SL vs IND : ਬਤੌਰ ਕਪਤਾਨ ਸ਼ਿਖਰ ਧਵਨ ਨੇ ਜਿੱਤੀ ਪਹਿਲੀ ਵਨਡੇ ਸੀਰੀਜ਼, ਦਿੱਤਾ ਵੱਡਾ ਬਿਆਨ
Wednesday, Jul 21, 2021 - 02:47 AM (IST)
ਨਵੀਂ ਦਿੱਲੀ : ਬਤੌਰ ਕਪਤਾਨ ਪਹਿਲੀ ਹੀ ਵਨਡੇ ਸੀਰੀਜ਼ ’ਚ ਜਿੱਤ ਹਾਸਲ ਕਰਨ ਵਾਲੇ ਸ਼ਿਖਰ ਧਵਨ ਮੈਚ ਪ੍ਰੈਜ਼ੈਂਟੇਸ਼ਨ ਦੌਰਾਨ ਬਹੁਤ ਖੁਸ਼ ਨਜ਼ਰ ਆਏ। ਉਨ੍ਹਾਂ ਨੇ ਕਿਹਾ ਕਿ ਮੈਨੂੰ ਲੱਗਾ ਕਿ ਅੱਜ ਦੀ ਵਿਕਟ ਜ਼ਿਆਦਾ ਬਿਹਤਰ ਸੀ ਅਤੇ ਅਸੀਂ ਉਨ੍ਹਾਂ ਨੂੰ ਚੰਗੇ ਸਕੋਰ ਤੱਕ ਹੀ ਸੀਮਤ ਰੱਖਿਆ। ਜਦੋਂ ਉਨ੍ਹਾਂ ਦੇ ਬੱਲੇਬਾਜ਼ ਅੰਦਰ ਸਨ ਤਾਂ ਸਪਿਨਰਾਂ ਨੇ ਵਾਪਸੀ ਕੀਤੀ ਤੇ ਗੇਂਦਬਾਜ਼ਾਂ ਨੇ ਆਪਣੀ ਲਾਈਨ ਅਤੇ ਲੈਂਥ ਨੂੰ ਠੀਕ ਕੀਤਾ। ਅਸੀਂ ਚੰਗੀ ਸ਼ੁਰੂਆਤ ਨਹੀਂ ਕੀਤੀ ਅਤੇ ਇਹ ਨੌਜਵਾਨਾਂ ਲਈ ਇਕ ਚੰਗਾ ਸਬਕ ਹੈ ਕਿ ਹਰ ਦਿਨ ਇਕੋ ਜਿਹਾ ਨਹੀਂ ਹੁੰਦਾ। ਉਹ ਸਮਝਣਗੇ ਕਿ ਇਨ੍ਹਾਂ ਸਥਿਤੀਆਂ ਨਾਲ ਕਿਵੇਂ ਨਜਿੱਠਿਆ ਜਾਵੇ ਅਤੇ ਨਵੀਂ ਰਣਨੀਤੀ ਕਿਵੇਂ ਬਣਾਈ ਜਾਵੇ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਦੇਸ਼ ’ਚ ਬਰਡ ਫਲੂ ਨਾਲ ਹੋਈ ਪਹਿਲੀ ਮੌਤ, 11 ਸਾਲਾ ਬੱਚੇ ਨੇ ਏਮਜ਼ ’ਚ ਤੋੜਿਆ ਦਮ
