ਮੁੰਬਈ ਛੱਡ ਇਸ ਟੀਮ ਵੱਲੋਂ ਖੇਡਣਾ ਚਾਹੁੰਦਾ ਹੈ ਸੂਰਿਆਕੁਮਾਰ ਯਾਦਵ !
Friday, Apr 04, 2025 - 02:49 PM (IST)

ਸਪੋਰਟਸ ਡੈਸਕ- ਬੀਤੇ ਕੁਝ ਦਿਨਾਂ ਤੋਂ ਇਕ ਖ਼ਬਰ ਸੁਣਨ 'ਚ ਆ ਰਹੀ ਸੀ ਕਿ ਮੁੰਬਈ ਦੇ ਸਟਾਰ ਬੱਲੇਬਾਜ਼ ਸੂਰਿਆਕੁਮਾਰ ਯਾਦਵ ਸਣੇ ਟੀਮ ਦੇ ਕਈ ਖਿਡਾਰੀ ਰਣਜੀ ਟ੍ਰਾਫ਼ੀ 'ਚ ਮੁੰਬਈ ਨੂੰ ਛੱਡ ਕੇ ਗੋਆ ਵੱਲੋਂ ਖੇਡਣਾ ਚਾਹੁੰਦੇ ਹਨ। ਇਸ ਬਾਰੇ ਮੁੰਬਈ ਕ੍ਰਿਕਟ ਸੰਘ (ਐੱਮ.ਸੀ.ਏ.) ਨੇ ਇਨ੍ਹਾਂ ਖ਼ਬਰਾਂ ਦਾ ਖੰਡਨ ਕੀਤਾ ਹੈ।
ਐੱਮ.ਸੀ.ਏ. ਨੇ ਕਿਹਾ ਕਿ ਭਾਰਤ ਦਾ ਟੀ-20 ਕਪਤਾਨ ਖੇਡ ਦੇ ਹਰੇਕ ਫਾਰਮੈਟ ‘ਚ ਮੁੰਬਈ ਦੀ ਨੁਮਾਇੰਦਗੀ ਕਰਨ ਲਈ ਵਚਨਬੱਧ ਹੈ। ਮੁੰਬਈ ਦੇ ਨੌਜਵਾਨ ਸਲਾਮੀ ਬੱਲੇਬਾਜ਼ ਯਸ਼ਸਵੀ ਜਾਇਸਵਾਲ ਰਣਜੀ ਟੀਮ ਦੇ ਕੁਝ ਸੀਨੀਅਰ ਖਿਡਾਰੀਆਂ ਨਾਲ ਕਥਿਤ ਮਤਭੇਦਾਂ ਕਾਰਨ ਪਹਿਲਾਂ ਹੀ ਮੁੰਬਈ ਤੋਂ ਗੋਆ ਜਾਣ ਦਾ ਐਲਾਨ ਕਰ ਚੁੱਕਾ ਹੈ। ਜਾਇਸਵਾਲ ਹਾਲਾਂਕਿ ਉਦੋਂ ਗੋਆ ਦੀ ਟੀਮ ਨਾਲ ਜੁੜ ਸਕੇਗਾ, ਜਦੋਂ ਭਾਰਤੀ ਕ੍ਰਿਕਟ ਬੋਰਡ ਆਪਣੀ ਅੰਤਰਰਾਜੀ ਤਬਾਦਲਾ ਵਿੰਡੋ ਖੋਲ੍ਹੇਗਾ।
ਇਹ ਵੀ ਪੜ੍ਹੋ- ਖੇਤਾਂ ਨੂੰ ਜਾਂਦੇ ਸਮੇਂ ਖੂਹ 'ਚ ਜਾ ਡਿੱਗਾ ਟਰੈਕਟਰ, 6 ਲੋਕਾਂ ਦੀ ਹੋਈ ਦਰਦਨਾਕ ਮੌਤ
ਬੁੱਧਵਾਰ ਨੂੰ ਇੱਕ ਮੀਡੀਆ ਰਿਪੋਰਟ ‘ਚ ਦਾਅਵਾ ਕੀਤਾ ਗਿਆ ਸੀ ਕਿ ਸੂਰਿਆਕੁਮਾਰ ਅਜਿੰਕਿਆ ਰਹਾਣੇ ਦੀ ਕਪਤਾਨੀ ਵਾਲੀ ਮੁੰਬਈ ਰਣਜੀ ਟੀਮ ਛੱਡ ਸਕਦਾ ਹੈ। ਅਸਲ ‘ਚ, ਸੂਰਿਆਕੁਮਾਰ ਨੇ ਖੁਦ ਇਸ ਖ਼ਬਰ ਦਾ ਖੰਡਨ ਕੀਤਾ ਹੈ।
