ਚਾਂਦੀ ਤਮਗਾ ਜੇਤੂ ਪਹਿਲਵਾਨ ਦੀਪਕ ਪੁਨੀਆ ਦੀ ਮਾਂ ਕ੍ਰਿਸ਼ਣਾ ਦਾ ਦਿਹਾਂਤ

Thursday, Apr 09, 2020 - 06:01 PM (IST)

ਚਾਂਦੀ ਤਮਗਾ ਜੇਤੂ ਪਹਿਲਵਾਨ ਦੀਪਕ ਪੁਨੀਆ ਦੀ ਮਾਂ ਕ੍ਰਿਸ਼ਣਾ ਦਾ ਦਿਹਾਂਤ

ਨਵੀਂ ਦਿੱਲੀ : ਵਰਲਡ ਚੈਂਪੀਅਨਸ਼ਿਪ ਵਿਚ ਚਾਂਦੀ ਤਮਗਾ ਜੇਤੂ ਅਤੇ ਦੇਸ਼ ਨੂੰ ਟੋਕੀਓ ਓਲੰਪਿਕ ਦਾ ਕੋਟਾ ਦਿਵਾ ਚੁੱਕੇ ਪਹਿਲਵਾਨ ਦੀਪਕ ਪੁਨੀਆ ਦੀ ਮਾਂ ਕ੍ਰਿਸ਼ਣਾ ਦੇਵੀ ਦਾ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ ਹੈ। ਉਹ 46 ਸਾਲ ਦੀ ਸੀ। ਹਰਿਆਣਾ ਦੇ ਝੱਝਰ ਜ਼ਿਲੇ ਦੇ ਛਾਰਾ ਪਿੰਡ ਦੇ ਦੀਪਕ ਦੀ ਮਾਂ ਕ੍ਰਿਸ਼ਣਾ ਦਾ ਕਲ ਰਾਤ ਲੱਗਭਗ ਢਾਈ ਵਜੇ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਉਸ ਦਾ ਅੱਜ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਦੀਪਕ ਦੇ ਪਿਤਾ ਸੁਭਾਸ਼ ਵੀ ਪਹਿਲਵਾਨ ਹਨ। ਕ੍ਰਿਸ਼ਣਾ ਦੇ ਪਰਿਵਾਰ ਵਿਚ 2 ਬੇਟੀਆਂ ਵਿਚ 2 ਬੇਟੀਆਂ ਵੀ ਹਨ, ਜਿਨ੍ਹਾਂ ਦਾ ਵਿਆਹ ਹੋ ਚੁੱਕਿਆ ਹੈ। 

ਦੀਪਕ ਦੀ ਮਾਂ ਦੇ ਅੰਤਿਮ ਸੰਸਕਾਰ ਵਿਚ ਉਸ ਦੇ ਗੁਰੂ ਮਹਾਬਲੀ ਸਤਪਾਲ, 2 ਵਾਰ ਦੇ ਓਲੰਪਿਕ ਤਮਗਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਅਤੇ ਪਹਿਲਵਾਨ ਸੁਮਿਤ ਨੇ ਪਹੁੰਚ ਕੇ ਉਸ ਨੂੰ ਸ਼ਰਧਾਂਜਲੀ ਦਿੱਤੀ। ਮਹਾਬਲੀ ਸਤਪਾਲ ਨੇ ਕ੍ਰਿਸ਼ਣਾ ਦੇ ਦਿਹਾਂਤ ’ਤੇ ਸ਼ੋਕ ਪ੍ਰਗਟ ਕਰਦਿਆਂ ਨੌਜਵਾਨ ਪਹਿਲਵਾਨ ਅਤੇ ਉਸ ਦੇ ਪਰਿਵਾਰ ਨੂੰ ਦਿਲਾਸਾ ਦਿੱਤਾ। 20 ਸਾਲਾ ਦੀਪਕ ਮਹਾਬਲੀ ਸਤਪਾਲ ਦੇ ਛਤਰਸਾਲ ਸਟੇਡੀਅਮ ਅਖਾੜੇ ਵਿਚ ਅਭਿਆਸ ਕਰਦੇ ਹਨ। ਦੀਪਕ ਨੇ ਪਿਛਲੇ ਸਾਲ ਵਰਲਡ ਚੈਂਪੀਅਨਸ਼ਿਪ ਵਿਚ 86 ਕਿ.ਗ੍ਰਾ ਫ੍ਰੀ-ਸਟਾਈਲ ਵਰਗ ਵਿਚ ਚਾਂਦੀ ਤਮਗਾ ਜਿੱਤਿਆ ਸੀ ਅਤੇ ਭਾਰਤ ਨੂੰ ਟੋਕੀਓ ਓਲੰਪਿਕ ਨੂੰ ਕੋਟਾ ਦਿਵਾਇਆ ਸੀ।


author

Ranjit

Content Editor

Related News