ਵਰਲਡ ਟੂਰ ਫਾਈਨਲਸ ਦੇ ਪਹਿਲੇ ਮੈਚ 'ਚ ਯਾਮਾਗੁਚੀ ਤੋਂ ਹਾਰੀ ਪੀ. ਵੀ. ਸਿੰਧੂ

12/12/2019 10:49:21 AM

ਸਪੋਰਟਸ ਡੈਸਕ— ਖ਼ਰਾਬ ਫ਼ਾਰਮ ਨਾਲ ਜੂਝ ਰਹੀ ਪਿਛਲੀ ਚੈਂਪੀਅਨ. ਪੀ. ਵੀ. ਸਿੰਧੂ ਸੀਜ਼ਨ ਦੇ ਆਖਰੀ ਬੀ. ਡਬਲੀਊ. ਐੱਫ. ਵਰਲਡ ਟੂਰ ਬੈਡਮਿੰਟਨ ਫਾਈਨਲਸ ਦੇ ਪਹਿਲੇ ਹੀ ਮੈਚ 'ਚ ਜਾਪਾਨ ਦੀ ਅਕਾਨੇ ਯਾਮਾਗੁਚੀ ਤੋਂ ਹਾਰ ਗਈ। ਸਿੰਧੂ ਨੇ ਦੂਜੀ ਗੇਮ 'ਚ 11-6 ਦੀ ਬੜ੍ਹਤ ਬਣਾਉਣ ਦੇ ਬਾਵਜੂਦ ਮੁਕਾਬਲਾ 18-21, 21-18,  21-8 ਨਾਲ ਹਾਰ ਗਈ। PunjabKesariਦੁਨੀਆ ਦੀ ਸਾਬਕਾ ਨੰਬਰ ਇਕ ਖਿਡਾਰੀ ਯਾਮਾਗੁਚੀ ਦੀ ਇਹ ਸਿੰਧੂ 'ਤੇ ਲਗਾਤਾਰ ਤੀਜੀ ਜਿੱਤ ਹੈ। ਸਿੰਧੂ ਦਾ ਇਸ ਤੋਂ ਪਹਿਲਾਂ ਯਾਮਾਗੁਚੀ  ਖਿਲਾਫ 10-6 ਦਾ ਰਿਕਾਰਡ ਸੀ ਪਰ ਉਹ ਪਿਛਲੇ ਦੋ ਮੈਚ ਉਸ ਤੋਂ ਹਾਰ ਚੁੱਕੀ ਸੀ। ਹੁਣ ਸਿੰਧੂ ਦਾ ਸਾਹਮਣਾ ਗਰੁੱਪ ਏ ਦੇ ਦੂਜੇ ਮੈਚ 'ਚ ਚੀਨ ਦੀ ਚੇਨ ਯੂ ਫੇਇ ਨਾਲ ਹੋਵੇਗਾ। ਉਸ ਦੇ ਖਿਲਾਫ ਸਿੰਧੂ ਦਾ ਰਿਕਾਰਡ 6-3 ਦਾ ਹੈ ਪਰ ਇਸ ਸਾਲ ਚੇਨ ਨੇ ਆਲ ਇੰਗਲੈਂਡ ਚੈਂਪੀਅਨਸ਼ਿਪ ਸਣੇ ਸਾਰੇ 6 ਫਾਈਨਲਜ਼ ਜਿੱਤੇ ਹਨ।


Related News