ਰੀਲੰਕਾ ਨੇ ਕੱਲ ਦੀਆਂ 6 ਵਿਕਟਾਂ 'ਤੇ 144 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਤੇ ਪਹਿਲੀ ਪਾਰੀ 'ਚ 244 ਦੌੜਾਂ ਬਣਾਈਆਂ। 

PunjabKesari
ਧਨੰਜਯ ਡਿਸਿਲਵਾ ਨੇ 32 ਦੌੜਾਂ ਬਣਾ ਕੇ ਅਤੇ ਦਿਲਰੁਬਾਨ ਪਰੇਰਾ ਨੇ 5 ਦੌੜਾਂ ਤੋਂ ਆਪਣੀ ਪਾਰੀ ਨੂੰ ਅੱਗੇ ਵਧਾਇਆ। ਡਿਸਿਲਵਾ ਨੇ 148 ਗੇਂਦਾਂ ਵਿਚ 16 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ ਸ਼ਾਨਦਾਰ 106 ਦੌੜਾਂ ਬਣਾਈਆਂ। ਡਿਸਿਲਵਾ ਨੇ ਹੇਠਲੇਕ੍ਰਮ ਦੇ ਬੱਲੇਬਾਜ਼ਾਂ ਦੇ ਸਹਿਯੋਗ ਨਾਲ ਟੀਮ ਨੂੰ 244 ਤਕ ਪਹੁੰਚਾਇਆ। ਟਿਮ ਸਾਊਥੀ ਨੇ 63 ਦੌੜਾਂ 'ਤੇ 4 ਤੇ ਟ੍ਰੇਂਟ ਬੋਲਟ ਨੇ 75 ਦੌੜਾਂ 'ਤੇ 3 ਵਿਕਟਾਂ ਲਈਆਂ। ਨਿਊਜ਼ੀਲੈਂਡ ਦੀ ਪਾਰੀ ਨੂੰ ਵੀ ਲਾਥਮ ਨੇ ਸੰਭਾਲੀ ਰੱਖਿਆ ਤੇ ਸਟੰਪਸ ਤਕ ਉਹ 184 ਗੇਂਦਾਂ 'ਤੇ ਅਜੇਤੂ 111 ਦੌੜਾਂ ਵਿਚ 10 ਚੌਕੇ ਲਾ ਚੁੱਕਾ ਹੈ। ਕਪਤਾਨ ਕੇਨ ਵਿਲੀਅਮਸਨ ਨੇ 20, ਰੋਸ ਟੇਲਰ ਨੇ 23, ਹੈਨਰੀ ਨਿਕੋਲਸ ਨੇ 15 ਤੇ ਬੀਜੇ ਵਾਟਲਿੰਗ ਨੇ ਅਜੇਤੂ 25 ਦੌੜਾਂ ਬਣਾਈਆਂ। 


author

Gurdeep Singh

Content Editor

Related News