ਸਿਨੀਆਕੋਵਾ ਅਤੇ ਟਾਊਨਸੇਂਡ ਨੇ ਜਿੱਤਿਆ ਵਿੰਬਲਡਨ ਦਾ ਮਹਿਲਾ ਡਬਲਜ਼ ਖਿਤਾਬ

Sunday, Jul 14, 2024 - 02:09 PM (IST)

ਸਿਨੀਆਕੋਵਾ ਅਤੇ ਟਾਊਨਸੇਂਡ ਨੇ ਜਿੱਤਿਆ ਵਿੰਬਲਡਨ ਦਾ ਮਹਿਲਾ ਡਬਲਜ਼ ਖਿਤਾਬ

ਲੰਡਨ, (ਭਾਸ਼ਾ) : ਕੈਟਰੀਨਾ ਸਿਨੀਆਕੋਵਾ ਅਤੇ ਟੇਲਰ ਟਾਊਨਸੇਂਡ ਨੇ ਸਿੱਧੇ ਸੈੱਟਾਂ ਵਿੱਚ ਜਿੱਤ ਦਰਜ ਕਰਕੇ ਵਿੰਬਲਡਨ ਟੈਨਿਸ ਟੂਰਨਾਮੈਂਟ ਵਿੱਚ ਮਹਿਲਾ ਡਬਲਜ਼ ਦਾ ਖ਼ਿਤਾਬ ਜਿੱਤ ਲਿਆ ਹੈ। ਸਿਨੀਆਕੋਵਾ ਅਤੇ ਟਾਊਨਸੇਂਡ ਨੇ ਸ਼ਨੀਵਾਰ ਨੂੰ ਖੇਡੇ ਗਏ ਫਾਈਨਲ 'ਚ ਗੈਬਰੀਲਾ ਡਾਬਰੋਵਸਕੀ ਅਤੇ ਏਰਿਨ ਰਾਊਟਲਿਫ ਨੂੰ 7-6 (5), 7-6 (1) ਨਾਲ ਹਰਾਇਆ। 

ਵਿੰਬਲਡਨ 'ਚ ਸਿਨੀਆਕੋਵਾ ਦਾ ਇਹ ਤੀਜਾ ਮਹਿਲਾ ਡਬਲਜ਼ ਖਿਤਾਬ ਹੈ। ਉਸਨੇ ਆਪਣੀ ਲੰਬੇ ਸਮੇਂ ਦੀ ਡਬਲਜ਼ ਜੋੜੀਦਾਰ ਬਾਰਬੋਰਾ ਕ੍ਰੇਜਸੀਕੋਵਾ ਦੁਆਰਾ ਵਿੰਬਲਡਨ ਸਿੰਗਲਜ਼ ਖਿਤਾਬ ਜਿੱਤਣ ਤੋਂ ਤੁਰੰਤ ਬਾਅਦ ਆਪਣੇ ਨਾਮ ਵਿੱਚ ਇੱਕ ਹੋਰ ਟਰਾਫੀ ਜੋੜੀ। ਚੈੱਕ ਗਣਰਾਜ ਦੀ ਸਿਨੀਆਕੋਵਾ ਨੇ ਹਮਵਤਨ ਕ੍ਰੇਜਿਕੋਵਾ ਨਾਲ ਮਿਲ ਕੇ ਸੱਤ ਗਰੈਂਡ ਸਲੈਮ ਮਹਿਲਾ ਡਬਲਜ਼ ਖ਼ਿਤਾਬ ਜਿੱਤੇ ਹਨ। ਉਸਨੇ ਕੋਕੋ ਗੌਫ ਨਾਲ ਜੋੜੀ ਬਣਾ ਕੇ ਇਸ ਸਾਲ ਫਰੈਂਚ ਓਪਨ ਦਾ ਖਿਤਾਬ ਜਿੱਤਿਆ ਸੀ। ਟਾਊਨਸੇਂਡ ਦੇ ਨਾਲ ਇਹ ਉਸਦਾ ਪਹਿਲਾ ਖਿਤਾਬ ਹੈ। ਟਾਊਨਸੇਂਡ ਦਾ ਇਹ ਪਹਿਲਾ ਗ੍ਰੈਂਡ ਸਲੈਮ ਖਿਤਾਬ ਹੈ। 


author

Tarsem Singh

Content Editor

Related News