ਹਾਲੇਪ ਦੀ ਫਰੈਂਚ ਓਪਨ ਲਈ ਤਿਆਰੀ ਸ਼ਾਨਦਾਰ, ਪਹਿਲੇ ਦੌਰ 'ਚ ਤੋਰਮੋ ਨਾਲ ਭਿੜੇਗੀ
Saturday, Sep 26, 2020 - 06:18 PM (IST)
ਰੋਮ (ਭਾਸ਼ਾ) : ਰੋਮਾਨੀਆ ਦੀ ਟੈਨਿਸ ਖਿਡਾਰਨ ਅਤੇ 2018 ਦੀ ਚੈਂਪੀਅਨ ਸਿਮੋਨਾ ਹਾਲੇਪ ਐਤਵਾਰ ਤੋਂ ਸ਼ੁਰੂ ਹੋ ਰਹੇ ਫਰੈਂਚ ਓਪਨ ਵਿਚ ਵਿਸ਼ਵ ਰੈਂਕਿਗ ਵਿਚ 70ਵੇਂ ਸਥਾਨ 'ਤੇ ਕਾਬਿਜ ਸਾਰਾ ਸੋਰਿਬੇਸ ਤੋਰਮੋ ਖ਼ਿਲਾਫ਼ ਆਪਣੇ ਅਭਿਆਨ ਨੂੰ ਸ਼ੁਰੂ ਕਰੇਗੀ। ਪਿਛਲੇ 14 ਮੁਕਾਬਲਿਆਂ ਤੋਂ ਅਜਿੱਤ ਰਹੀ ਇਸ ਖਿਡਾਰਨ ਨੇ ਕਲੇ ਕੋਰਟ 'ਤੇ ਖੇਡੇ ਜਾਣ ਵਾਲੇ ਇਸ ਗਰੈਂਡਸਲੈਮ ਲਈ ਦੋ ਮਹੀਨੇ ਸਖ਼ਤ ਸਿਖਲਾਈ ਦੇ ਬਾਅਦ 3 ਮਹੀਨੇ ਤੋਂ 'ਕਲੇ ਕੋਰਟ' 'ਤੇ ਅਭਿਆਸ ਕੀਤਾ ਹੈ। ਗਰੈਂਡਸਲੈਮ ਵਿਚ ਚੁਣੌਤੀ ਪੇਸ਼ ਕਰਣ ਤੋਂ ਪਹਿਲਾਂ ਉਨ੍ਹਾਂ ਨੇ ਕਲੇ ਕੋਰਟ 'ਤੇ ਲਗਾਤਾਰ 2 ਟੂਰਨਾਮੈਂਟ ਜਿੱਤ ਕੇ ਆਪਣੇ ਇਰਾਦੇ ਸਪਸ਼ਟ ਕਰ ਦਿੱਤੇ ਹਨ।
ਕੋਵਿਡ-19 ਕਾਰਨ ਲਾਗੂ ਤਾਲਾਬੰਦੀ ਦੇ ਸਮੇਂ ਆਪਣੇ ਘਰ ਵਿਚ ਰਹੀ ਇਸ ਖਿਡਾਰੀ ਨੇ ਕਿਹਾ , 'ਮੈਂ ਆਪਣੀ ਰੂਟੀਨ ਨੂੰ ਲੈ ਕੇ ਬਹੁਤ ਸਖ਼ਤ ਸੀ ਅਤੇ ਮੈਂ ਬਹੁਤ ਮਿਹਨਤ ਕੀਤੀ ਹੈ। ਮੈਂ ਸਰੀਰਕ ਰੂਪ ਤੋਂ ਬਹੁਤ ਸੁਧਾਰ ਕੀਤਾ।' ਉਨ੍ਹਾਂ ਕਿਹਾ, 'ਇਸ ਲਈ ਮੈਂ ਦੋੜ ਸਕਦੀ ਹਾਂ, ਮੈਂ ਹਰ ਮੈਚ ਵਿਚ ਫਿੱਟ ਮਹਿਸੂਸ ਕਰ ਸਕਦੀ ਹਾਂ। ਮੇਰੇ ਪੈਰ ਮਜਬੂਤ ਹਨ, ਜਿਸ ਨਾਲ ਮੈਚ ਦੌਰਾਨ ਮੇਰਾ ਆਤਮ-ਵਿਸ਼ਵਾਸ ਵਧਦਾ ਹੈ।' ਵਿਸ਼ਵ ਰੈਂਕਿੰਗ ਵਿਚ ਦੂਜੇ ਸਥਾਨ 'ਤੇ ਕਾਬਿਜ ਇਸ ਖਿਡਾਰੀ ਨੂੰ ਰੋਲਾਂ ਗੈਰਾਂ ਵਿਚ ਸਿਖ਼ਰ ਪ੍ਰਮੁੱਖਤਾ ਦਿੱਤੀ ਗਈ ਹੈ ਕਿਉਂਕਿ ਪਿਛਲੇ ਚੈਂਪੀਅਨ ਐਸ਼ ਬਾਰਟੀ ਇਸ ਟੂਰਨਾਮੈਂਟ ਵਿਚ ਨਹੀਂ ਖੇਡ ਰਹੇ ਹਨ। ਕੋਵਿਡ-19 ਮਹਾਮਾਰੀ ਕਾਰਨ ਖੇਡ ਦੇ ਮੁਲਤਵੀ ਤੋਂ ਵਾਪਸੀ ਦੇ ਬਾਅਦ ਹਾਲੇਪ ਲਗਾਤਾਰ 9 ਮੈਚ ਜਿੱਤੀ ਹੈ। ਇਸ ਦੌਰਾਨ ਉਨ੍ਹਾਂ ਨੇ ਪ੍ਰਾਗ ਅਤੇ ਰੋਮ ਵਿਚ ਖ਼ਿਤਾਬ ਵੀ ਹਾਸਲ ਕੀਤਾ।