ਧਵਨ ਨੇ ਕਿਹਾ ਕਿ ਜਿਸ ਤਰੀਕੇ ਨਾਲ ਮਨੀਸ਼ ਪਾਂਡੇ ਅਤੇ ਸੂਰਯਕੁਮਾਰ ਬੱਲੇਬਾਜ਼ੀ ਕਰ ਰਹੇ ਸਨ, ਅਸੀਂ ਸੋਚਿਆ ਕਿ ਉਹ ਸਾਨੂੰ ਮੈਚ ਜਿਤਵਾ ਦੇਣਗੇ। ਪਾਂਡੇ ਜਿਸ ਤਰ੍ਹਾਂ ਆਊਟ ਹੋਏ, ਉਸ ਤੋਂ ਬਚਣ ਲਈ ਚੰਗੀ ਕਿਸਮਤ ਚਾਹੀਦੀ ਹੈ। ਕਰੁਣਾਲ ਨੇ ਵਿਚਾਲੇ ਜਿਸ ਤਰ੍ਹਾਂ ਮੁਕਾਬਲਾ ਕੀਤਾ, ਉਹ ਹੈਰਾਨੀਜਨਕ ਸੀ। ਸਾਰਿਆਂ ਨੇ ਆਪਣਾ ਯੋਗਦਾਨ ਪਾਇਆ। ਅਸੀਂ ਜਾਣਦੇ ਸੀ ਕਿ ਚਹਾਰ ਨੇ ਆਪਣੀ ਬੱਲੇਬਾਜ਼ੀ ’ਤੇ ਨੈੱਟ ’ਚ ਸਖਤ ਮਿਹਨਤ ਕੀਤੀ। ਲੈੱਗ ਸਪਿਨਰ ਵਿਰੁੱਧ ਉਸ ਦੀ ਮਾਨਸਿਕ ਮੌਜੂਦਗੀ ਅਤੇ ਗਣਨਾ ਹੈਰਾਨੀਜਨਕ ਸੀ। ਭੁਵੀ ਅਤੇ ਚਾਹਰ ਨੇ ਇਸ ਦੀ ਬਾਰੀਕੀ ਨਾਲ ਗਣਨਾ ਕੀਤੀ।
ਧਵਨ ਨੇ ਕਿਹਾ ਕਿ ਮੈਨੂੰ ਲੱਗਾ ਕਿ ਜਿਸ ਤਰ੍ਹਾਂ ਸ਼੍ਰੀਲੰਕਾ ਨੇ ਆਪਣੀ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੋਵਾਂ ’ਚ ਆਪਣੀ ਪਾਰੀ ਦੀ ਯੋਜਨਾ ਬਣਾਈ, ਉਹ ਹੈਰਾਨੀਜਨਕ ਸੀ। ਜਿਸ ਤਰੀਕੇ ਨਾਲ ਉਨ੍ਹਾਂ ਨੇ ਬੱਲੇਬਾਜ਼ੀ ਕੀਤੀ ਅਤੇ ਫੀਲਡਿੰਗ ਕੀਤੀ, ਉਹ ਦੇਖਣਯੋਗ ਸੀ। ਉਨ੍ਹਾਂ ਨੇ ਸੱਚਮੁੱਚ ਸਖਤ ਮਿਹਨਤ ਕੀਤੀ ਪਰ ਮੈਂ ਖੁਸ਼ ਹਾਂ ਕਿ ਸਾਨੂੰ ਜਿੱਤ ਮਿਲੀ। ਹਰ ਖੇਡ ਇਕ ਸਬਕ ਦੇਣ ਵਾਲੀ ਹੁੰਦੀ ਹੈ ਅਤੇ ਅਸੀਂ ਵਿਸ਼ਲੇਸ਼ਣ ਕਰਨ ਅਤੇ ਸੁਧਾਰ ਕਰਨ ਦੀ ਉਮੀਦ ਕਰਦੇ ਹਾਂ। ਅਸੀਂ ਹਰ ਸਮੇਂ ਵਧੀਆ ਕਰਨਾ ਚਾਹੁੰਦੇ ਹਾਂ।
ਇਹ ਵੀ ਪੜ੍ਹੋ : ਟੋਕੀਓ ਓਲੰਪਿਕ ’ਚ ਭਾਰਤ ਲਈ ਸ਼ੁੱਭ ਹੈ 5 ਅੰਕ !