ਐੱਮ.ਸੀ.ਏ. ਦੇ ਸਕੱਤਰ ਅਭੇ ਹਦਾਪ ਨੇ ਇੱਕ ਬਿਆਨ ‘ਚ ਕਿਹਾ ਕਿ ਮੁੰਬਈ ਕ੍ਰਿਕਟ ਸੰਘ (ਐੱਮ.ਸੀ.ਏ.) ਨੂੰ ਸੂਰਿਆਕੁਮਾਰ ਯਾਦਵ ਦੇ ਕੁਝ ਹੋਰ ਖਿਡਾਰੀਆਂ ਨਾਲ ਗੋਆ ਦੀ ਟੀਮ ਨਾਲ ਜੁੜਨ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਚੱਲ ਰਹੀਆਂ ਅਫਵਾਹਾਂ ਦੀ ਜਾਣਕਾਰੀ ਹੈ। ਉਨ੍ਹਾਂ ਕਿਹਾ ਕਿ ਐੱਮ.ਸੀ.ਏ. ਦੇ ਅਧਿਕਾਰੀਆਂ ਨੇ ਸੂਰਿਆ ਨਾਲ ਗੱਲ ਕੀਤੀ ਅਤੇ ਅਸੀਂ ਪੁਸ਼ਟੀ ਕਰ ਸਕਦੇ ਹਾਂ ਕਿ ਇਹ ਅਫਵਾਹਾਂ ਪੂਰੀ ਤਰ੍ਹਾਂ ਝੂਠੀਆਂ ਹਨ। ਸੂਰਿਆਕੁਮਾਰ ਯਾਦਵ ਮੁੰਬਈ ਵਲੋਂ ਖੇਡਣ ਲਈ ਵਚਨਬੱਧ ਹੈ। ਉਹ ਮੁੰਬਈ ਦੀ ਨੁਮਾਇੰਦਗੀ ਕਰਨ ‘ਚ ਬਹੁਤ ਮਾਣ ਮਹਿਸੂਸ ਕਰਦਾ ਹੈ।
ਐੱਮ.ਸੀ.ਏ. ਦੇ ਸਕੱਤਰ ਨੇ ਕਿਹਾ ਕਿ ਅਸੀਂ ਸਾਰਿਆਂ ਨੂੰ ਗਲਤ ਸੂਚਨਾ ਫੈਲਾਉਣ ਤੋਂ ਬਚਣ ਅਤੇ ਸਾਡੇ ਖਿਡਾਰੀਆਂ ਦਾ ਸਮਰਥਨ ਕਰਨ ਦੀ ਬੇਨਤੀ ਕਰਦੇ ਹਾਂ। ਇਸ ਗੱਲ ਦੀ ਵੀ ਪੁਸ਼ਟੀ ਕੀਤੀ ਜਾ ਸਕਦੀ ਹੈ ਕਿ ਹੈਦਰਾਬਾਦ ਲਈ ਖੇਡਣ ਵਾਲੇ ਤਿਲਕ ਵਰਮਾ ਦੀ ਗੋਆ ਜਾਣ ਵਾਲੀਆਂ ਖਬਰਾਂ ਗਲਤ ਸਾਬਤ ਹੋਈਆਂ ਹਨ।
ਇਹ ਵੀ ਪੜ੍ਹੋ- ਮਿਆਂਮਾਰ ਭੂਚਾਲ ; 3,100 ਤੋਂ ਪਾਰ ਹੋਈ ਮਰਨ ਵਾਲਿਆਂ ਦੀ ਗਿਣਤੀ, ਮ੍ਰਿਤਕਾਂ 'ਚ ਵਿਦੇਸ਼ੀ ਨਾਗਰਿਕ ਵੀ ਸ਼ਾਮਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e