ਕਿੰਗਜ਼ ਕੱਪ ਲਈ ਭਾਰਤੀ ਫੁੱਟਬਾਲ ਟੀਮ ''ਚ 6 ਨਵੇਂ ਖਿਡਾਰੀ

Monday, Jun 03, 2019 - 12:50 AM (IST)

ਕਿੰਗਜ਼ ਕੱਪ ਲਈ ਭਾਰਤੀ ਫੁੱਟਬਾਲ ਟੀਮ ''ਚ 6 ਨਵੇਂ ਖਿਡਾਰੀ

ਨਵੀਂ ਦਿੱਲੀ— ਥਾਈਲੈਂਡ ਵਿਚ 5 ਜੂਨ ਤੋਂ ਸ਼ੁਰੂ ਹੋ ਰਹੇ ਕਿੰਗਜ਼ ਕੱਪ ਲਈ ਭਾਰਤੀ ਸੀਨੀਅਰ ਪੁਰਸ਼ ਫੁੱਟਬਾਲ ਟੀਮ ਵਿਚ 6 ਨਵੇਂ ਖਿਡਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਟੀਮ ਦੇ ਕੋਚ ਇਗੋਰ ਸਿਟਮੈਕ ਨੇ 23 ਮੈਂਬਰੀ ਭਾਰਤੀ ਟੀਮ ਵਿਚ 6 ਨਵੇਂ ਖਿਡਾਰੀਆਂ ਨੂੰ ਜਗ੍ਹਾ ਦਿੱਤੀ ਹੈ। ਇਨ੍ਹਾਂ ਵਿਚ ਰਾਹੁਲ ਭੇਕੇ, ਬ੍ਰੈਂਡਨ ਫਰਨਾਂਡੀਜ਼, ਰੇਨੀਅਰ ਫਰਨਾਂਡੀਜ਼, ਮਾਈਕਲ ਸੂਸਾਈਰਾਜ, ਅਬਦੁਲ ਸਹਾਲ ਅਤੇ ਭਾਰਤੀ ਅੰਡਰ-17 ਟੀਮ ਦਾ ਕਪਤਾਨ ਅਮਰਜੀਤ ਸਿੰਘ ਸ਼ਾਮਲ ਹੈ।
ਇਨ੍ਹਾਂ ਤੋਂ ਇਲਾਵਾ ਆਦਿਲ ਖਾਨ ਨੇ 2012 ਤੋਂ ਬਾਅਦ ਪਹਿਲੀ ਵਾਰ ਟੀਮ ਵਿਚ ਵਾਪਸੀ ਕੀਤੀ ਹੈ, ਜਦਕਿ ਟੀਮ ਵਿਚ ਸ਼ਾਮਲ ਗੋਲਕੀਪਰ ਕਮਲਜੀਤ ਸਿੰਘ ਨੇ ਅਜੇ ਆਪਣਾ ਅੰਤਰਰਾਸ਼ਟਰੀ ਡੈਬਿਊ ਕਰਨਾ ਹੈ। ਭਾਰਤ ਦਾ ਕਿੰਗਜ਼ ਕੱਪ ਵਿਚ ਪਹਿਲਾ ਮੁਕਾਬਲਾ ਕੁਰਾਕਾਓ ਨਾਲ 5 ਜੂਨ ਨੂੰ ਖੇਡਿਆ ਜਾਣਾ ਹੈ।


author

Gurdeep Singh

Content Editor

Related News