ਰਾਸ਼ਟਰਮੰਡਲ ਖੇਡਾਂ ''ਚ ਜਿੱਤੇ ਕਾਂਸੇ ਦੇ ਤਗਮੇ ਨੂੰ ਸੋਨੇ ''ਚ ਬਦਲਣ ਉਤਰੇਗੀ ਸਿੰਧੂ

04/04/2018 6:13:26 PM

ਨਵੀਂ ਦਿੱਲੀ (ਬਿਊਰੋ)— ਰੀਓ ਓਲੰਪਿਕ ਖੇਡਾਂ 'ਚ ਚਾਂਦੀ ਦਾ ਤਗਮਾ ਜਿੱਤਣ ਵਾਲੀ ਭਾਰਤੀ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਅਤੇ ਵਿਸ਼ਵ ਨੰਬਰ 2 ਕਿਦਾਂਬੀ ਸ਼੍ਰੀਕਾਂਤ ਗੋਲਡ ਕੋਸਟ 'ਚ  ਸ਼ੁਰੂ ਹੋ ਰਹੇ ਰਾਸ਼ਟਰਮੰਡਲ ਖੇਡਾਂ 'ਚ ਸੋਨ ਤਗਮੇ ਲਈ ਮਜ਼ਬੂਤ ਦਾਅਵੇਦਾਰੀ ਪੇਸ਼ ਕਰਨਗੀਆਂ। 2014 ਗਲਾਸਗੋ 'ਚ ਆਯੋਜਿਤ ਰਾਸ਼ਟਰਮੰਡਲ ਖੇਡਾਂ 'ਚ ਜਿੱਤੇ ਗਏ ਕਾਂਸੇ ਤਗਮੇ ਸਿੰਧੂ ਸੋਨੇ 'ਚ ਬਦਲਾਂ ਲਈ ਮੈਦਾਨ 'ਤੇ ਉਤਰੇਗੀ। ਉਥੇ ਹੀ ਸ਼੍ਰੀਕਾਂਤ ਵੀ ਖਿਤਾਬੀ ਜਿੱਤ ਦੀ ਇਰਾਦਾ ਲੈ ਕੇ ਕੋਰਟ 'ਚ ਕਦਮ ਰਖੇਗੀ।

ਮਹਿਲਾ ਸਿੰਗਲ ਵਰਗ ਅਤੇ ਪੁਰਸ਼ ਸਿੰਗਲ ਵਰਗ 'ਚ ਹਿੱਸਾ ਲੈਣ ਵਾਲੇ ਖਿਡਾਰੀਆਂ 'ਚ ਸਿੰਧੂ, ਸ਼੍ਰੀਕਾਂਤ, ਸਾਇਨਾ ਨੇਹਵਾਲ, ਐੱਚ. ਐੱਸ. ਪ੍ਰਣੇਯ ਅਤੇ ਰੂਤਵਿਕਾ ਸ਼ਿਵਾਨੀ ਨੂੰ ਬਾਏ ਮਿਲਿਆ ਹੈ ਅਤੇ ਇਹ ਸਭ ਖਿਡਾਰੀ ਹੁਣ ਦੂਜੇ ਦੌਰ ਤੋਂ ਮੁਹਿੰਮ ਦੀ ਸ਼ੁਰੂਆਤ ਕਰਨਗੇ। ਰਾਸ਼ਟਰਮੰਡਲ ਖੇਡਾਂ 'ਚ ਬੈਡਮਿੰਟਨ ਮੁਕਾਬਲਿਆਂ 'ਚ ਮਹਿਲਾ ਸਿੰਗਲ, ਮਹਿਲਾ ਡਬਲ, ਪੁਰਸ਼ ਸਿੰਗਲ, ਪੁਰਸ਼ ਡੱਬਲ ਅਤੇ ਮਿਕਸਡ ਡਬਲ ਵਰਗ ਦੇ ਮੈਚ 10 ਅਪ੍ਰੈਲ ਤੋਂ ਸ਼ੁਰੂ ਹੋਣਗੇ। ਇਸ ਤੋਂ ਪਹਿਲਾਂ ਟੀਮ ਈਵੈਂਟ ਖੇਡੇ ਜਾਣਗੇ। ਪੰਜ ਅਪ੍ਰੈਲ ਤੋਂ ਸ਼ੁਰੂ ਹੋ ਰਹੇ ਟੀਮ ਈਵੈਂਟ ਗਰੁਪ-ਏ 'ਚ ਸ਼ਾਮਲ ਭਾਰਤ ਦਾ ਸਾਹਮਣਾ ਸ਼੍ਰੀਲੰਕਾ ਨਾਲ ਹੋਵੇਗਾ। ਇਸੇ ਦਿਨ ਭਾਰਤੀ ਟੀਮ ਪਾਕਿਸਤਾਨ ਨਾਲ ਭਿੜੇਗੀ।

