ਸਿੰਧੂ ਤੇ ਪ੍ਰਣਯ ਕਰਨਗੇ ਭਾਰਤੀ ਚੁਣੌਤੀ ਦੀ ਅਗਵਾਈ

07/12/2022 4:01:13 PM

ਸਿੰਗਾਪੁਰ- ਦੋ ਵਾਰ ਦੀ ਓਲੰਪਿਕ ਮੈਡਲ ਜੇਤੂ ਪੀ. ਵੀ. ਸਿੰਧੂ ਤੇ ਲੈਅ ਵਿਚ ਚਲ ਰਹੇ ਐੱਚ. ਐੱਸ. ਪ੍ਰਣਯ ਅੱਜ ਭਾਵ ਮੰਗਲਵਾਰ ਨੂੰ ਸ਼ੁਰੂ ਹੋ ਰਹੇ ਸਿੰਗਾਪੁਰ ਸੁਪਰ 500 ਬੈਡਮਿੰਟਨ ਟੂਰਨਾਮੈਂਟ ਵਿਚ ਭਾਰਤੀ ਚੁਣੌਤੀ ਦੀ ਅਗਵਾਈ ਕਰਨਗੇ। ਇਸ ਮਹੀਨੇ ਦੇ ਆਖ਼ਰ ਵਿਚ ਸ਼ੁਰੂ ਹੋ ਰਹੀਆਂ ਬਰਮਿੰਘਮ ਰਾਸ਼ਟਰ ਮੰਡਲ ਖੇਡਾਂ ਤੋਂ ਪਹਿਲਾਂ ਇਹ ਆਖਰੀ ਟੂਰਨਾਮੈਂਟ ਹੈ। ਦੁਨੀਆ ਦੀ ਸੱਤਵੇਂ ਨੰਬਰ ਦੀ ਖਿਡਾਰੀ ਸਿੰਧੂ ਪਹਿਲੇ ਦੌਰ ਵਿਚ ਬੈਲਜੀਅਮ ਦੀ ਲਿਆਨੇ ਟੈਨ ਨਾਲ ਖੇਡੇਗੀ। ਉਨ੍ਹਾਂ ਆਖਰੀ ਅੱਠ ਵਿਚ ਥਾਈਲੈਂਡ ਦੀ ਬੁਸਾਨਨ ਓਂਗਬਾਮਰੂੰਗਫਾਨ ਨਾਲ ਖੇਡਣਾ ਪੈ ਸਕਦਾ ਹੈ। ਜਿਸ ਦੇ ਖਿਲਾਫ ਉਸ ਦਾ ਰਿਕਾਰਡ 17-1 ਦਾ ਹੈ। 

ਸੈਮੀਫਾਈਨਲ ਤਕ ਸਿੰਧੂ ਦੀ ਰਾਹ ਆਸਾਨ ਹੋ ਸਕਦੀ ਹੈ ਪਰ ਆਖਰੀ ਚਾਰ ਵਿਚ ਉਸਦੀ ਟੱਕਰ ਤਾਈ ਜੂ ਯਿੰਗ ਨਾਲ ਹੋ ਸਕਦੀ ਹੈ ਜਿਸ ਨੇ ਹਾਲ ਹੀ ਵਿਚ ਸਿੰਧੂ ਨੂੰ ਲਗਾਤਾਰ 6 ਵਾਰ ਹਰਾਇਆ ਹੈ। ਤਜਰਬੇਕਾਰ ਸਾਈਨਾ ਨੇਹਵਾਲ ਆਪਣੀ ਮੁਹਿੰਮ ਦਾ ਆਗਾਜ਼ ਮਾਲਵਿਕਾ ਬੰਸੋੜ ਦੇ ਖਿਲਾਫ ਕਰੇਗੀ। ਇਸ ਵਿਚ ਜੇਤੂ ਰਹਿਣ ਵਾਲੇ ਦਾ ਸਾਹਮਣਾ ਬਿੰਗ ਜਿਯਾਓ ਨਾਲ ਹੋ ਸਕਦਾ ਹੈ। 

ਇੰਡੋਨੇਸ਼ੀਆ ਓਪਨ ਦੇ ਬਾਅਦ ਵਾਪਸੀ ਕਰ ਰਹੇ ਕਿਦਾਂਬੀ ਸ਼੍ਰੀਕਾਂਤ ਨੂੰ ਆਸਾਨ ਡਰਾਅ ਮਿਲਿਆ ਹੈ ਜਦਕਿ ਦੁਨੀਆ ਦੇ ਨੰਬਰ ਇਕ ਖਿਡਾਰੀ ਤੇ ਓਲੰਪਿਕ ਚੈਂਪੀਅਨ ਵਿਕਟਰ ਐਕਸੇਲਸੇਨ ਨੇ ਨਾਂ ਵਾਪਸ ਲੈ ਲਿਆ ਹੈ।  ਮਲੇਸ਼ੀਆ ਮਾਸਟਰਸ ਤੇ ਇਡੋਨੇਸ਼ੀਆ ਓਪਨ ਵਿਚ ਸੈਮੀਫਾਈਨਲ ਵਿਚ ਹਾਰੇ ਪ੍ਰਣਯ ਦਾ ਸਾਹਮਣਾ ਪਹਿਲੇ ਦੌਰ ਵਿਚ ਥਾਈਲੈਂਡ ਦੇ ਸਿਤੀਕਾਮ ਥਾਮਾਸਿਨ ਨਾਲ ਹੋਵੇਗਾ। ਉਥੇ ਹੀ ਪਾਰੂਪੱਲੀ ਕਸ਼ਯਪ ਪਹਿਲੇ ਦੌਰ ਵਿਚ ਜੋਨਾਥਨ ਕ੍ਰਿਸਟੀ ਨਾਲ ਖੇਡਣਗੇ।


Tarsem Singh

Content Editor

Related News