ਸਿੰਧੂ ਨੇ ਬਦਲਿਆ ਫੈਸਲਾ, ਉਬੇਰ ਕੱਪ ‘ਚ ਖੇਡੇਗੀ

Tuesday, Sep 08, 2020 - 12:52 AM (IST)

ਸਿੰਧੂ ਨੇ ਬਦਲਿਆ ਫੈਸਲਾ, ਉਬੇਰ ਕੱਪ ‘ਚ ਖੇਡੇਗੀ

ਨਵੀਂ ਦਿੱਲੀ– ਓਲੰਪਿਕ ਚਾਂਦੀ ਤਮਗਾ ਜੇਤੂ ਤੇ ਵਿਸ਼ਵ ਚੈਂਪੀਅਨ ਪੀ. ਵੀ. ਸਿੰਧੂ ਨੇ ਭਾਰਤੀ ਬੈਡਮਿੰਟਨ ਸੰਘ (ਬਾਈ) ਦੇ ਪ੍ਰਧਾਨ ਹੇਮੰਤ ਬਿਸਬਾ ਸਰਮਾ ਦੀ ਅਪੀਲ ‘ਤੇ ਆਪਣਾ ਫੈਸਲਾ ਬਦਲ ਲਿਆ ਹੈ ਤੇ ਹੁਣ ਉਹ ਵੱਕਾਰੀ ਥਾਮਸ ਤੇ ਉਬੇਰ ਕੱਪ ਲਈ ਉਪਲਬੱਧ ਹੋਵੇਗੀ।
ਥਾਮਸ ਤੇ ਉਬੇਰ ਕੱਪ ਲਈ ਤਿਆਰੀ ਕੈਂਪ ਸੋਮਵਾਰ ਤੋਂ ਹੈਦਰਾਬਾਦ ਸਥਿਤ ਪੁਲੇਲਾ ਗੋਪੀਚੰਦ ਸਾਈ ਬੈਡਮਿੰਟਨ ਅਕੈਡਮੀ ਵਿਚ ਸ਼ੁਰੂ ਹੋ ਗਿਆ ਹੈ। ਸਿੰਧੂ ਨੇ ਪਹਿਲਾਂ ਨਿੱਜੀ ਕਾਰਣਾਂ ਦਾ ਹਵਾਲਾ ਦਿੰਦੇ ਹੋਏ ਖੁਦ ਨੂੰ ਇਸ ਕੈਂਪ ਲਈ ਅਣਉਪਲੱਬਧ ਐਲਾਨ ਕੀਤਾ ਸੀ ਤੇ ਕਿਹਾ ਸੀ ਕਿ ਉਹ ਨਿੱਜੀ ਕਾਰਣਾਂ ਤੋਂ ਮਹਿਲਾਵਾਂ ਦੇ ਉਬੇਰ ਕੱਪ ਟੂਰਨਾਮੈਂਟ ਲਈ ਉਪਲੱਬਧ ਨਹੀਂ ਹੈ। ਕੈਂਪ ਲਈ ਕੁਲ 26 ਖਿਡਾਰੀਆਂ ਦਾ ਐਲਾਨ ਕੀਤਾ ਗਿਆ ਸੀ, ਜਿਨ੍ਹਾਂ ਵਿਚ ਸਿੰਧੂ ਦਾ ਨਾਂ ਨਹੀਂ ਸੀ। ਥਾਮਸ-ਉਬੇਰ ਕੱਪ ਲਈ ਆਖਰੀ ਟੀਮ ਦੀ ਚੋਣ 17 ਸਤੰਬਰ ਨੂੰ ਹੋਵੇਗੀ।


author

Gurdeep Singh

Content Editor

Related News