ਸਿੰਧੂ ਵਰਲਡ ਚੈਂਪੀਅਨਸ਼ਿਪ ਦੇ ਸੈਮੀਫਾਈਨਲ 'ਚ ਪਹੁੰਚੀ
Friday, Aug 23, 2019 - 06:53 PM (IST)

ਸਪੋਰਸਟ ਡੈਸਕ- ਭਾਰਤ ਦੀ ਟਾਪ ਬੈਡਮਿੰਟਨ ਖਿਡਾਰੀ ਪੀ. ਵੀ. ਸਿੰਧੂ ਨੇ ਬੀ. ਡਬਲਿਊ. ਐੱਫ ਵਰਲਡ ਚੈਂਪੀਅਨਸ਼ਿਪ ਦੇ ਕੁਆਟਰ ਫਾਈਨਲ 'ਚ ਦੂਜੇ ਦਰਜੇ ਦੀ ਚੀਨੀ ਤਾਇਪੈ ਦੀ ਤੇਇ ਝੂ ਯਿੰਗ ਨੂੰ ਹਰਾ ਕੇ ਸੈਮੀਫਾਈਨਲ 'ਚ ਜਗ੍ਹਾ ਪੱਕੀ ਕਰ ਲਈ ਹੈ। ਇਸ ਦੇ ਨਾਲ ਸਿੰਧੂ ਨੇ ਟੂਰਨਾਮੈਂਟ ਦਾ ਆਪਣਾ ਪੰਜਵਾਂ ਤਮਗਾ ਪੱਕਾ ਕੀਤਾ। ਉਹ ਇਸ ਤੋਂ ਪਹਿਲਾਂ ਦੋ ਚਾਂਦੀ ਅਤੇ ਦੋ ਕਾਂਸੀ ਤਮਗੇ ਜਿੱਤ ਚੁੱਕੀ ਹੈ। ਇਸ ਟੂਰਨਾਮੈਂਟ ਦੇ ਪਿਛਲੇ ਦੋ ਮੁਕਾਬਲਿਆਂ 'ਚ ਚਾਂਦੀ ਤਮਗਾ ਜਿੱਤਣ ਵਾਲੀ ਸਿੰਧੂ ਨੇ ਵਰਲਡ ਰੈਂਕਿੰਗ ਦੀ ਸਾਬਕਾ ਨੰਬਰ ਇਕ ਖਿਡਾਰੀ ਨੂੰ ਪਛੜਨ ਤੋਂ ਬਾਅਦ ਬੇਹੱਦ ਹੀ ਰੋਮਾਂਚਕ ਮੁਕਾਬਲੇ 'ਚ 12-21,23-21,21-19 ਨਾਲ ਹਰਾਇਆ। ਓਲੰਪਿਕ ਚਾਂਦੀ ਤਮਗਾ ਜੇਤੂ 24 ਸਾਲ ਦੀ ਸਿੰਧੂ ਫਾਈਨਲ 'ਚ ਜਗ੍ਹਾ ਪੱਕੀ ਕਰਨ ਲਈ ਚੀਨ ਦੀ ਚੇਨ ਯੂ ਫੇਇ ਅਤੇ ਡੈਨਮਾਰਕ ਦੀ ਮਿਆ ਬਲਿਚਫੇਲਟ ਦੇ ਵਿਚਕਾਰ ਹੋਣ ਵਾਲੇ ਇਕ ਹੋਰ ਕੁਆਟਰ ਫਾਈਨਲ ਦੀ ਜੇਤੂ ਨਾਲ ਭਿੜੇਗੀ।