ਸਿੰਕਫੀਲਡ ਕੱਪ : ਗੁਕੇਸ਼ ਨੇ ਪ੍ਰਗਿਆਨਨੰਦਾ ਵਿਰੁੱਧ ਬਾਜ਼ੀ ਡਰਾਅ ਖੇਡੀ

Friday, Aug 23, 2024 - 10:30 AM (IST)

ਸਿੰਕਫੀਲਡ ਕੱਪ : ਗੁਕੇਸ਼ ਨੇ ਪ੍ਰਗਿਆਨਨੰਦਾ ਵਿਰੁੱਧ ਬਾਜ਼ੀ ਡਰਾਅ ਖੇਡੀ

ਸੇਂਟ ਲੂਈ (ਅਮਰੀਕਾ)–ਵਿਸ਼ਵ ਚੈਂਪੀਅਨਸ਼ਿਪ ਦੇ ਚੈਲੰਜਰ ਭਾਰਤੀ ਗ੍ਰੈਂਡ ਮਾਸਟਰ ਡੀ ਗੁਕੇਸ਼ ਨੇ ਗ੍ਰੈਂਡ ਚੈੱਸ ਟੂਰ ਦੇ ਆਖਰੀ ਟੂਰਨਾਮੈਂਟ ਸਿੰਕਫੀਲਡ ਕੱਪ ਦੇ ਤੀਜੇ ਦੌਰ ’ਚ ਹਮਵਤਨ ਆਰ. ਪ੍ਰਗਿਆਨਨੰਦਾ ਵਿਰੁੱਧ ਮੁਸ਼ਕਿਲ ਹਾਲਾਤ ਦੇ ਬਾਵਜੂਦ ਬਾਜ਼ੀ ਡਰਾਅ ਕਰਵਾਈ।
ਇਕ ਸਮੇਂ ਲੱਗ ਰਿਹਾ ਸੀ ਕਿ ਇਹ ਬਾਜ਼ੀ ਆਸਾਨੀ ਨਾਲ ਡਰਾਅ ਹੋ ਜਾਵੇ ਪਰ ਉਦੋਂ ਗੁਕੇਸ਼ ਗਲਤੀ ਕਰ ਬੈਠਾ। ਪ੍ਰਗਿਆਨਨੰਦਾ ਹਾਲਾਂਕਿ ਇਸ ਦਾ ਫਾਇਦਾ ਨਹੀਂ ਲੈ ਸਕਿਆ ਅਤੇ ਆਖਿਰ ’ਚ ਦੋਵੇਂ ਭਾਰਤੀ ਖਿਡਾਰੀ ਅੰਕ ਵੰਡਣ ’ਤੇ ਸਹਿਮਤ ਹੋ ਗਏ। ਇਹ ਦੋਵੇਂ ਅਜੇ ਬਰਾਬਰ 1.5 ਅੰਕ ਲੈ ਕੇ ਸਾਂਝੇ ਤੀਜੇ ਸਥਾਨ ’ਤੇ ਹਨ।
ਫ੍ਰਾਂਸ ਦੇ ਅਲੀਰੇਜ਼ਾ ਫਿਰੋਜ਼ਾ ਨੇ ਵੀ ਕੁਝ ਮੁਸ਼ਕਿਲ ਚਾਲਾਂ ਖੇਡਣ ਤੋਂ ਬਾਅਦ ਹਮਵਤਨ ਮੈਕਸਿਮ ਵਾਚੀਏਰ ਲਾਗ੍ਰੇਵ ਵਿਰੁੱਧ ਬਾਜ਼ੀ ਡਰਾਅ ਕਰਵਾਈ। ਫਿਰੋਜ਼ਾ 2 ਅੰਕ ਲੈ ਕੇ ਰੂਸ ਦੇ ਇਆਨ ਨੇਪੋਮਿਨਯਾਚਚੀ ਦੇ ਨਾਲ ਚੋਟੀ ’ਤੇ ਕਾਬਜ਼ ਹੈ।


author

Aarti dhillon

Content Editor

Related News