ਬੈਡਮਿੰਟਨ ਮੁਕਾਬਲਿਆਂ 'ਚ 10 ਅਪ੍ਰੈਲ ਤੋਂ ਸਿੰਗਲ ਅਤੇ ਡਬਲ ਵਰਗ ਦੇ ਮੈਚ ਸ਼ੁਰੂ ਹੋਣਗੇ। ਇਸ 'ਚ ਸ਼੍ਰੀਕਾਂਤ ਬਾਏ ਦੇ ਕਾਰਨ ਸਿੱਧੇ ਤੌਰ 'ਤੇ ਦੂਜੇ ਦੌਰ 'ਚ ਦਾਖਲ ਕਰ ਚੁਕੇ ਹਨ। ਉਸ ਦੇ ਵਿਰੋਧੀ ਖਿਡਾਰੀ ਫੀਜ਼ੀ ਦੇ ਲੀਆਂ ਫੋਂਗ ਹੋਣਗੇ। ਪ੍ਰਣੇਯ ਵੀ ਦੂਜੇ ਦੌਰ ਤੋਂ ਆਪਣਾ ਮੁਹਿੰਮ ਸ਼ੁਰੂ ਕਰਨਗੇ। ਉਹ ਦੂਜੇ ਦੌਰ 'ਚ ਮਾਰਿਸ਼ਸ ਦੇ ਪਾਲ ਕ੍ਰਿਸਟੋਫਰ ਜੀਨ ਅਤੇ ਸੇਸ਼ੇਲਸ ਦੇ ਸਟੀਵ ਮਾਲਕੋਜੇਨ ਵਿਚਾਲੇ ਹੋਣ ਵਾਲੇ ਪਹਿਲੇ ਦੌਰ ਦੇ ਮੈਚ ਦੇ ਜੇਤੂ ਖਿਡਾਰੀ ਨਾਲ ਭਿੜਨਗੇ। ਸਿੰਧੂ ਦਾ ਸਾਹਮਣਾ ਦੂਜੇ ਦੌਰ 'ਚ ਫੀਜ਼ੀ ਦੀ ਆਂਦਰਾ ਵਾਈਟਸਾਈਡ ਨਾਲ ਹੋਵੇਗਾ। ਉਥੇ ਹੀ 2010 ਰਾਸ਼ਟਰਮੰਡਲ ਖੇਡਾਂ 'ਚ ਸੋਨ ਤਗਮਾ ਜਿੱਤਣ ਵਾਲੀ ਸਾਇਨਾ ਦਾ ਸਾਹਮਣਾ ਦੂਜੇ ਦੌਰ 'ਚ ਦੱਖਣੀ ਅਫਰੀਕਾ ਦੀ ਐਲੀਸੇ ਡੀ ਵਿਲਿਅਰਸ ਨਾਲ ਹੋਵੇਗਾ। ਬਾਏ ਮਿਲਣ 'ਤੇ ਸਿੱਧੇ ਦੂਜੇ ਦੌਰ 'ਚ ਪਹੁੰਚੀ ਸ਼ਿਵਾਨੀ ਦੀ ਵਿਰੋਧੀ ਖਿਡਾਰਨ ਘਾਨਾ ਦੀ ਅਤਿਪਾਕਾ ਗ੍ਰੇਸ ਅਤੇ ਸੇਸ਼ੇਲਸ ਦੀ ਅਹਿ ਵਾਨ ਜੁਲਿਅਟ ਵਿਚਾਲੇ ਹੋਣ ਵਾਲੇ ਮੈਚ ਦੀ ਜੇਤੂ ਹੋਵੇਗੀ।

