SL vs NZ : ਬੋਲਟ ਤੇ ਸਾਊਥੀ ਨੇ ਸ਼੍ਰੀਲੰਕਾ ਨੂੰ ਦਿੱਤਾ ਝਟਕਾ

08/23/2019 9:50:05 PM

ਕੋਲੰਬੋ— ਸ਼੍ਰੀਲੰਕਾ ਨੇ ਨਿਊਜ਼ੀਲੈਂਡ ਵਿਰੁੱਧ ਦੂਜੇ ਟੈਸਟ ਦੇ ਮੀਂਹ ਪ੍ਰਭਾਵਿਤ ਦੂਜੇ ਦਿਨ ਸ਼ੁੱਕਰਵਾਰ ਆਪਣੀਆਂ 6 ਵਿਕਟਾਂ 144 ਦੌੜਾਂ 'ਤੇ ਗੁਆ ਦਿੱਤੀਆਂ। ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ਾਂ ਟ੍ਰੇਂਟ ਬੋਲਟ ਤੇ ਟਿਮ ਸਾਊਥੀ ਨੇ ਦੂਜੇ ਦਿਨ ਦੀ ਖੇਡ ਵਿਚ ਡਿਗੀਆਂ 4 ਵਿਕਟਾਂ ਵਿਚੋਂ 2-2 ਆਪਣੇ ਖਾਤੇ 'ਚ ਜੋੜੀਆਂ। ਮੈਚ ਦੇ ਪਹਿਲੇ ਦਿਨ 36.3 ਓਵਰਾਂ ਦੀ ਖੇਡ ਹੀ ਸੰਭਵ ਹੋ ਸਕੀ ਸੀ ਤੇ ਦੂਜੇ ਦਿਨ ਸਥਿਤੀ ਹੋਰ ਵੀ ਖਰਾਬ ਰਹੀ। ਅੱਜ ਸਿਰਫ 29.3 ਓਵਰਾਂ ਦੀ ਖੇਡ ਹੀ ਸੰਭਵ ਹੋ ਸਕੀ, ਜਿਸ ਵਿਚ ਸ਼੍ਰੀਲੰਕਾ ਨੇ 59 ਦੌੜਾਂ ਜੋੜ ਕੇ 4 ਵਿਕਟਾਂ ਗੁਆ ਦਿੱਤੀਆਂ। 

PunjabKesari
ਦਿਮੁਥ ਕਰੁਣਾਰਤਨੇ ਨੇ 4 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਤੇ 165 ਗੇਂਦਾਂ ਵਿਚ 6 ਚੌਕਿਆਂ ਦੀ ਮਦਦ ਨਾਲ 65 ਦੌੜਾਂ ਬਣਾ ਕੇ ਆਊਟ ਹੋਇਆ। ਦੂਜੇ ਪਾਸੇ ਅਜੇਤੂ ਬੱਲੇਬਾਜ਼ ਐਂਜਲੋ ਮੈਥਿਊਜ਼ 2 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਿਆ। ਕੁਸ਼ਲ ਪਰੇਰਾ ਦਾ ਖਾਤਾ ਵੀ ਨਹੀਂ ਖੁੱਲ੍ਹਿਆ। ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ ਨੇ ਮੈਥਿਊਜ਼ ਤੇ ਪਰੇਰਾ ਦਾ ਸ਼ਿਕਾਰ ਕੀਤਾ।
ਟਿਮ ਸਾਊਥੀ ਨੇ ਕਰੁਣਾਰਤਨੇ ਨੂੰ ਆਊਟ ਕਰਨ ਤੋਂ ਬਾਅਦ ਨਿਰੋਸ਼ਨ ਡਿਕਵੇਲਾ ਨੂੰ ਵੀ ਆਊਟ ਕੀਤਾ। ਖੇਡ ਖਤਮ ਹੋਣ ਦੇ ਸਮੇਂ ਧਨੰਜਯ ਡਿਸਿਲਵਾ 32 ਦੌੜਾਂ ਬਣਾ ਕੇ ਅਤੇ ਦਿਲਰੁਵਾਨ ਪਰੇਰਾ 5 ਦੌੜਾਂ ਬਣਾ ਕੇ ਕ੍ਰੀਜ਼ 'ਤੇ ਸੀ। ਨਿਊਜ਼ੀਲੈਂਡ ਵਲੋਂ ਬੋਲਟ ਅਤੇ ਸਾਊਥੀ ਨੇ 2-2 ਵਿਕਟਾਂ ਲਈਆਂ, ਜਦਕਿ ਕੌਲਿਨ ਡੀ ਗ੍ਰੈਂਡਹੋਮ ਤੇ ਵਿਲੀਅਮਸ ਸਮਰਵਿਲੇ ਨੂੰ ਇਕ-ਇਕ ਵਿਕਟ ਮਿਲੀ।


Gurdeep Singh

Content Editor

Related News