ਸਿੰਧੂ ਤੇ ਪ੍ਰਣਯ ਕਰਨਗੇ ਬੈਡਮਿੰਟਨ ਏਸ਼ੀਆ ਟੀਮ ਚੈਂਪਅਨਸ਼ਿਪ ’ਚ ਭਾਰਤੀ ਟੀਮ ਦੀ ਅਗਵਾਈ

Tuesday, Jan 09, 2024 - 07:31 PM (IST)

ਸਿੰਧੂ ਤੇ ਪ੍ਰਣਯ ਕਰਨਗੇ ਬੈਡਮਿੰਟਨ ਏਸ਼ੀਆ ਟੀਮ ਚੈਂਪਅਨਸ਼ਿਪ ’ਚ ਭਾਰਤੀ ਟੀਮ ਦੀ ਅਗਵਾਈ

ਨਵੀਂ ਦਿੱਲੀ– ਦੋ ਵਾਰ ਦੀ ਓਲੰਪਿਕ ਤਮਗਾ ਪੀ. ਵੀ. ਸਿੰਧੂ ਤੇ ਵਿਸ਼ਵ ਦੇ 8ਵੇਂ ਨੰਬਰ ਦੇ ਬੈਡਮਿੰਟਨ ਖਿਡਾਰੀ ਐੱਚ. ਐੱਸ. ਪ੍ਰਣਯ 13 ਤੋਂ 19 ਫਰਵਰੀ ਤਕ ਮਲੇਸ਼ੀਆ ਦੇ ਸ਼ਾਹ ਆਲਮ ਵਿਚ ਹੋਣ ਵਾਲੀ ਬੈਡਮਿੰਟਨ ਏਸ਼ੀਆ ਟੀਮ ਚੈਂਪੀਅਨਸ਼ਿਪ-2024 ਵਿਚ ਇਕ ਮਜ਼ਬੂਤ ਭਾਰਤੀ ਟੀਮ ਦੀ ਅਗਵਾਈ ਕਰਨਗੇ। ਗੋਡੇ ਦੀ ਸੱਟ ਕਾਰਨ 4 ਮਹੀਨਿਆਂ ਤਕ ਕੋਰਟ ਤੋਂ ਬਾਹਰ ਰਹਿਣ ਤੋਂ ਬਾਅਦ ਇਸ ਚੈਂਪੀਅਨਸ਼ਿਪ ਵਿਚ ਪੀ. ਵੀ. ਸਿੰਧੂ ਦੀ ਬੈਡਮਿੰਟਨ ਟੀਮ ਵਿਚ ਵਾਪਸੀ ਹੋਈ ਹੈ।