ਪੁਰਸ਼ ਡਬਲ ਮੁਕਾਬਲਿਆਂ 'ਚ ਸਾਤਵਿਕ ਸਾਈਰਾਜ ਰੰਕੀਰੇਡੀ ਅਤੇ ਚਿਰਾਗ ਸ਼ੇੱਟੀ ਨੂੰ ਵੀ ਬਾਏ ਮਿਲਿਆ ਹੈ। ਦੋਵੇਂ ਖਿਡਾਰੀ ਹੁਣ ਦੂਜੇ ਦੌਰ 'ਚ ਆਪਣੇ ਮੁਹਿੰਮ ਦੀ ਸ਼ੁਰੂਆਤ ਕਰਨਗੇ। ਉਨ੍ਹਾਂ ਦਾ ਮੁਕਾਬਲਾ ਮਾਰੀਸ਼ਸ ਦੇ ਆਤਿਸ਼ ਲੁਬਾ ਅਤੇ ਫਾਕਲੈਂਡ ਦੇ ਡਾਗਲਸ ਕਲਾਰਕ ਦੀ ਜੋੜੀ ਵਿਚਾਲੇ ਹੋਣ ਵਾਲੇ ਪਹਿਲੇ ਦੌਰ ਦੇ ਮੈਚ ਦੀ ਜੇਤੂ ਜੋੜੀ ਨਾਲ ਹੋਵੇਗਾ। ਅਸ਼ਵਨੀ ਪੋਨਅਪਾ ਅਤੇ ਐੱਨ. ਸਿੱਕੀ ਰੇਡੀ ਦੀ ਜੋੜੀ ਨੂੰ ਵੀ ਮਹਿਲਾ ਡਬਲ ਵਰਗ 'ਚ ਬਾਏ ਮਿਲਿਆ ਹੈ ਅਤੇ ਦੋਵੇਂ ਦੂਜੇ ਦੌਰ 'ਚ ਭਿੜਨਗੀਆਂ।

ਸਾਤਵਿਕ ਸਾਈਰਾਜ ਅਤੇ ਅਸ਼ਵਨੀ ਦੀ ਮਿਕਸਡ ਡਬਲ ਜੋੜੀ ਪਹਿਲੇ ਦੌਰ 'ਚ ਗਵੇਨਰਸੇ ਹਾਰਡੀ ਅਤੇ ਕਲੋਲੇ ਟਿਸਿਏਰ ਦੀ ਜੋੜੀ ਨਾਲ ਭਿੜੇਗੀ। ਪ੍ਰਣੇਯ ਜੇਰੀ ਚੋਪੜਾ ਅਤੇ ਐੱਨ. ਸਿੱਕੀ ਰੇਡੀ ਦੀ ਜੋੜੀ ਨੂੰ ਬਾਏ ਮਿਲਿਆ ਹੈ। ਅਜਿਹੇ 'ਚ ਉਹ ਸਿੱਧੇ ਦੂਜੇ ਦੌਰ 'ਚ ਦਾਖਲ ਹੋ ਚੁਕੇ ਹਨ, ਜਿਥੇ ਉਨ੍ਹਾਂ ਦਾ ਮੁਕਾਬਲਾ ਫੀਜ਼ੀ ਦੀ ਬਰਟੀ ਮੋਲਿਆ-ਕ੍ਰੇਨ ਗਿਬਸਨ ਅਤੇ ਯੁਗਾਂਡਾ ਦੇ ਬ੍ਰਿਆਨ-ਆਈਸ਼ਾ ਨਾਕਿਯੇਂਬਾ ਵਿਚਾਲੇ ਪਹਿਲੇ ਦੌਰ ਦੇ ਮੈਚ ਜੇਤੂ ਜੋੜੀ ਨਾਲ ਹੋਵੇਗਾ।


Related News