ਕੈਰੇਬੀਆਈ ਧਰਤੀ ''ਤੇ ਹਾਲਾਤ ਹੋਣਗੇ ਚੁਣੌਤੀਪੂਰਣ : ਹਰਮਨਪ੍ਰੀਤ
Friday, Oct 26, 2018 - 03:20 AM (IST)

ਦੁਬਈ— ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਦਾ ਮੰਨਣਾ ਹੈ ਕਿ ਵੈਸਟਇੰਡੀਜ਼ 'ਚ ਪਿੱਚਾਂ ਤੇ ਹਵਾਦਾਰ ਹਾਲਾਤ ਦੇ ਮੱਦੇਨਜ਼ਰ ਖਿਡਾਰੀਆਂ ਨੂੰ ਅਗਲੇ ਮਹੀਨੇ ਹੋਣ ਵਾਲੇ ਆਈ. ਸੀ. ਸੀ. ਵਿਸ਼ਵ ਟੀ-20 ਕੱਪ ਦੌਰਾਨ ਸਖਤ ਚੁਣੌਤੀ ਦਾ ਸਾਹਮਣਾ ਕਰਨਾ ਹੋਵੇਗਾ। ਹਰਮਨਪ੍ਰੀਤ ਨੇ ਕਿਹਾ ਵੈਸਟਇੰਡੀਜ਼ 'ਚ ਹਵਾ ਸਭ ਤੋਂ ਮੁਸ਼ਕਲ ਹੁੰਦੀ ਹੈ। ਇਸ ਨਾਲ ਸਿਰਫ ਅਸਮਾਨੀ ਕੈਚ ਹੀ ਅਸਰ ਅੰਦਾਜ਼ ਨਹੀਂ ਹੁੰਦੇ ਬਲਕਿ ਇਸ ਨਾਲ ਬਤੌਰ ਕਪਤਾਨ ਗੇਂਦਬਾਜ਼ ਤੇ ਬੱਲੇਬਾਜ਼ 'ਚ ਬਹੁਤ ਫਰਕ ਆ ਜਾਂਦਾ ਹੈ।
ਕਪਤਾਨ ਨੇ ਕਿਹਾ ਕਿ ਸਾਨੂੰ ਇਹ ਸੋਚ ਵਿਚਾਰ ਕਰਨਾ ਹੋਵੇਗਾ ਕਿ ਕਿਸ ਗੇਂਦਬਾਜ਼ ਨੂੰ ਕਿਸ ਸਿਰੇ ਤੋਂ ਲਗਾਇਆ ਜਾਵੇ ਤੇ ਕਿਸ ਸਿਰੇ ਤੋਂ ਕਿਹੜਾ ਸ਼ਾਟ ਠੀਕ ਰਹੇਗਾ। ਇਸ ਟੂਰਨਾਮੈਂਟ 'ਚ ਜਾਣ ਤੋਂ ਪਹਿਲਾਂ ਸਾਨੂੰ ਰਣਨੀਤੀ ਘੜਨੀ ਹੋਵੇਗੀ। ਕੈਰੇਬੀਅਨ ਦੇਸ਼ 'ਚ ਹਾਲਾਤ ਦੀ ਗੱਲ ਕਰਦਿਆਂ ਹਰਮਨਪ੍ਰੀਤ ਨੇ ਕਿਹਾ ਕਿ ਇੱਥੇ ਬਿਲਕੁਲ ਵੱਖਰੇ ਤਰ੍ਹਾਂ ਦੇ ਹਾਲਾਤ ਹਨ। ਉਨ੍ਹਾਂ ਦੇ ਸਥਾਨਕ ਟੂਰਨਾਮੈਂਟ ਦੇ ਸਕੋਰ ਨੂੰ ਵੇਖਦਿਆਂ ਪਿੱਚ ਥੋੜੀ ਹੌਲੀ ਹੈ। ਹਰਮਨਪ੍ਰੀਤ ਨੇ ਕਿਹਾ ਕਿ ਵਿਸ਼ਵ ਕੱਪ 2017 ਮਗਰੋਂ ਆਈ. ਸੀ. ਸੀ. ਮਹਿਲਾ ਵਿਸ਼ਵ ਕੱਪ ਟੀ-20, 2018 ਦਾ ਪਹਿਲਾ ਆਈ. ਸੀ. ਸੀ. ਟੂਰਨਾਮੈਂਟ ਹੈ।