ਇਹ ਵੀ ਪੜ੍ਹੋ- ਜਮਾਲ ਨੇ ਪਾਕਿਸਤਾਨ ਨੂੰ ਦਿਵਾਈ ਬੜ੍ਹਤ ਪਰ ਆਸਟ੍ਰੇਲੀਆ ਦੀ ਜ਼ੋਰਦਾਰ ਵਾਪਸੀ
16 ਸਾਲਾ ਅਨਮੋਲ ਖਰਬ ਸੀਨੀਅਰ ਮਹਿਲਾ ਸਿੰਗਲਜ਼ ਰਾਸ਼ਟਰੀ ਚੈਂਪੀਅਨ ਹੈ, ਉਹ ਬੈਡਮਿੰਟਨ ਏਸ਼ੀਆ ਜੂਨੀਅਰ ਚੈਂਪੀਅਨਸ਼ਿਪ ਤਮਗਾ ਜੇਤੂ ਤਨਵੀ ਸ਼ਰਮਾ ਤੇ ਅਸ਼ਮਿਤਾ ਚਾਲਿਹਾ ਦੇ ਨਾਲ ਮਹਿਲਾ ਸਿੰਗਲਜ਼ ਵਰਗ ਵਿਚ ਹੋਰ ਭਾਰਤੀ ਬੈਡਮਿੰਟਨ ਖਿਡਾਰੀ ਹਨ। ਮਹਿਲਾ ਵਰਗ ਵਿਚ ਤ੍ਰਿਸ਼ਾ ਜੌਲੀ-ਗਾਇਤਰੀ ਗੋਪੀਚੰਦ ਮੁਕਾਬਲੇਬਾਜ਼ੀ ਕਰਨਗੀਆਂ। ਬਾਕੀ ਦੋ ਜੋੜੀਆਂ ਵਿਚ ਗੁਹਾਟੀ ਮਾਸਟਰਸ 2023 ਚੈਂਪੀਅਨ ਅਸ਼ਵਨੀ ਪੋਨੱਪਾ-ਤਨਿਸ਼ਾ ਕ੍ਰਾਸਟੋ ਦੇ ਨਾਲ-ਨਾਲ ਮੌਜੂਦਾ ਸੀਨੀਅਰ ਨੈਸ਼ਨਲ ਚੈਂਪੀਅਨ ਪ੍ਰਿਯਾ ਦੇਵੀ ਕੋਂਜੇਂਗਬਾਮ-ਸ਼ਰੁਤੀ ਮਿਸ਼ਰਾ ਸ਼ਾਮਲ ਹਨ। ਉੱਥੇ ਹੀ, ਐੱਚ. ਐੱਸ. ਪ੍ਰਣਯ ਪੁਰਸ਼ ਟੀਮ ਦੀ ਅਗਵਾਈ ਕਰੇਗਾ।

ਇਹ ਵੀ ਪੜ੍ਹੋ- ਵਿਸ਼ਵ ਚੈਂਪੀਅਨਸ਼ਿਪ ਨੇ ਟੈਸਟ ਕ੍ਰਿਕਟ ਦਾ ਨੁਕਸਾਨ ਹੀ ਕੀਤੈ : ਬਾਊਚਰ

ਕਾਮਨਵੈਲਥ ਖੇਡਾਂ ਵਿਚ ਸੋਨ ਤਮਗਾ ਜੇਤੂ ਲਕਸ਼ੈ ਸੇਨ, ਸਾਬਕਾ ਵਿਸ਼ਵ ਨੰਬਰ-1 ਕਿਦਾਂਬੀ ਸ਼੍ਰੀਕਾਂਤ ਤੇ ਹਾਲ ਹੀ ਵਿਚ ਸੀਨੀਅਰ ਨੈਸ਼ਨਲ ਚੈਂਪੀਅਨ ਬਣੇ ਚਿਰਾਗ ਤੇ ਸੇਨ ਟਮ ਵਿਚ ਹੋਰ ਪੁਰਸ਼ ਸਿੰਗਲਜ਼ ਖਿਡਾਰੀ ਹਨ। ਸਾਤਵਿਕਸਾਈਰਾਜ ਰੈਂਕੀਰੈੱਡੀ-ਚਿਰਾਗ ਸ਼ੈੱਟੀ ਪੁਰਸ਼ ਡਬਲਜ਼ ਦੀ ਜ਼ਿੰਮੇਵਾਰੀ ਸੰਭਾਲਣਗੇ। ਸਾਬਾਕ ਵਿਸ਼ਵ ਨੰਬਰ-1 ਜੋੜੀ ਨੂੰ ਸੀਨੀਅਰ ਰਾਸ਼ਟਰੀ ਚੈਂਪੀਅਨ ਜੋੜੀ ਸੂਰਜ ਗੋਲਾ-ਪ੍ਰਿਥਵੀ ਰਾਏ ਤ ਧਰੁਵ ਕਪਿਲਾ-ਐੱਮ. 
ਆਰ. ਅਰਜੁਨ ਦਾ ਸਾਥ ਮਿਲੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Aarti dhillon

Content Editor

Related News