ਸਿੰਧੂ ਅਤੇ ਮੀਰਾਬਾਈ BBC ਇੰਡੀਅਨ ਫੀਮੇਲ ਪਲੇਅਰ ਆਫ ਦਿ ਈਅਰ ਐਵਾਰਡ ਦੀ ਦੌੜ ’ਚ

Tuesday, Feb 08, 2022 - 02:04 PM (IST)

ਨਵੀਂ ਦਿੱਲੀ (ਭਾਸ਼ਾ)- ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਬੈਡਮਿੰਟਨ ਸਟਾਰ ਪੀਵੀ ਸਿੰਧੂ ਅਤੇ ਟੋਕੀਓ ਓਲੰਪਿਕ ਦੀ ਚਾਂਦੀ ਦਾ ਤਗਮਾ ਜੇਤੂ ਵੇਟਲਿਫਟਰ ਮੀਰਾਬਾਈ ਚਾਨੂ ਬੀ.ਬੀ.ਸੀ. ਇੰਡੀਅਨ ਫੀਮੇਲ ਪਲੇਅਰ ਆਫ ਦਿ ਈਅਰ ਦੇ ਐਵਾਰਡ ਦੀ ਦੌੜ ਵਿਚ ਹਨ। ਨਾਮਜ਼ਦਗੀਆਂ ਦਾ ਐਲਾਨ ਮੰਗਲਵਾਰ ਨੂੰ ਕੀਤਾ ਗਿਆ। ਸਿੰਧੂ ਅਤੇ ਮੀਰਾਬਾਈ ਤੋਂ ਇਲਾਵਾ ਗੋਲਫਰ ਅਦਿਤੀ ਅਸ਼ੋਕ, ਟੋਕੀਓ ਪੈਰਾਲੰਪਿਕ ਵਿਚ ਕਈ ਤਮਗੇ ਜਿੱਤਣ ਵਾਲੀ ਨਿਸ਼ਾਨੇਬਾਜ਼ ਅਵਨੀ ਲੇਖਰਾ ਅਤੇ ਟੋਕੀਓ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਵੀ ਦੌੜ ਵਿਚ ਹਨ।

ਇਹ ਵੀ ਪੜ੍ਹੋ: ਕੈਂਸਰ ਨੂੰ ਹਰਾਉਣ ਵਾਲੇ ਕੈਨੇਡਾ ਦੇ ਮੈਕਸ ਪੈਰੇਟ ਨੇ ਸਰਦਰੁੱਤ ਓਲੰਪਿਕ ’ਚ ਜਿੱਤਿਆ ਸੋਨ ਤਮਗਾ

ਇੱਥੇ ਜਾਰੀ ਇਕ ਬਿਆਨ ਵਿਚ ਸਿੰਧੂ ਨੇ ਕਿਹਾ, ‘ਸਫ਼ਲਤਾ ਆਸਾਨੀ ਨਾਲ ਨਹੀਂ ਮਿਲਦੀ। ਇਹ ਕੁਝ ਮਹੀਨਿਆਂ ਦੀ ਮਿਹਨਤ ਦਾ ਨਹੀਂ ਸਗੋਂ ਸਾਲਾਂ ਦੀ ਮਿਹਨਤ ਦਾ ਨਤੀਜਾ ਹੈ। ਹਰ ਰੋਜ਼ ਤੁਸੀਂ ਇਕ ਪ੍ਰਕਿਰਿਆ ਵਿਚੋਂ ਲੰਘ ਕੇ ਇਕ ਮੁਕਾਮ ’ਤੇ ਪਹੁੰਚਦੇ ਹੋ।’ ਪੁਰਸਕਾਰ ਲਈ ਆਨਲਾਈਨ ਵੋਟਿੰਗ 28 ਫਰਵਰੀ ਤੱਕ ਖੁੱਲ੍ਹੀ ਹੈ। ਜੇਤੂ ਦਾ ਐਲਾਨ 28 ਮਾਰਚ ਨੂੰ ਕੀਤਾ ਜਾਵੇਗਾ। ਐਵਾਰਡ ਸਮਾਰੋਹ ਵਿਚ ਬੀ.ਬੀ.ਸੀ. ਲਾਈਫਟਾਈਮ ਅਚੀਵਮੈਂਟ ਐਵਾਰਡ ਇਕ ਅਨੁਭਵੀ ਮਹਿਲਾ ਖਿਡਾਰੀ ਨੂੰ ਦਿੱਤਾ ਜਾਵੇਗਾ, ਜਦੋਂ ਕਿ ਉੱਭਰਦੀ ਹੋਈ ਮਹਿਲਾ ਖਿਡਾਰਨ ਨੂੰ ਰਾਈਜ਼ਿੰਗ ਪਲੇਅਰ ਐਵਾਰਡ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ: ਕੂਹਣੀ ਦੀ ਸੱਟ ਕਾਰਨ ਦੱਖਣੀ ਅਫਰੀਕਾ ਖ਼ਿਲਾਫ਼ ਨਹੀਂ ਖੇਡੇਣਗੇ ਕੇਨ ਵਿਲੀਅਮਸਨ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News