ਆਨਲਾਈਨ ਦੰਗਲ ’ਚ ਸਿਮਰਨ ਪਹਿਲਵਾਨ ਬਣੀ ਜੇਤੂ

Monday, May 18, 2020 - 06:51 PM (IST)

ਆਨਲਾਈਨ ਦੰਗਲ ’ਚ ਸਿਮਰਨ ਪਹਿਲਵਾਨ ਬਣੀ ਜੇਤੂ

ਨਵੀਂ ਦਿੱਲੀ– ਯੂਥ ਓਲੰਪਿਕ ਦੀ ਤਮਗਾ ਜੇਤੂ ਮਹਿਲਾ ਪਹਿਲਵਾਨ ਕੁਮਾਰੀ ਸਿਮਰਨ ਨੇ ਆਨਲਾਈਨ ਦੰਗਲ ਪ੍ਰਤੀਯੋਗਿਤਾ ਵਿਚ ਖਿਤਾਬ ਜਿੱਤ ਲਿਆ ਹੈ। ਅਖਿਲ ਭਾਰਤੀ ਕੁਸ਼ਤੀ ਮਹਾਸੰਘ ਨੇ ਕੋਰੋਨਾ ਵਾਇਰਸ ਮਹਾਮਾਰੀ ਦੇ ਸਮੇਂ ਖਿਡਾਰੀਆਂ ਨੂੰ ਤਰੋਤਾਜਾ ਰੱਖਣ ਲਈ ਇਕ ਆਨਲਾਈਨ ਕੁਸ਼ਤੀ ਪ੍ਰਤੀਯੋਗਿਤਾ ਦਾ ਅਾਯੋਜਨ ਕੀਤਾ ਸੀ, ਜਿਸ ਵਿਚ ਖਿਡਾਰੀਆਂ ਨੂੰ ਆਪਣੇ ਘਰ ’ਤੇ ਰਹਿ ਕੇ ਲਾਕਡਾਊਨ ਦੀ ਪਾਲਣਾ ਕਰਦੇ ਹੋਏ ਇਕ ਵੀਡੀਓ ਕੁਸ਼ਤੀ ਜਗਤ ਨਿਊਜ਼ਪੇਪਰ ਨੂੰ ਭੇਜਣੀ ਸੀ। ਵੀਡੀਓ ਨੂੰ ਫੇਸਬੁੱਕ ਤੇ ਇੰਸਟਾਗ੍ਰਾਮ ’ਤੇ ਲੋਡ ਕੀਤਾ ਗਿਆ, ਤੇ ਜਿਸ ਵੀਡੀਓ ਨੂੰ ਸਭ ਤੋਂ ਵੱਧ ਲਾਈਕਸ ਮਿਲੇ, ਉਸ ਨੂੰ ਜੇਤੂ ਐਲਾਨ ਕੀਤਾ ਗਿਆ ਤੇ ਉਸ ਨੂੰ ਇਨਾਮ ਦਿੱਤਾ ਜਾਵੇਗਾ।

ਇਸ ਪ੍ਰਤੀਯੋਗਿਤਾ ਵਿਚ ਯੂਥ ਤਮਗਾ ਜੇਤੂ ਕੁਮਾਰੀ ਸਿਮਰਨ ਅਹਿਲਾਵਤ ਦਿੱਲੀ ਨੂੰ ਪਹਿਲਾ ਸ਼ਥਾਨ (51,000 ਰੁ.), ਦੂਜਾ ਸਥਾਨ ਅਨੁਜ ਸਿਵਾਂਚ ਜੀਂਦ (31,000 ਰੁ.) ਤੇ ਤੀਜਾ ਸਥਾਨ ਮਿੰਟੂ ਚੰਦਗੀ ਰਾਮ ਅਖਾੜਾ ਦਿੱਲੀ (21,000 ਰੁ.) ਨੂੰ ਮਿਲਿਆ। 


author

Ranjit

Content Editor

Related News