ਕੈਂਸਰ ਨੂੰ ਮਾਤ ਦੇਣ ਵਾਲੀ ਸ਼ਿਆਮਲੀ ਨੇ ਮੈਰਾਥਨ ''ਚ ਜਿੱਤਿਆ ਚਾਂਦੀ ਦਾ ਤਮਗਾ

12/15/2019 4:35:27 PM

ਕੋਲਕਾਤਾ— ਲੰਬੀ ਦੂਰੀ ਦੇ ਦੌੜਾਕਾਂ ਨੂੰ ਕਈ ਵਾਰ ਰੁਕਾਵਟਾਂ ਨੂੰ ਤੋੜਨਾ ਹੁੰਦਾ ਹੈ ਅਤੇ ਪੱਛਮੀ ਬੰਗਾਲ ਦੇ ਮਿਦਨਾਪੁਰ ਦੀ ਸ਼ਿਆਮਲੀ ਸਿੰਘ ਨੇ ਅਜਿਹੀਆਂ ਕਈ ਚੁਣੌਤੀਆਂ ਤੋਂ ਪਾਰ ਪਾਉਂਦੇ ਹੋਏ ਟਾਟਾ ਸਟੀਲ ਕੋਲਕਾਤਾ 25 ਕਿਲੋਮੀਟਰ ਦੌੜ 'ਚ ਐਤਵਾਰ ਨੂੰ ਇੱਥੇ ਭਾਰਤੀ ਮਹਿਲਾ ਖਿਡਾਰੀਆਂ ਵਿਚਾਲੇ ਚਾਂਦੀ ਦਾ ਤਮਗਾ ਹਾਸਲ ਕੀਤਾ। ਬੇਹੱਦ ਹੀ ਗਰੀਬ ਕਿਸਾਨ ਪਰਿਵਾਰ ਨਾਲ ਸਬੰਧ ਰੱਖਣ ਵਾਲੀ ਸ਼ਿਆਮਲੀ ਨੂੰ 2 ਸਾਲ ਪਹਿਲਾਂ ਟਿਊਮਰ (ਕੈਂਸਰ) ਦਾ ਪਤਾ ਲੱਗਾ ਪਰ ਇਸ ਨੇ ਵੀ ਉਸ ਦੇ ਹੌਸਲਿਆਂ ਨੂੰ ਢਹਿ-ਢੇਰੀ ਨਹੀਂ ਹੋਣ ਦਿੱਤਾ। ਆਪਣੇ ਪਤੀ ਕੋਚ ਦੀ ਮਦਦ ਨਾਲ ਉਸ ਨੇ 2017 'ਚ ਮੁੰਬਈ ਮੈਰਾਥਨ 'ਚ ਹਿੱਸਾ ਲਿਆ ਅਤੇ ਤਿੰਨ ਘੰਟੇ ਅੱਠ ਮਿੰਟ 41 ਸਕਿੰਟ ਦੇ ਸਮੇਂ ਦੇ ਨਾਲ ਦੂਜੇ ਸਥਾਨ 'ਤੇ ਰਹੀ। ਇਸ ਨਾਲ ਉਨ੍ਹਾਂ ਨੂੰ ਪੁਰਸਕਾਰ ਰਾਸ਼ੀ ਦੇ ਤੌਰ 'ਤੇ ਚਾਰ ਲੱਖ ਰੁਪਏ ਮਿਲੇ ਜਿਸ ਦਾ ਇਸਤੇਮਾਲ ਕਰਕੇ ਉਸ ਨੇ ਆਪਣਾ ਇਲਾਜ ਕਰਾਇਆ। 2 ਸਾਲ ਬਾਅਦ ਕੈਂਸਰ 'ਤੇ ਜਿੱਤ ਦਰਜ ਕਰਕੇ ਉਸ ਨੇ ਦਮਦਾਰ ਵਾਪਸੀ ਕੀਤੀ ਅਤੇ ਕੋਲਾਕਾਤਾ 25 ਕੇ. 'ਚ ਮਹਿਲਾ ਵਰਗ 'ਚ ਕਿਰਨਜੀਤ ਕੌਰ ਦੇ ਬਾਅਦ ਦੂਜੇ ਸਥਾਨ (ਇਕ ਘੰਟਾ 39 ਮਿੰਟ ਅਤੇ 2 ਸਕਿੰਟ) 'ਤੇ ਰਹੀ।
PunjabKesari
ਆਪਣੇ ਸੰਘਰਸ਼ ਨੂੰ ਯਾਦ ਕਰਦੇ ਹੋਏ ਸ਼ਿਆਮਲੀ ਨੇ ਕਿਹਾ, ''ਸਾਡੀ ਸਥਿਤੀ ਚੰਗੀ ਨਹੀਂ ਸੀ। ਮੇਰੇ ਪਤੀ ਸੰਤੋਸ਼ ਮੇਰੇ ਕੋਚ ਵੀ ਹਨ। ਸਾਨੂੰ ਇਲਾਜ ਲਈ ਪੈਸਿਆਂ ਦੀ ਲੋੜ ਸੀ। ਇਸ ਲਈ ਅਸੀਂ ਮਿਲ ਕੇ ਸੰਘਰਸ਼ ਕਰਨ ਦਾ ਫੈਸਲਾ ਕੀਤਾ। ਮੈਂ ਮੁੰਬਈ ਮੈਰਾਥਨ 'ਚ ਹਿੱਸਾ ਲਿਆ। ਮੈਂ ਇਸ 'ਚ ਚੋਟੀ ਦੇ ਤਿੰਨ 'ਚ ਰਹਿਣ ਨੂੰ ਲੈ ਕੇ ਵਚਨਬੱਧ ਸੀ ਜਿਸ ਕਰਕੇ ਇਲਾਜ ਲਈ ਪੈਸੇ ਮਿਲ ਸਕੇ।''ਐਤਵਾਰ ਨੂੰ ਉਹ ਇੱਥੇ 17 ਕਿਲੋਮੀਟਰ ਤੱਕ ਭਾਰਤੀ ਮਹਿਲਾ ਦੌੜਾਕਾਂ 'ਚ ਚੋਟੀ 'ਤੇ ਸੀ ਪਰ ਪੇਟ ਦੀਆਂ ਮਾਸਪੇਸ਼ੀਆਂ 'ਚ ਖਿਚਾਅ ਆਉਣ ਦੇ ਕਾਰਨ ਉਸ ਨੂੰ ਆਪਣੀ ਰਫਤਾਰ ਹੌਲੀ ਕਰਨੀ ਪਈ। ਇਸ ਦੌਰਾਨ ਉਸ ਦੇ ਸਰੀਰ 'ਚ ਪਾਣੀ ਦੀ ਕਮੀ ਹੋ ਗਈ। ਉਸ ਕਿਹਾ, ''ਮੈਨੂੰ ਮੈਡੀਕਲ ਸਲਾਹ ਲੈਣੀ ਪਈ ਪਰ ਮੈਂ ਪੰਜ ਹਜ਼ਾਰ ਮੀਟਰ ਦੇ ਨਾਲ 25 ਕੇ, ਹਾਫ ਅਤੇ ਫੁਲ ਮੈਰਾਥਨ 'ਚ ਦੌੜਨਾ ਜਾਰੀ ਰੱਖਾਂਗੀ।


Tarsem Singh

Content Editor

Related News