ਸਿਮੋਨ ਬਿਲੇਸ ਨੇ ਜਿਮਨਾਸਟਿਕ ਮੁਕਾਬਲੇ ’ਚ ਵਾਪਸੀ ’ਤੇ ਬੈਲੰਸ ਬੀਮ ’ਚ ਜਿੱਤਿਆ ਕਾਂਸੀ ਤਮਗ਼ਾ
Tuesday, Aug 03, 2021 - 04:55 PM (IST)
![ਸਿਮੋਨ ਬਿਲੇਸ ਨੇ ਜਿਮਨਾਸਟਿਕ ਮੁਕਾਬਲੇ ’ਚ ਵਾਪਸੀ ’ਤੇ ਬੈਲੰਸ ਬੀਮ ’ਚ ਜਿੱਤਿਆ ਕਾਂਸੀ ਤਮਗ਼ਾ](https://static.jagbani.com/multimedia/2021_8image_16_53_522580873simon.jpg)
ਟੋਕੀਓ– ਅਮਰੀਕਾ ਦੀ ਧਾਕੜ ਜਿਮਨਾਸਟ ਸਿਮੋਨ ਬਿਲੇਸ ਨੇ ਟੋਕੀਓ ਓਲੰਪਿਕ ਦੇ ਜਿਮਨਾਸਟਿਕ ਮੁਕਾਬਲੇ ’ਚ ਵਾਪਸੀ ਕਰਦੇ ਹੋਏ ਮੰਗਲਵਾਰ ਨੂੰ ਬੈਲੰਸ ਬੀਮ ਦੇ ਫ਼ਾਈਨਲ ’ਚ ਕਾਂਸੀ ਤਮਗ਼ਾ ਹਾਸਲ ਕੀਤਾ। ਇਸ ਮੁਕਾਬਲੇ ਦਾ ਸੋਨ ਤਮਗ਼ਾ ਤੇ ਚਾਂਦੀ ਦਾ ਤਮਗ਼ਾ ਚੀਨ ਦੇ ਖਿਡਾਰੀਆਂ ਦੇ ਨਾਂ ਰਿਹਾ। ਗੁਆਨ ਚੇਨਚੇਨ ਨੇ ਸੋਨ ਜਦਕਿ ਤੈਂਗ ਸ਼ਿਜਿੰਗ ਨੇ ਚਾਂਦੀ ਦਾ ਤਮਗ਼ਾ ਜਿੱਤਿਆ।
ਇਕ ਹਫ਼ਤੇ ਪਹਿਲਾਂ ਮਾਨਸਿਕ ਸਵਸਥ ’ਤੇ ਧਿਆਨ ਦੇਣ ਦਾ ਹਵਾਲਾ ਦਿੰਦੇ ਹੋਏ ਕੁਝ ਮੁਕਾਬਲਿਆਂ ਤੋਂ ਹਟਣ ਦਾ ਫ਼ੈਸਲਾ ਕਰਨ ਦੇ ਬਾਅਦ ਉਨ੍ਹਾਂ ਨੇ ਮੰਗਲਵਾਰ ਨੂੰ ਵਾਪਸੀ ਦਾ ਮਨ ਬਣਾਇਆ। ਉਨ੍ਹਾਂ ਨੇ ਕੁਲ 14 ਅੰਕ ਹਾਸਲ ਕੀਤੇ ਜੋ ਕਾਂਸੀ ਤਮਗ਼ਾ ਜਿੱਤਣ ਲਈ ਕਾਫ਼ੀ ਸੀ। ਚੋਟੀ ਦੇ ਦੋਹਾਂ ਜਿਮਨਾਸਟਾਂ ਨੇ ਕ੍ਰਮਵਾਰ 14.633 ਤੇ 14.233 ਅੰਕ ਹਾਸਲ ਕੀਤੇ।