ਸਿੰਧੂ ਤੇ ਲਕਸ਼ੇ ਕਰਨਗੇ ਬੈੱਡਮਿੰਟਨ ਏਸ਼ੀਆ ਮਿਕਸਡ ਚੈਂਪੀਅਨਸ਼ਿਪ ’ਚ ਭਾਰਤੀ ਟੀਮ ਦੀ ਅਗਵਾਈ

Thursday, Jan 23, 2025 - 06:26 PM (IST)

ਸਿੰਧੂ ਤੇ ਲਕਸ਼ੇ ਕਰਨਗੇ ਬੈੱਡਮਿੰਟਨ ਏਸ਼ੀਆ ਮਿਕਸਡ ਚੈਂਪੀਅਨਸ਼ਿਪ ’ਚ ਭਾਰਤੀ ਟੀਮ ਦੀ ਅਗਵਾਈ

ਨਵੀਂ ਦਿੱਲੀ– 2 ਵਾਰ ਦੀ ਓਲੰਪਿਕ ਤਮਗਾ ਜੇਤੂ ਪੀ. ਵੀ. ਸਿੰਧੂ ਅਤੇ ਵਿਸ਼ਵ ਚੈਂਪੀਅਨਸ਼ਿਪ ਦੇ ਕਾਂਸੀ ਤਮਗਾ ਜੇਤੂ ਲਕਸ਼ੇ ਸੈਨ 11 ਤੋਂ 16 ਫਰਵਰੀ ਤੱਕ ਚੀਨ ਦੇ ਕਿੰਗਦਾਓ ’ਚ ਹੋਣ ਵਾਲੀ ਬੈੱਡਮਿੰਟਨ ਏਸ਼ੀਆ ਮਿਕਸਡ ਟੀਮ ਚੈਂਪੀਅਨਸ਼ਿਪ ਲਈ 14 ਮੈਂਬਰੀ ਭਾਰਤੀ ਟੀਮ ਦੀ ਅਗਵਾਈ ਕਰਨਗੇ। ਭਾਰਤੀ ਨੇ 2023 ’ਚ ਦੁਬਈ ’ਚ ਟੂਰਨਾਮੈਂਟ ਦੇ ਪਿਛਲੇ ਪੜਾਅ ’ਚ ਕਾਂਸੀ ਤਮਗਾ ਜਿੱਤਿਆ ਸੀ।

ਭਾਰਤੀ ਬੈੱਡਮਿੰਟਨ ਸੰਘ (ਬੀ. ਏ. ਆਈ.) ਨੇ ਇਕ ਬਿਆਨ ’ਚ ਕਿਹਾ,‘ਰਾਸ਼ਟਰੀ ਚੋਣਕਰਤਾਵਾਂ ਨੇ ਟੀਮ ਦੀ ਚੋਣ ਕਰਦੇ ਸਮੇਂ ਖਿਡਾਰੀਆਂ ਦੀ ਵਿਸ਼ਵ ਰੈਂਕਿੰਗ ਅਤੇ ਮੌਜੂਦਾ ਫਾਰਮ ਨੂੰ ਅਹਿਮੀਅਤ ਦਿੱਤੀ ਹੈ। ਟੀਮ ’ਚ ਐੱਚ. ਐੱਸ. ਪ੍ਰਣਯ ਅਤੇ ਮਾਲਵਿਕਾ ਬੰਸੋਡ ਕ੍ਰਮਵਾਰ ਦੂਜੇ ਪੁਰਸ਼ ਅਤੇ ਮਹਿਲਾ ਸਿੰਗਲਜ਼ ਖਿਡਾਰੀ ਹੋਣਗੇ। ਮਜ਼ਬੂਤ ਭਾਰਤੀ ਟੀਮ ’ਚ ਸਟਾਰ ਡਬਲਜ਼ ਖਿਡਾਰੀ ਸਾਤਵਿਕ ਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਵੀ ਹੋਣਗੇ।

ਮਹਿਲਾ ਡਬਲਜ਼ ਜੋੜੀ ’ਚ ਗਾਇਤਰੀ ਗੋਪੀਚੰਦ ਅਤੇ ਤ੍ਰਿਸਾ ਜੌਲੀ ਜਾਂ ਅਸ਼ਵਿਨੀ ਪੋਨੱਪਾ ਅਤੇ ਤਨੀਸ਼ਾ ਕ੍ਰਾਸਟੋ ’ਚੋਂ ਕੋਈ ਇਕ ਹੋ ਸਕਦੀ ਹੈ। ਤਨੀਸ਼ਾ ਮਿਕਸਡ ਡਬਲਜ਼ ’ਚ ਧਰੁਵ ਕਪਿਲਾ ਨਾਲ ਜੋੜੀ ਬਣਾਏਗੀ ਜਦਕਿ ਸਤੀਸ਼ ਕੁਮਾਰ ਕੇ. ਅਤੇ ਆਦਿਆ ਵਰਿਆਥ ਦੀ ਦੂਜੀ ਜੋੜੀ ਹੋਵੇਗੀ।

ਭਾਰਤੀ ਟੀਮ-

ਪੁਰਸ਼ : ਲਕਸ਼ੇ ਸੇਨ, ਐੱਚ. ਐੱਸ. ਪ੍ਰਣਯ, ਸਾਤਵਿਕ ਸਾਈਰਾਜ ਰੰਕੀਰੈੱਡੀ, ਚਿਰਾਗ ਸ਼ੈੱਟੀ, ਧਰੁਵ ਕਪਿਲਾ, ਐੱਮ. ਆਰ. ਅਰਜੁਨ, ਸਤੀਸ਼ ਕੁਮਾਰ ਕੇ.

ਮਹਿਲਾ : ਪੀ. ਵੀ. ਸਿੰਧੂ, ਮਾਲਵਿਕਾ ਬੰਸੋਡ, ਗਾਇਤਰੀ ਗੋਪੀਚੰਦ, ਤ੍ਰਿਸਾ ਜੌਲੀ, ਅਸ਼ਵਨੀ ਪੋਨੱਪਾ, ਤਨੀਸ਼ਾ ਕ੍ਰਾਸਟੋ, ਆਦਿਆ ਵਰਿਆਥ।


author

Tarsem Singh

Content Editor

Related News